ਰੇਲਵੇ ਲਾਈਨਾਂ ਦੇ ਨਜ਼ਦੀਕ ਅਣਪਛਾਤੇ ਵਿਅਕਤੀ ਦੀ ਲਾਸ਼ ਮਿਲੀ
ਰੇਲਵੇ ਲਾਈਨਾਂ ਦੇ ਨਜ਼ਦੀਕ ਅਣਪਛਾਤੇ ਵਿਅਕਤੀ ਦੀ ਲਾਸ਼ ਮਿਲੀ
Publish Date: Thu, 16 Apr 2026 05:25 PM (IST)
Updated Date: Thu, 16 Apr 2026 05:27 PM (IST)
ਹਰਮੇਲ ਸਾਗਰ, ਪੰਜਾਬੀ ਜਾਗਰਣ, ਭੁੱਚੋ ਮੰਡੀ : ਭੁੱਚੋ ਮੰਡੀ ਤੋ ਲਹਿਰਾ ਮੁਹੱਬਤ ਨੂੰ ਜਾਂਦੀ ਰੇਲਵੇ ਲਾਈਨ ’ਤੇ ਸਥਿਤ ਰੇਲਵੇ ਫਾਟਕ ਦੇ ਨਜ਼ਦੀਕ ਅਣਪਛਾਤੇ ਵਿਅਕਤੀ ਦੀ ਲਾਸ਼ ਮਿਲੀ ਹੈ। ਜਾਣਕਾਰੀ ਅਨੁਸਾਰ ਸਹਾਰਾ ਸਮਾਜ ਸੇਵਾ ਦੇ ਪ੍ਰਧਾਨ ਸੰਦੀਪ ਵਰਮਾ ਨੇ ਦੱਸਿਆ ਕਿ ਸਹਾਰਾ ਦੇ ਕੰਟਰੋਲ ਰੂਮ ’ਤੇ ਜੀਆਰਪੀ ਪੁਲਿਸ ਚੌਕੀ ਰਾਮਪੁਰਾ ਦਾ ਫੋਨ ਆਇਆ ਕਿ ਰੇਲਵੇ ਲਾਈਨਾਂ ਦੇ ਨਜ਼ਦੀਕ ਇਕ ਵਿਅਕਤੀ ਦੀ ਲਾਸ਼ ਪਈ ਹੈ। ਬਿਨਾਂ ਕਿਸੇ ਦੇਰੀ ਤੋਂ ਸਹਾਰਾ ਵਰਕਰ ਸੁਖਦੇਵ ਸਿੰਘ ਕਾਲਾ, ਕੇਵਲ ਸਿੰਘ, ਸੁਖਚੈਨ ਸਿੰਘ, ਪ੍ਰਦੀਪ ਸ਼ਰਮਾ, ਜਗਤਾਰ ਸਿੰਘ ਸੰਸਥਾ ਦੀ ਐਂਬੂਲੈਂਸ ਲੈ ਕੇ ਘਟਨਾ ਸਥਾਨ ’ਤੇ ਪਹੁੰਚੇ। ਲਾਸ਼ ਨੂੰ ਪੁਲਿਸ ਦੀ ਮੌਜੂਦਗੀ ਦੇ ਵਿੱਚ ਦੇਖਿਆ ਗਿਆ ਜਿਸ ਪਾਸੋਂ ਕੋਈ ਵੀ ਪਛਾਣ ਪੱਤਰ ਨਹੀਂ ਮਿਲਿਆ। ਇਸ ਨੂੰ ਰੇਲਗੱਡੀ ਦੀ ਫੇਟ ਵੱਜੀ ਹੋਈ ਜਾਪ ਰਹੀ ਸੀ। ਉਸ ਦਾ ਹੁਲੀਆ ਇਸ ਤਰ੍ਹਾਂ ਹੈ, ਕੱਦ 5 ਫੁੱਟ 5 ਇੰਚ, ਰੰਗ ਸਾਫ, ਦਾੜੀ ਕੇਸ ਕੱਟੇ ਹੋਏ, ਸਿਹਤ ਦਰਮਿਆਨੀ, ਜਿਸ ਦੇ ਪੈਂਟ ਰੰਗ ਫਿੱਕਾ ਗਰੇ ਅਸਮਾਨੀ, ਉਸ ਦੇ ਸਰੀਰ ਉੱਪਰ ਹੋਰ ਕੋਈ ਕੱਪੜਾ ਨਹੀਂ ਪਹਿਨਿਆ ਹੋਇਆ ਸੀ, ਲਾਸ਼ ਨੂੰ 72 ਘੰਟੇ ਸ਼ਨਾਖਤ ਲਈ ਰੇਲਵੇ ਪੁਲਿਸ ਦੀ ਮੌਜੂਦਗੀ ਵਿੱਚ ਸਿਵਲ ਹਸਪਤਾਲ ਰਾਮਪੁਰਾ ਵਿਖੇ ਰੱਖਿਆ ਗਿਆ ਹੈ। ਪੁਲਿਸ ਨੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।