ਪਿੰਡ ਪੂਹਲੀ ਦੀ ਸਹਿਕਾਰੀ ਸਭਾ ਦੇ ਮੈਂਬਰ ਸਰਬ ਸੰਮਤੀ ਨਾਲ ਚੁਣੇ
ਪਿੰਡ ਪੂਹਲੀ ਦੀ ਸਹਿਕਾਰੀ ਸਭਾ ਦੇ ਮੈਂਬਰਾਂ ਦੀ ਚੋਣ ਸਰਬ ਸੰਮਤੀ ਨਾਲ ਹੋਈ
Publish Date: Fri, 17 Apr 2026 05:57 PM (IST)
Updated Date: Sat, 18 Apr 2026 04:06 AM (IST)
ਸਟਾਫ਼ ਰਿਪੋਰਟਰ, ਪੰਜਾਬੀ ਜਾਗਰਣ, ਬਠਿੰਡਾ ਜ਼ਿਲ੍ਹੇ ਦੇ ਪਿੰਡ ਪੂਹਲੀ ਵਿਚ ਸਹਿਕਾਰੀ ਸਭਾ ਦੀ ਚੋਣ ਸਰਬ ਸੰਮਤੀ ਨਾਲ ਸੰਪੰਨ ਹੋਈ। ਇਹ ਚੋਣ ਸਹਿਕਾਰੀ ਵਿਭਾਗ ਦੇ ਇੰਸਪੈਕਟਰ ਇਸ਼ਟਪਾਲ ਸਿੰਘ ਨਿਰੀਖਕ ਸਰਕਲ ਰਾਏ ਕੇ ਕਲਾ ਅਤੇ ਸਿਮਰਜੀਤ ਸਿੰਘ ਨਿਰੀਖਕ ਮਹਿਮਾ ਸਰਜਾ ਦੀ ਦੇਖ ਰੇਖ ਹੇਠ ਕਰਵਾਈ ਗਈ। ਚੋਣ ਦੌਰਾਨ ਮਹਿੰਦਰ ਕੌਰ, ਸੁਰਜੀਤ ਸਿੰਘ, ਕੁਲਦੀਪ ਸਿੰਘ, ਮਲਕੀਤ ਸਿੰਘ, ਸੁਮਨਪ੍ਰੀਤ ਸਿੰਘ, ਗੁਰਪ੍ਰੀਤ ਕੌਰ, ਕਾਹਨ ਸਿੰਘ, ਨਿਰਮਲ ਸਿੰਘ, ਰੇਸ਼ਮ ਸਿੰਘ ਅਤੇ ਕੁਲਦੀਪ ਸਿੰਘ ਨੂੰ ਸਰਬ ਸੰਮਤੀ ਨਾਲ ਮੈਂਬਰ ਚੁਣਿਆ ਗਿਆ। ਪ੍ਰਾਪਤ ਜਾਣਕਾਰੀ ਅਨੁਸਾਰ ਇਸ ਚੋਣ ਵਿਚ ਸ੍ਰੋਮਣੀ ਅਕਾਲੀ ਦਲ ਦੇ ਚਾਰ, ਆਮ ਆਦਮੀ ਪਾਰਟੀ ਦੇ ਤਿੰਨ ਅਤੇ ਕਾਂਗਰਸ ਦੇ ਤਿੰਨ ਮੈਂਬਰ ਚੁਣੇ ਗਏ ਹਨ। ਇਸ ਮੌਕੇ ਸਹਿਕਾਰੀ ਸਭਾ ਦੇ ਸੈਕਟਰੀ ਗੁਰਪ੍ਰੀਤ ਸਿੰਘ ਗੰਡੂ, ਸਰਪੰਚ ਹਰਮਨਦੀਪ ਸਿੰਘ ਮੋਹਣਾ, ਸੇਵਾ ਮੁਕਤ ਸੀਨੀਅਰ ਮੀਤ ਪ੍ਰਧਾਨ ਅਤੇ ਅਕਾਲੀ ਆਗੂ ਨਰਦੇਵ ਸਿੰਘ ਪੂਹਲੀ, ਸਾਬਕਾ ਸਰਪੰਚ ਚਮਕੌਰ ਸਿੰਘ ਧਾਲੀਵਾਲ, ਆਪ ਆਗੂ ਸੁਖਰਾਜ ਸਿੰਘ, ਅਕਾਲੀ ਆਗੂ ਰਣਧੀਰ ਸਿੰਘ ਧੀਰਾ ਅਤੇ ਗੁਰਟੇਕ ਸਿੰਘ ਸਮੇਤ ਕਈ ਹੋਰ ਪ੍ਰਮੁੱਖ ਵਿਅਕਤੀ ਹਾਜ਼ਰ ਸਨ। ਨਵੇਂ ਚੁਣੇ ਮੈਂਬਰਾਂ ਨੇ ਕਿਹਾ ਕਿ ਉਹ ਕਿਸਾਨਾਂ ਦੀ ਭਲਾਈ ਲਈ ਮਿਹਨਤ ਨਾਲ ਕੰਮ ਕਰਨਗੇ।