ਮਾਊਂਟ ਲਿਟਰਾ ਜੀ ਸਕੂਲ ਦਾ ਨਤੀਜਾ ਰਿਹਾ ਸੌ ਫ਼ੀਸਦੀ
ਦਸਵੀਂ ’ਚ ਮਾਊਂਟ ਲਿਟਰਾ ਜੀ ਸਕੂਲ ਦਾ 100 ਫੀਸਦੀ ਨਤੀਜਾ ਰਿਹਾ
Publish Date: Fri, 17 Apr 2026 04:58 PM (IST)
Updated Date: Sat, 18 Apr 2026 04:04 AM (IST)

ਮਨਪ੍ਰੀਤ ਸਿੰਘ ਗਿੱਲ, ਪੰਜਾਬੀ ਜਾਗਰਣ, ਰਾਮਪੁਰਾ ਫੂਲ : ਮਾਊਂਟ ਲਿਟਰਾ ਜੀ ਸਕੂਲ ਰਾਮਪੁਰਾ ਨੇ ਸੀਬੀਐੱਸਈ ਦਸਵੀਂ ਜਮਾਤ ਦਾ ਨਤੀਜਾ 100 ਫੀਸਦੀ ਰਿਹਾ ਹੈ। ਸਕੂਲ ਦੇ ਕੁੱਲ 133 ਵਿਦਿਆਰਥੀਆਂ ਵਿੱਚੋਂ ਸਾਰੇ ਹੀ ਵਿਦਿਆਰਥੀ ਸਫਲਤਾਪੂਰਵਕ ਪਾਸ ਹੋਏ, ਜਿਸ ਨਾਲ ਸਕੂਲ ਨੇ ਅਕਾਦਮਿਕ ਖੇਤਰ ਵਿਚ ਨਵਾਂ ਮਾਪਦੰਡ ਸਥਾਪਤ ਕੀਤਾ ਹੈ। ਸਕੂਲ ਦੀ ਹੋਣਹਾਰ ਵਿਦਿਆਰਥਣ ਹਰਅੰਸ਼ ਕੌਰ ਸਿੱਧੂ ਨੇ 98.8 ਫੀਸਦੀ ਅੰਕ ਪ੍ਰਾਪਤ ਕਰਕੇ ਪਹਿਲਾ ਸਥਾਨ, ਅਵਿਕਾ ਨੇ 98.4 ਫੀਸਦੀ ਨਾਲ ਦੂਜਾ ਅਤੇ ਲਕਸ਼ਿਤਾ ਕਾਂਸਲ ਨੇ 98 ਫੀਸਦੀ ਅੰਕਾਂ ਨਾਲ ਤੀਜਾ ਸਥਾਨ ਪ੍ਰਾਪਤ ਕੀਤਾ। ਗੀਰਿਸ਼ ਤੇ ਪ੍ਰਿਯਾਂਸ਼ੀ ਨੇ 97.8 ਫੀਸਦੀ, ਪ੍ਰਭਕਰਨ ਸਿੰਘ ਨੇ 97.4 ਫੀਸਦੀ, ਰੂਪਕੰਵਲ ਤੇ ਰਿਧਮ ਨੇ 97.2 ਫੀਸਦੀ ਅਤੇ ਦੇਵਾਂਸ਼ ਨੇ 97 ਫੀਸਦੀ ਅੰਕ ਪ੍ਰਾਪਤ ਕੀਤੇ। ਹੋਰ ਵਿਦਿਆਰਥੀਆਂ ਵਿਚ ਰਬਜੋਤ ਕੌਰ ਤੇ ਆਰੀਅਨ ਗਰਗ ਨੇ 96.8 ਫੀਸਦੀ, ਰਾਘਵ ਗਰਗ ਨੇ 