ਸਬ ਡਵੀਜ਼ਨ ਵਿਖੇ ਅਰਥੀ ਫੂਕ ਰੋਸ ਮੁਜ਼ਾਹਰਾ
ਸਬ ਡਵੀਜ਼ਨ ਵਿਖੇ ਅਰਥੀ ਫੂਕ ਰੋਸ ਪ੍ਰਦਰਸ਼ਨ ਕੀਤਾ
Publish Date: Fri, 17 Apr 2026 05:22 PM (IST)
Updated Date: Sat, 18 Apr 2026 04:04 AM (IST)

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਭਗਤਾ ਭਾਈਕਾ : ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ ਸਬ ਡਵੀਜ਼ਨ ਭਗਤਾ ਭਾਈਕਾ ਦੇ ਬਿਜਲੀ ਮੁਲਾਜ਼ਮਾਂ ਤੇ ਪੈਨਸ਼ਨਰਾਂ ਵੱਲੋਂ ਸਥਾਨਕ ਸਬ ਡਵੀਜ਼ਨ ਵਿਖੇ ਅਰਥੀ ਫੂਕ ਰੋਸ ਪ੍ਰਦਰਸ਼ਨ ਕੀਤਾ ਗਿਆ ਅਤੇ ਸੂਬਾ ਸਰਕਾਰ ਦਾ ਪੁਤਲਾ ਫੂਕਿਆ ਗਿਆ। ਇਸ ਰੈਲੀ ਨੂੰ ਐਸ਼ੋਸੀਏਸ਼ਨ ਆਗੂ ਵਿਨੋਦ ਸਿੰਘ ਖ਼ਾਲਸਾ ਅਤੇ ਜਸਕਰਨ ਸਿੰਘ ਨੇ ਸੰਬੋਧਨ ਕੀਤਾ। ਇਸ ਦੌਰਾਨ ਯੂਨੀਅਨ ਆਗੂਆਂ ਨੇ ਕਿਹਾ ਕਿ ਹੈਡ ਆਫਿਸ ਪਟਿਆਲਾ ਦੇ ਗੇਟਾਂ ਦੇ ਘਿਰਾਓ ਉਪਰੰਤ ਬਿਜਲੀ ਮੰਤਰੀ ਦੀ ਪ੍ਰਧਾਨਗੀ ਹੇਠ ਹੋਈ ਮੀਟਿੰਗ ’ਚ ਮਸਲਿਆਂ ਦੇ ਤੇਜ਼ੀ ਨਾਲ ਹੱਲ ਕਰਨ ਦੀ ਗੱਲ ਕੀਤੀ ਪਰ ਪ੍ਰਾਪਰਟੀ ਦੇ ਮਸਲੇ ‘ਤੇ ਤਿਖੇ ਲਹਿਜ਼ੇ ’ਚ ਜਵਾਬ ਮਿਲਣ ਕਾਰਨ ਜਥੇਬੰਦੀ ਵੱਲੋਂ ਤਿੱਖਾ ਪ੍ਰਤੀਕਰਮ ਦਿੱਤਾ ਗਿਆ। ਮੀਟਿੰਗ ਬੇਨਤੀਜਾ ਰਹਿਣ ਤੋਂ ਬਾਅਦ ਆਗੂਆਂ ਵੱਲੋਂ ਬਾਹਰ ਆ ਕੇ ਨਾਅਰੇਬਾਜ਼ੀ ਕੀਤੀ ਗਈ। ਇਸ ਤੋਂ ਬਾਅਦ ਫੈਸਲਾ ਕੀਤਾ ਗਿਆ ਕਿ ਬਿਜਲੀ ਮੰਤਰੀ ਦੇ ਅੜੀਅਲ ਰਵੱਈਏ ਦੇ ਵਿਰੋਧ ਵਿਚ ਪੰਜਾਬ ਭਰ ਵਿਚ ਮੰਡਲ ਅਤੇ ਸਬ-ਮੰਡਲ ਦਫ਼ਤਰਾਂ ਅੱਗੇ ਉਨ੍ਹਾਂ ਦੇ ਪੁਤਲੇ ਫੂਕ ਕੇ ਰੋਸ ਮੁਜ਼ਾਹਰੇ ਕੀਤੇ ਜਾਣਗੇ। ਉਨ੍ਹਾਂ ਵਰਕਰਾਂ ਨੂੰ ਅਪੀਲ ਕੀਤੀ ਕਿ “ਵਰਕ ਟੂ ਰੂਲ” ਪ੍ਰੋਗਰਾਮ ਨੂੰ ਵੀ ਜ਼ੋਰਦਾਰ ਢੰਗ ਨਾਲ ਲਾਗੂ ਕੀਤਾ ਜਾਵੇ। ਇਸ ਮੌਕੇ ਮੀਤ ਪ੍ਰਧਾਨ ਜਸਕਰਨ ਸਿੰਘ, ਸਕੱਤਰ ਕੁਲਵਿੰਦਰ ਸਿੰਘ, ਕੈਸ਼ੀਅਰ ਹਰਮਨਪ੍ਰੀਤ ਸਿੰਘ, ਡਵੀਜ਼ਨਲ ਪ੍ਰਧਾਨ ਸੁਰਿੰਦਰਪਾਲ ਸਿੰਘ, ਡਵੀਜ਼ਨ ਸਕੱਤਰ ਕਮਲਦੀਪ ਸਿੰਘ, ਮਹਿੰਦਰ ਪਾਲ, ਪ੍ਰਧਾਨ ਲਖਵੀਰ ਸਿੰਘ, ਜੇਈ ਪ੍ਰਗਟ ਰਾਮ, ਜੇਈ ਪਨੀਤ ਗੋਇਲ, ਵਿਕਾਸ ਜਿੰਦਲ (ਜੇਈ), ਸੀਏ ਭੂਪਿੰਦਰ ਸਿੰਘ, ਆਰਏ ਰਜਿੰਦਰ ਕੁਮਾਰ, ਗੁਰਵਿੰਦਰ ਸਿੰਘ, ਸਿਕੰਦਰ ਸਿੰਘ ਆਦਿ ਹਾਜ਼ਰ ਸਨ।