ਭੱਲਾ ਵੱਲੋਂ ਕੋਠਾ ਗੁਰੂ ਤੋਂ ਤੀਰਥ ਯਾਤਰਾ ਲਈ 5ਵੀਂ ਬੱਸ ਰਵਾਨਾ
ਭੱਲਾ ਨੇ ਕੋਠਾ ਗੁਰੂ ਤੋਂ ਤੀਰਥ ਯਾਤਰਾ ਲਈ ਪੰਜਵੀਂ ਬੱਸ ਕੀਤੀ ਰਵਾਨਾ
Publish Date: Fri, 17 Apr 2026 07:35 PM (IST)
Updated Date: Sat, 18 Apr 2026 04:12 AM (IST)

ਵੀਰਪਾਲ ਭਗਤਾ, ਪੰਜਾਬੀ ਜਾਗਰਣ, ਭਗਤਾ ਭਾਈਕਾ : ਨਗਰ ਸੁਧਾਰ ਟਰੱਸਟ ਦੇ ਚੇਅਰਮੈਨ ਜਤਿੰਦਰ ਭੱਲਾ ਵੱਲੋਂ ਪਿੰਡ ਕੋਠਾ ਗੁਰੂ ਤੋਂ ਮੁੱਖ ਮੰਤਰੀ ਤੀਰਥ ਯਾਤਰਾ ਯੋਜਨਾ ਅਧੀਨ ਪੰਜਵੀਂ ਬੱਸ ਨੂੰ ਧਾਰਮਿਕ ਯਾਤਰਾ ਲਈ ਰਵਾਨਾ ਕੀਤਾ ਗਿਆ। ਇਸ ਮੌਕੇ ਇਲਾਕੇ ਦੇ ਵੱਡੀ ਗਿਣਤੀ ਵਿਚ ਪਿੰਡ ਵਾਸੀਆਂ, ਸਮਾਜ-ਸੇਵੀਆਂ ਤੇ ਬਜ਼ੁਰਗਾਂ ਨੇ ਹਾਜ਼ਰੀ ਭਰੀ ਤੇ ਯਾਤਰੀਆਂ ਨੂੰ ਸ਼ੁਭਕਾਮਨਾਵਾਂ ਦਿੱਤੀਆਂ। ਇਸ ਦੌਰਾਨ ਜਤਿੰਦਰ ਭੱਲਾ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਸ਼ੁਰੂ ਕੀਤੀ ਮੁੱਖ ਮੰਤਰੀ ਤੀਰਥ ਯਾਤਰਾ ਯੋਜਨਾ ਇਕ ਲੋਕ-ਹਿਤੈਸ਼ੀ ਕਦਮ ਹੈ, ਜਿਸ ਦਾ ਮਕਸਦ ਬਜ਼ੁਰਗਾਂ ਨੂੰ ਮੁਫ਼ਤ ਧਾਰਮਿਕ ਯਾਤਰਾ ਦੀ ਸਹੂਲਤ ਪ੍ਰਦਾਨ ਕਰਨਾ ਹੈ। ਇਸ ਯੋਜਨਾ ਤਹਿਤ ਪੰਜਾਬ ਭਰ ਦੇ ਕਰੀਬ 11 ਲੱਖ ਬਜ਼ੁਰਗਾਂ ਨੂੰ ਵੱਖ-ਵੱਖ ਪ੍ਰਸਿੱਧ ਧਾਰਮਿਕ ਸਥਾਨਾਂ ਦੇ ਦਰਸ਼ਨ ਕਰਵਾਏ ਜਾਣਗੇ, ਜਿਸ ਨਾਲ ਉਨ੍ਹਾਂ ਦੀ ਆਤਮਿਕ ਸੰਤੁਸ਼ਟੀ ਵਿਚ ਵਾਧਾ ਹੋਵੇਗਾ। ਕਈ ਬਜ਼ੁਰਗ ਅਜਿਹੇ ਹੁੰਦੇ ਹਨ, ਜੋ ਆਰਥਿਕ ਕਾਰਨਾਂ ਜਾਂ ਸਿਹਤ ਸਮੱਸਿਆਵਾਂ ਕਰਕੇ ਆਪਣੇ ਜੀਵਨ ਵਿਚ ਧਾਰਮਿਕ ਸਥਾਨਾਂ ਦੇ ਦਰਸ਼ਨ ਕਰਨ ਤੋਂ ਵਾਂਝੇ ਰਹਿ ਜਾਂਦੇ ਹਨ। ਇਸ ਯੋਜਨਾ ਰਾਹੀਂ ਸਰਕਾਰ ਉਨ੍ਹਾਂ ਦੇ ਸੁਪਨੇ ਪੂਰੇ ਕਰ ਰਹੀ ਹੈ। ਇਹ ਯੋਜਨਾ ਸਮਾਜ ਵਿਚ ਸਾਂਝ ਅਤੇ ਧਾਰਮਿਕ ਸਹਿਯੋਗ ਨੂੰ ਮਜ਼ਬੂਤ ਕਰਨ ’ਚ ਵੀ ਮਹੱਤਵਪੂਰਨ ਭੂਮਿਕਾ ਨਿਭਾ ਰਹੀ ਹੈ। ਪਿੰਡ ਵਾਸੀਆਂ ਨੇ ਵੀ ਇਸ ਯੋਜਨਾ ਦੀ ਪ੍ਰਸ਼ੰਸਾ ਕਰਦਿਆਂ ਕਿਹਾ ਕਿ ਇਹ ਪਹਿਲ ਬਜ਼ੁਰਗਾਂ ਲਈ ਇਕ ਵੱਡੀ ਸਹੂਲਤ ਹੈ। ਬੱਸ ਨੂੰ ਰਵਾਨਾ ਕਰਨ ਤੋਂ ਪਹਿਲਾਂ ਯਾਤਰੀਆਂ ਨੂੰ ਸਨਮਾਨਿਤ ਕੀਤਾ ਗਿਆ। ਇਸ ਮੌਕੇ ਆਪ ਦੇ ਪਿੰਡ ਪ੍ਰਧਾਨ ਬੂਟਾ ਸਿੰਘ, ਸਰਪੰਚ ਗੋਵਿੰਦਰ ਪਾਲ ਸਿੰਘ, ਰਮਨ ਸਿੰਘ, ਬੂਟਾ ਸਿੰਘ ਤੇ ਪਾਲ ਸਿੰਘ ਹਾਜ਼ਰ ਸਨ।