96.4 ਫੀਸਦੀ, ਆਇਸ਼ਾ ਨੇ 96.2 ਫੀਸਦੀ, ਸੰਭਵ ਤੇ ਸਿਮਰ ਨੇ 96 ਫੀਸਦੀ ਅਤੇ ਮਨਮੀਤ ਸਿੰਘ ਨੇ 95.8 ਫੀਸਦੀ ਅੰਕ ਹਾਸਲ ਕੀਤੇ। ਸੁਖਰੀਤ, ਸੱਚਕੀਰਤ, ਪਨਵੀ ਤੇ ਦੀਪ ਇੰਦਰ ਨੇ 95.6 ਫੀਸਦੀ ਅਤੇ ਅਨੀਕੇਤ, ਧੀਰੇਨ ਤੇ ਹਰਮਿਹਰ ਨੇ 95.4 ਫੀਸਦੀ ਅੰਕ ਪ੍ਰਾਪਤ ਕੀਤੇ। ਨਤੀਜਿਆਂ ਅਨੁਸਾਰ 23 ਵਿਦਿਆਰਥੀਆਂ ਨੇ 95 ਫੀਸਦੀ ਤੋਂ ਵੱਧ, 54 ਵਿਦਿਆਰਥੀਆਂ ਨੇ 90 ਫੀਸਦੀ ਤੋਂ ਵੱਧ ਅਤੇ 35 ਵਿਦਿਆਰਥੀਆਂ ਨੇ 80 ਤੋਂ 89 ਫੀਸਦੀ ਦੇ ਵਿਚਕਾਰ ਅੰਕ ਹਾਸਲ ਕੀਤੇ। ਵਿਸ਼ਾ-ਵਾਰ ਪ੍ਰਦਰਸ਼ਨ ਵੀ ਕਾਬਿਲ-ਏ-ਤਾਰੀਫ਼ ਰਿਹਾ, ਜਿੱਥੇ 7 ਵਿਦਿਆਰਥੀਆਂ ਨੇ ਸੋਸ਼ਲ ਸਾਇੰਸ, 3 ਨੇ ਪੰਜਾਬੀ, 2 ਨੇ ਗਣਿਤ ਅਤੇ 1 ਵਿਦਿਆਰਥੀ ਨੇ ਇੰਗਲਿਸ਼ ਵਿਚ 100 ਫੀਸਦੀ ਅੰਕ ਪ੍ਰਾਪਤ ਕੀਤੇ। ਇਸ ਮੌਕੇ ਸਕੂਲ ਦੇ ਪ੍ਰਧਾਨ ਗਗਨ ਬਾਂਸਲ, ਜਨਰਲ ਸਕੱਤਰ ਨਮਿਤਾ ਬਾਂਸਲ ਅਤੇ ਪ੍ਰਿੰਸੀਪਲ ਗੀਤਾ ਪਿੱਲੇ ਨੇ ਵਿਦਿਆਰਥੀਆਂ, ਮਾਪਿਆਂ ਅਤੇ ਸਟਾਫ ਨੂੰ ਵਧਾਈ ਦਿੰਦਿਆਂ ਕਿਹਾ ਕਿ ਇਹ ਸਫਲਤਾ ਵਿਦਿਆਰਥੀਆਂ ਦੀ ਮਿਹਨਤ, ਅਧਿਆਪਕਾਂ ਦੀ ਲਗਨ ਅਤੇ ਮਾਪਿਆਂ ਦੇ ਸਹਿਯੋਗ ਦਾ ਨਤੀਜਾ ਹੈ। ਉਨ੍ਹਾਂ ਕਿਹਾ ਕਿ ਸਕੂਲ ਭਵਿੱਖ ਵਿਚ ਵੀ ਅਕਾਦਮਿਕ ਸ਼੍ਰੇਸ਼ਠਤਾ ਅਤੇ ਵਿਦਿਆਰਥੀਆਂ ਦੇ ਸਰਬਪੱਖੀ ਵਿਕਾਸ ਲਈ ਯਤਨਸ਼ੀਲ ਰਹੇਗਾ।