ਪਹਿਲਵਾਨ ਪ੍ਰਦੀਪ ਖੋਸਾ ਨੇ ਕੀਤਾ ਗੋਲਡ ਮੈਡਲ ਹਾਸਲ
ਪਹਿਲਵਾਨ ਪ੍ਰਦੀਪ ਖੋਸਾ ਨੇ ਗੋਲਡ ਮੈਡਲ ਹਾਸਲ ਕੀਤਾ
Publish Date: Thu, 16 Apr 2026 04:57 PM (IST)
Updated Date: Thu, 16 Apr 2026 05:00 PM (IST)
ਵੀਰਪਾਲ ਭਗਤਾ, ਪੰਜਾਬੀ ਜਾਗਰਣ
ਭਗਤਾ ਭਾਈਕਾ : ਸਥਾਨਕ ਸ਼ਹਿਰ ਵਿਖੇ ਭਾਈ ਬਹਿਲੋ ਕੁਸ਼ਤੀ ਅਖਾੜਾ ‘ਚ ਸੇਵਾਵਾ ਨਿਭਾਉਣ ਵਾਲੇ ਗੁਰਪ੍ਰੀਤ ਸਿੰਘ ਪਹਿਲਵਾਨ ਦੇ ਹੋਣਹਾਰ ਸਪੁੱਤਰ ਪ੍ਰਦੀਪ ਸਿੰਘ ਖੋਸਾ ਵਲੋਂ ਏਸੀਆ ਖੇਡਾਂ ਦੌਰਾਨ ਕੁਸ਼ਤੀ ਜੂਨੀਅਰ (97) ਗਰੀਕੋ ਰੋਮਨ ਦੇ ਮੁਕਾਬਲੇ ਵਿਚ ਗੋਲਡ ਮੈਡਲ ਜਿੱਤ ਕੇ ਪੰਜਾਬ ਦਾ ਨਾਮ ਰੋਸ਼ਨ ਕੀਤਾ ਹੈ। ਪਹਿਲਵਾਨ ਪ੍ਰਦੀਪ ਖੋਸਾ ਦੀ ਸ਼ਾਨਦਾਰ ਪ੍ਰਾਪਤੀ ਨੂੰ ਲੈ ਕੇ ਖੁਸ਼ੀ ਦੀ ਲਹਿਰ ਪਾਈ ਜਾ ਰਹੀ ਹੈ। ਗੋਲਡ ਮੈਡਲ ਜੇਤੂ ਪਹਿਲਵਾਨ ਦੇ ਪਿਤਾ ਗੁਰਪ੍ਰੀਤ ਸਿੰਘ ਪਹਿਲਵਾਨ ਨੇ ਦੱਸਿਆ ਕਿ ਪ੍ਰਦੀਪ ਖੋਸਾ ਨੇ ਕੁਸ਼ਤੀ ਦੀ ਤਿਆਰੀ ਜਗਦੇਵ ਸਿੰਘ ਧਾਲੀਵਾਲ (ਯੂਐੱਸਏ) ਦੀ ਅਗਵਾਈ ਹੇਠ ਫਰੀਦਕੋਟ ਵਿਖੇ ਚੱਲ੍ਹ ਰਹੇ ਬਾਬਾ ਫਰੀਦ ਕੁਸ਼ਤੀ ਅਖਾੜਾ ਅਤੇ ਐੱਨਸੀਓ ਸੋਨੀਪਤ ਤੋਂ ਕੀਤੀ ਹੈ। ਕੋਚ ਹਰਗੋਬਿੰਦ ਸਿੰਘ ਸੰਧੂ, ਕੋਚ ਗੁਰਪ੍ਰੀਤ ਸਿੰਘ ਫਰੀਦਕੋਟ ਵੱਲੋਂ ਪਹਿਲਵਾਨ ਪ੍ਰਦੀਪ ਖੋਸਾ ਨੂੰ ਕੁਸ਼ਤੀ ਦੀ ਸਿਖਲਾਈ ਪ੍ਰਦਾਨ ਕੀਤੀ ਜਾ ਰਹੀ ਹੈ। ਪਹਿਲਵਾਨ ਪ੍ਰਦੀਪ ਸਿੰਘ ਖੋਸਾ ਵੱਲੋਂ ਏਸੀਅਨ ਖੇਡਾਂ ਵਿਚ ਗੋਲਡ ਮੈਡਲ ਜਿੱਤਣ ’ਤੇ ਗਗਨਦੀਪ ਸਿੰਘ ਗਰੇਵਾਲ ਸਾਬਕਾ ਚੇਅਰਮੈਨ, ਬੂਟਾ ਸਿੰਘ ਸਿੱਧੂ ਪ੍ਰਧਾਨ ਨਗਰ ਪੰਚਾਇਤ ਭਗਤਾ, ਜਗਸੀਰ ਸਿੰਘ ਸੀਰਾ ਪੰਨੂ ਪ੍ਰਧਾਨ, ਸਤਵਿੰਦਰਪਾਲ ਸਿੰਘ ਪ੍ਰਧਾਨ, ਸ਼ੰਮਾ ਸਿੱਧੂ, ਸੁਖਜਿੰਦਰ ਸਿੰਘ ਖਾਨਦਾਨ, ਜਸਪਾਲ ਸਿੰਘ ਵੜਿੰਗ, ਲਖਵੀਰ ਸਿੰਘ ਲੱਖਾ, ਸੁਖਜਿੰਦਰ ਸਿੰਘ ਖਹਿਰਾ, ਹਾਕੀ ਕੋਚ ਬਾਬਾ ਗੁਰਦੀਪ ਭਗਤਾ, ਜਸਮੀਤ ਸਿੰਘ ਬਰਾੜ, ਦਰਸ਼ਨ ਸਿੰਘ ਡੀਪੀ, ਮਾ. ਜਗਸੀਰ ਸਿੰਘ ਪੰਮਾ, ਪਰਮਜੀਤ ਸਿੰਘ ਬਿਦਰ ਆਦਿ ਨੇ ਪਹਿਲਵਾਨ ਪ੍ਰਦੀਪ ਖੋਸਾ ਨੂੰ ਵਧਾਈ ਦਿੱਤੀ।