ਲਖਵਿੰਦਰ ਸਿੰਘ ਰਾਜ ਢਿੱਲੋਂ ਕਾਂਗਰਸ ਦੇ ਜ਼ਿਲ੍ਹਾ ਸਕੱਤਰ ਨਿਯੁਕਤ
ਲਖਵਿੰਦਰ ਸਿੰਘ ਰਾਜ ਢਿੱਲੋਂ ਕਾਂਗਰਸ ਪਾਰਟੀ ਦੇ ਜ਼ਿਲ੍ਹਾ ਸਕੱਤਰ ਨਿਯੁਕਤ
Publish Date: Sat, 18 Apr 2026 04:57 PM (IST)
Updated Date: Sun, 19 Apr 2026 04:04 AM (IST)
ਦਵਿੰਦਰ ਸਿੰਘ ਮਾਨ, ਪੰਜਾਬੀ ਜਾਗਰਣ. ਕੋਟਫੱਤਾ : ਕਾਂਗਰਸ ਪਾਰਟੀ ਲਖਵਿੰਦਰ ਸਿੰਘ ਰਾਜ ਢਿੱਲੋਂ ਨੂੰ ਜ਼ਿਲ੍ਹਾ ਸਕੱਤਰ ਨਿਯੁਕਤ ਕੀਤਾ ਹੈ। ਪਾਰਟੀ ਦੇ ਇਸ ਫੈਸਲੇ ਨਾਲ ਇਲਾਕੇ ਵਿੱਚ ਕਾਂਗਰਸੀ ਵਰਕਰਾਂ ਵਿੱਚ ਖੁਸ਼ੀ ਦੀ ਲਹਿਰ ਦੌੜ ਗਈ ਹੈ। ਲਖਵਿੰਦਰ ਸਿੰਘ ਰਾਜ ਢਿੱਲੋਂ ਟਕਸਾਲੀ ਕਾਂਗਰਸੀ ਪਰਿਵਾਰ ਨਾਲ ਸਬੰਧਤ ਹਨ ਅਤੇ ਉਨ੍ਹਾਂ ਦਾ ਪਰਿਵਾਰ ਲੰਬੇ ਸਮੇਂ ਤੋਂ ਪਾਰਟੀ ਨਾਲ ਜੁੜ ਕੇ ਨਿਸ਼ਠਾ ਨਾਲ ਸੇਵਾ ਕਰਦਾ ਆ ਰਿਹਾ ਹੈ, ਜਿਸ ਕਰਕੇ ਉਨ੍ਹਾਂ ਦੀ ਪਛਾਣ ਪਾਰਟੀ ਅੰਦਰ ਇਕ ਵਫ਼ਾਦਾਰ ਅਤੇ ਸਮਰਪਿਤ ਵਰਕਰ ਵਜੋਂ ਬਣੀ ਹੋਈ ਹੈ। ਇਸ ਮੌਕੇ ਮਨਜੀਤ ਸਿੰਘ ਕੋਟਫੱਤਾ, ਚਾਨਣ ਸਿੰਘ ਕੋਟ ਸ਼ਮੀਰ, ਮੇਜਰ ਸਿੰਘ ਭਾਗੂ, ਜਗਦੇਵ ਸਿੰਘ ਜੱਸੀ ਪੌ ਵਾਲੀ, ਹੇਮਰਾਜ ਕਟਾਰ ਸਿੰਘ ਵਾਲਾ, ਬੂਟਾ ਸਿੰਘ, ਗੁਰਪ੍ਰੀਤ ਸਿੰਘ ਗੁਲਾਬਗੜ੍ਹ, ਹਰਦੀਪ ਸਿੰਘ ਝੁੰਬਾ, ਗੁਰਪ੍ਰੀਤ ਸਿੰਘ ਸਰਦਾਰਗੜ੍ਹ, ਗੱਗੀ ਗਹਿਰੀ ਭਾਗੀ, ਅਵਤਾਰ ਸਿੰਘ ਸੰਗਤ, ਗੁਰਜੰਟ ਸਿੰਘ ਕੋਟ ਭਾਰਾ, ਸੁਖਚੈਨ ਸਿੰਘ ਨਰੂਆਣਾ, ਕੁਲਵੀਰ ਸਿੰਘ ਯਾਤਰੀ ਅਤੇ ਅਵਤਾਰ ਸਿੰਘ ਤਿਉਣਾ ਆਦਿ ਨੇ ਖੁਸ਼ੀ ਜ਼ਾਹਿਰ ਕਰਦਿਆਂ ਕਿਹਾ ਕਿ ਇਸ ਨਿਯੁਕਤੀ ਨਾਲ ਜ਼ਿਲ੍ਹੇ ’ਚ ਪਾਰਟੀ ਨੂੰ ਹੋਰ ਮਜ਼ਬੂਤੀ ਮਿਲੇਗੀ। ਉਨ੍ਹਾਂ ਆਸ ਜਤਾਈ ਕਿ ਨਵੇਂ ਜ਼ਿਲ੍ਹਾ ਸਕੱਤਰ ਆਪਣੀ ਜ਼ਿੰਮੇਵਾਰੀ ਨੂੰ ਇਮਾਨਦਾਰੀ ਨਾਲ ਨਿਭਾਉਂਦੇ ਹੋਏ ਪਾਰਟੀ ਦੀਆਂ ਨੀਤੀਆਂ ਨੂੰ ਘਰ-ਘਰ ਤਕ ਪਹੁੰਚਾਉਣਗੇ।