ਆਜ਼ਾਦੀ ਘੁਲਾਟੀਏ ਚਿਮਨ ਲਾਲ ਦਾ ਕੀਤਾ ਸਸਕਾਰ
ਆਜ਼ਾਦੀ ਘੁਲਾਟੀਏ ਚਿਮਨ ਲਾਲ ਮਿੱਤਲ ਦਾ ਦਿਹਾਂਤ
Publish Date: Fri, 17 Apr 2026 05:56 PM (IST)
Updated Date: Sat, 18 Apr 2026 04:06 AM (IST)
ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਗੋਨਿਆਣਾ ਦੇਸ਼ ਦੀ ਆਜ਼ਾਦੀ ਲਈ ਸੰਘਰਸ਼ ਕਰਦੇ ਹੋਏ ਆਪਣੀ ਜ਼ਿੰਦਗੀ ਦੇ ਕੀਮਤੀ ਸਾਲ ਸਮਰਪਿਤ ਕਰਨ ਵਾਲੇ ਅਜ਼ਾਦੀ ਘੁਲਾਟੀਏ ਮਾਸਟਰ ਚਿਮਨ ਲਾਲ ਮਿੱਤਲ ਦਾ 97 ਸਾਲ ਦੀ ਉਮਰ ਵਿਚ ਦਿਹਾਂਤ ਹੋ ਗਿਆ। ਅਜ਼ਾਦੀ ਘੁਲਾਟੀਏ ਮਾਸਟਰ ਚਿਮਨ ਲਾਲ ਮਿੱਤਲ ਨੂੰ ਅੱਜ ਗੋਨਿਆਣਾ ਦੇ ਸ਼ਮਸ਼ਾਨ ਘਾਟ ਵਿਚ ਸਰਕਾਰੀ ਸਨਮਾਨਾਂ ਨਾਲ ਅੰਤਿਮ ਵਿਦਾਈ ਦਿੱਤੀ ਗਈ। ਇਸ ਮੌਕੇ ਵਿਧਾਇਕ ਭੁੱਚੋ ਮਾਸਟਰ ਜਗਸੀਰ ਸਿੰਘ, ਉਪ ਮੰਡਲ ਮੈਜਿਸਟਰੇਟ ਬਠਿੰਡਾ ਬਲਕਰਨ ਸਿੰਘ ਮਾਹਲ ਹਾਜ਼ਰ ਸਨ। ਵਿਧਾਇਕ ਭੁੱਚੋ ਮਾਸਟਰ ਜਗਸੀਰ ਸਿੰਘ ਨੇ ਅੱਜ ਅਜ਼ਾਦੀ ਘੁਲਾਟੀਏ ਮਾਸਟਰ ਚਿਮਨ ਲਾਲ ਮਿੱਤਲ ਨੂੰ ਅੰਤਿਮ ਵਿਦਾਈ ਦੇਣ ਉਪਰੰਤ ਕਿਹਾ ਕਿ ਅਸੀਂ ਇਨ੍ਹਾਂ ਆਜ਼ਾਦੀ ਘੁਲਾਟੀਆਂ ਦੇ ਦੇਸ਼ ਨੂੰ ਅਜ਼ਾਦ ਕਰਾਉਣ ਲਈ ਪਾਏ ਆਪਣੇ ਵਡਮੁੱਲੇ ਯੋਗਦਾਨ ਸਦਕਾ ਹੀ ਆਜ਼ਾਦ ਦੇਸ਼ ਵਿੱਚ ਆਪਣਾ ਜੀਵਨ ਬਤੀਤ ਕਰ ਰਹੇ ਹਾਂ। ਇਸ ਮੌਕੇ ਅਜ਼ਾਦੀ ਘੁਲਾਟੀਏ ਮਾਸਟਰ ਚਿਮਨ ਲਾਲ ਮਿੱਤਲ ਦੇ ਰਿਸ਼ਤੇਦਾਰ, ਸਾਕ ਸਬੰਧੀ, ਰਜ਼ਨੀਸ਼ ਰਾਜੂ ਸੀਨੀਅਰ ਆਗੂ ਆਮ ਆਦਮੀ ਪਾਰਟੀ, ਪ੍ਰਿਤਪਾਲ ਸਿੰਘ ਡੀਐਸਪੀ ਭੁੱਚੋ ਤੋਂ ਇਲਾਵਾ ਵੱਡੀ ਗਿਣਤੀ ਵਿਚ ਇਲਾਕੇ ਦੇ ਆਮ ਲੋਕ ਅਤੇ ਮੰਡੀ ਨਿਵਾਸੀ ਆਦਿ ਹਾਜ਼ਰ ਸਨ।