- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਆਕਸਫੋਰਡ ਸਕੂਲ ਦੀ ਜਸਮੀਨ ਨੇ 98.40 ਫੀਸਦੀ ਅੰਕ ਪ੍ਰਾਪਤ ਕੀਤੇ

-ਹਰਿਤੀ ਸਿੰਗਲਾ ਤੇ ਮਨਵੀਰ ਸਿੰਘ ਨੇ 98 ਫੀਸਦੀ ਤੇ ਅਭਿਨੂਰ ਕੌਰ ਨੇ 97.60 ਫੀਸਦੀ ਅੰਕ ਲੈ ਕੇ ਚਮਕਾਇਆ ਸੰਸਥਾ ਦਾ ਨਾਂ
ਵੀਰਪਾਲ ਭਗਤਾ, ਪੰਜਾਬੀ ਜਾਗਰਣ, ਭਗਤਾ ਭਾਈਕਾ : ਦਿ ਆਕਸਫੋਰਡ ਸਕੂਲ ਆਫ਼ ਐਜ਼ੂਕੇਸ਼ਨ ਭਗਤਾ ਭਾਈਕਾ ਇਲਾਕੇ ਦੀ ਇਕ ਅਜਿਹੀ ਨਾਮਵਰ ਵਿੱਦਿਅਕ ਸੰਸਥਾ ਹੈ, ਜਿਸ ਦੇ ਵਿਦਿਆਰਥੀ ਆਏ ਦਿਨ ਬੁਲੰਦੀਆਂ ਨੂੰ ਛੂਹਣ ਵਾਲੀਆਂ ਪ੍ਰਾਪਤੀਆਂ ਕਰਦੇ ਹਨ। ਇਸ ਸੰਸਥਾ ਦੇ ਵਿਦਿਆਰਥੀਆਂ ਨੇ ਇਸ ਵਾਰ ਵੀ ਦਸਵੀਂ ਜਮਾਤ ਦੇ ਨਤੀਜੇ ਵਿਚ ਸ਼ਾਨਦਾਰ ਪ੍ਰਾਪਤੀਆਂ ਕਰਦੇ ਹੋਏ ਪਿਛਲੇ ਸਾਲਾਂ ਦੇ ਰਿਕਾਰਡ ਨੂੰ ਮਾਤ ਪਾ ਦਿੱਤੀ ਹੈ। ਸਕੂਲ ਅਨੁਸਾਰ ਇਸ ਸਾਲ ਦਸਵੀਂ ਜਮਾਤ ਦੇ 154 ਵਿਦਿਆਰਥੀਆਂ ਨੇ 100 ਫੀਸਦੀ ਪਾਸ ਨਤੀਜਾ ਦਿੱਤਾ ਹੈ।
ਇਸ ਪ੍ਰੀਖਿਆ ਵਿਚ ਹੋਣਹਾਰ ਵਿਦਿਆਰਥਣ ਜਸਮੀਨ ਕੌਰ ਪੁੱਤਰੀ ਸੁਖਚੈਨ ਸਿੰਘ ਵਾਸੀ ਜੀਦਾ ਨੇ 98.40 ਫੀਸਦੀ ਅੰਕ ਪ੍ਰਾਪਤ ਕਰਕੇ ਪਹਿਲਾ, ਹਰਿਤੀ ਸਿੰਗਲਾ ਪੁੱਤਰੀ ਨਵੀਨ ਕੁਮਾਰ ਵਾਸੀ ਭਗਤਾ ਭਾਈ ਅਤੇ ਮਨਵੀਰ ਸਿੰਘ ਪੁੱਤਰ ਅਵਤਾਰ ਸਿੰਘ ਵਾਸੀ ਮੱਲਾ ਨੇ 98 ਫੀਸਦੀ ਅੰਕ ਪ੍ਰਾਪਤ ਕਰਕੇ ਦੂਜਾ , ਅਭਿਨੂਰ ਕੌਰ ਪੁੱਤਰੀ ਬਲਵੰਤ ਸਿੰਘ ਵਾਸੀ ਕੋਠੇ ਮਹਿਲਰ ਫਤਹਿਗੜ੍ਹ ਨੇ 97.60 ਫੀਸਦੀ ਅੰਕ ਪ੍ਰਾਪਤ ਕਰਕੇ ਤੀਜਾ ਸਥਾਨ ਪ੍ਰਾਪਤ ਕਰਦੇ ਸੰਸਥਾ ਦਾ ਨਾਮ ਚਮਕਾਇਆ ਹੈ।
ਜ਼ਿਕਰਯੋਗ ਹੈ ਕਿ 9 ਵਿਦਿਆਰਥੀਆਂ ਨੇ 95 ਫੀਸਦੀ ਤੋਂ ਉਪਰ ਅੰਕ ਪ੍ਰਾਪਤ ਕੀਤੇ। ਸਕੂਲ ਪ੍ਰਿੰਸੀਪਲ ਰੂਪ ਲਾਲ ਬਾਂਸਲ ਨੇ ਦੱਸਿਆ ਕਿ ਦਸਵੀਂ ਜਮਾਤ ਦੇ 154 ਵਿਦਿਆਰਥੀਆਂ ਵਿੱਚੋਂ 87 ਵਿਦਿਆਰਥੀਆਂ ਨੇ ਪੰਜਾਬੀ, 28 ਵਿਦਿਆਰਥੀਆਂ ਨੇ ਸੋਸ਼ਲ ਸਾਇੰਸ, 21 ਵਿਦਿਆਰਥੀਆਂ ਨੇ ਅੰਗਰੇਜ਼ੀ, 18 ਵਿਦਿਆਰਥੀਆਂ ਨੇ ਸਾਇੰਸ, 11 ਵਿਦਿਆਰਥੀਆਂ ਨੇ ਗਣਿਤ, 32 ਵਿਦਿਆਰਥੀਆਂ ਨੇ ਆਈਟੀ ਅਤੇ 10 ਵਿਦਿਆਰਥੀਆਂ ਨੇ ਹਿੰਦੀ ਨੇ ਵਿਸ਼ੇ ਵਿੱਚੋਂ 90 ਫੀਸਦੀ ਤੋਂ ਉੱਪਰ ਅੰਕ ਪ੍ਰਾਪਤ ਕਰਕੇ ਆਪਣੇ ਅਧਿਆਪਕਾਂ, ਮਾਪਿਆਂ ਅਤੇ ਸੰਸਥਾ ਦਾ ਨਾਮ ਰੋਸ਼ਨ ਕੀਤਾ ਹੈ।
ਜੇਕਰ ਵਿਸ਼ੇ ਅਨੁਸਾਰ ਗੱਲ ਕੀਤੀ ਜਾਵੇ ਤਾਂ ਪੰਜਾਬੀ ਵਿਸ਼ੇ ਵਿੱਚੋਂ 10 ਵਿਦਿਆਰਥੀਆਂ ਨੇ 100-100 ਅੰਕ, ਸਾਇੰਸ ਵਿਸ਼ੇ ਵਿੱਚੋਂ 3 ਵਿਦਿਆਰਥੀਆਂ 99-100 ਅੰਕ, ਸੋਸ਼ਲ ਸਾਇੰਸ ਵਿਸ਼ੇ ਵਿੱਚੋਂ 3 ਵਿਦਿਆਰਥੀਆਂ 99-100 ਅੰਕ, ਹਿੰਦੀ ਵਿਸ਼ੇ ਵਿੱਚੋਂ 1 ਵਿਦਿਆਰਥੀ 98-100 ਅੰਕ, ਅੰਗਰੇਜ਼ੀ ਵਿਸ਼ੇ ਵਿੱਚੋਂ 5 ਵਿਦਿਆਰਥੀਆਂ ਨੇ 97-100 ਅੰਕ, ਗਣਿਤ ਵਿਸ਼ੇ ਵਿੱਚੋਂ 1 ਵਿਦਿਆਰਥੀ ਨੇ 97-100 ਅੰਕ, ਆਈਟੀ ਵਿਸ਼ੇ ਵਿੱਚੋਂ 8 ਵਿਦਿਆਰਥੀ ਨੇ 97-100 ਅੰਕ ਪ੍ਰਾਪਤ ਕਰਕੇ ਆਪਣੀ ਮਿਹਨਤ ਨੂੰ ਚਾਰ ਚੰਦ ਲਗਾਏ ਹਨ। ਸਕੂਲ ਪ੍ਰਿੰਸੀਪਲ ਰੂਪ ਲਾਲ ਬਾਂਸਲ ਨੇ ਵਿਦਿਆਰਥੀਆਂ ਦੀ ਰਿਕਾਰਡ ਤੋੜ ਸਫ਼ਲਤਾ ਪ੍ਰਾਪਤ ਕਰਨ ’ਤੇ ਸ਼ਲਾਘਾ ਕੀਤੀ ਅਤੇ ਉਨ੍ਹਾਂ ਦੇ ਮਾਪਿਆਂ ਨੂੰ ਵਧਾਈ ਦਿੰਦੇ ਹੋਏ ਬਾਕੀ ਵਿਦਿਆਰਥੀਆਂ ਨੂੰ ਵੀ ਇਸੇ ਤਰਾਂ ਸਖਤ ਮਿਹਨਤ ਕਰਨ ਦੇ ਲਈ ਪ੍ਰੇਰਿਤ ਕੀਤਾ। ਉਨ੍ਹਾਂ ਨੇ ਅਧਿਆਪਕਾ ਨੂੰ ਉਨ੍ਹਾਂ ਦੀ ਅਣਥੱਕ ਮਿਹਨਤ ਦੀ ਵਡਿਆਈ ਕਰਦੇ ਹੋਏ ਇਸ ਸ਼ਾਨਦਾਰ ਨਤੀਜੇ ਦੀ ਵਧਾਈ ਦਿੱਤੀ ਤੇ ਇਸ ਖੁਸ਼ੀ ਵਿਚ ਸ਼ਨਿੱਚਰਵਾਰ ਦੀ ਛੁੱਟੀ ਦਾ ਐਲਾਨ ਕੀਤਾ। ਇਸ ਸਮੇਂ ਸਕੂਲ ਦੀ ਪ੍ਰਬੰਧਕ ਕਮੇਟੀ ਦੇ ਸਰਪ੍ਰਸਤ ਮੈਂਬਰ ਹਰਦੇਵ ਸਿੰਘ ਬਰਾੜ ਸਾਬਕਾ ਚੇਅਰਮੈਨ, ਹਰਗੁਰਪ੍ਰੀਤ ਸਿੰਘ ਗਗਨ ਬਰਾੜ ਚੇਅਰਮੈਨ, ਗੁਰਮੀਤ ਸਿੰਘ ਗਿੱਲ ਪ੍ਰਧਾਨ, ਪਰਮਪਾਲ ਸਿੰਘ ‘ਸ਼ੈਰੀ ਢਿੱਲੋਂ’ ਵਾਈਸ ਚੇਅਰਮੈਨ, ਰਾਜਵਿੰਦਰ ਸਿੰਘ ਸੋਢੀ ਜਨਰਲ ਸਕੱਤਰ, ਗੁਰਮੀਤ ਸਿੰਘ ਗਿੱਲ ਸਰਪੰਚ ਵਿੱਤ-ਸਕੱਤਰ ਨੇ ਪ੍ਰਿੰਸੀਪਲ, ਕੋਆਰਡੀਨੇਟਰਜ਼ ਅਤੇ ਸਮੂਹ ਸਟਾਫ਼ ਮੈਂਬਰਾਂ ਨੂੰ ਵਧਾਈ ਦਿੱਤੀ।