ਰਾਜ ਸਭਾ ਮੈਂਬਰ ਸੰਧੂ ਨੇ ਆਕਸਫੋਰਡ ਸਕੂਲ ਦਾ ਦੌਰਾ ਕੀਤਾ
ਰਾਜ ਸਭਾ ਮੈਂਬਰ ਸੰਧੂ ਨੇ ਆਕਸਫੋਰਡ ਸਕੂਲ ਦਾ ਦੌਰਾ ਕੀਤਾ
Publish Date: Thu, 16 Apr 2026 04:45 PM (IST)
Updated Date: Thu, 16 Apr 2026 04:48 PM (IST)
ਵੀਰਪਾਲ ਭਗਤਾ, ਪੰਜਾਬੀ ਜਾਗਰਣ
ਬਠਿੰਡਾ : ਆਕਸਫੋਰਡ ਸਕੂਲ ਆਫ਼ ਐਜੂਕੇਸ਼ਨ ਭਗਤਾ ਭਾਈਕਾ ਦਾ ਰਾਜ ਸਭਾ ਦੇ ਮੈਂਬਰ ਅਤੇ ਚੰਡੀਗੜ੍ਹ ਯੂਨੀਵਰਸਿਟੀ ਦੇ ਚਾਂਸਲਰ ਸਤਨਾਮ ਸਿੰਘ ਸੰਧੂ ਨੇ ਵਿਸ਼ੇਸ਼ ਦੌਰਾ ਕੀਤਾ ਗਿਆ। ਇਸ ਸਮੇਂ ਕਮਲ ਟਿਵਾਣਾ (ਖਰੜ) ਵੀ ਉਨ੍ਹਾਂ ਦੇ ਨਾਲ ਮੌਜੂਦ ਸਨ। ਸਕੂਲ ਦੀ ਪ੍ਰਬੰਧਕ ਕਮੇਟੀ ਅਤੇ ਪ੍ਰਿੰਸੀਪਲ ਦੁਆਰਾ ਸਤਨਾਮ ਸਿੰਘ ਸੰਧੂ ਦਾ ਨਿੱਘਾ ਸਵਾਗਤ ਕੀਤਾ ਗਿਆ। ਸਕੂਲ ਦਾ ਦੌਰਾ ਕਰਦੇ ਸਮੇਂ ਸਤਨਾਮ ਸਿੰਘ ਸੰਧੂ ਬੜੇ ਹੀ ਖੁਸ਼ ਅਤੇ ਪ੍ਰਭਾਵਿਤ ਨਜ਼ਰ ਆਏ। ਉਨ੍ਹਾਂ ਕਿਹਾ ਕਿ ਉਨ੍ਹਾਂ ਬਹੁਤ ਘੱਟ ਸੰਸਥਾਵਾਂ ਦੇਖੀਆਂ ਹਨ, ਜੋ ਇਹੋ-ਜਿਹਾ ਸੁੰਦਰ ਚੌਗਿਰਦਾ ਅਤੇ ਹਰਿਆ-ਭਰਿਆ ਵਾਤਾਵਰਣ ਵਿਦਿਆਰਥੀਆਂ ਨੂੰ ਮੁਹੱਈਆ ਕਰਵਾਉਂਦੀਆਂ ਹਨ। ਉਨ੍ਹਾਂ ਸਟੈਮ ਕਲਾਸਾਂ ਬਾਰੇ ਕਿਹਾ ਕਿ ਇਸ ਸਕੂਲ ਦਾ ਬਹੁਤ ਹੀ ਸ਼ਲਾਘਾਯੋਗ ਕਦਮ ਹੈ, ਜੋ ਸਕੂਲ ਵਿੱਚ ਬੈਠੇ ਹੀ ਚੰਡੀਗੜ੍ਹ ਵਰਗੇ ਵੱਡੇ ਸ਼ਹਿਰ ਵਿੱਚੋਂ ਆਨਲਾਈਨ ਪੜ੍ਹਾਈ ਰਾਹੀਂ ਵਿਦਿਆਰਥੀਆਂ ਨੂੰ ਆਉਣ ਵਾਲੇ ਸਮੇਂ ਦੀਆਂ ਨੀਟ ਅਤੇ ਜੇਈਈ ਵਰਗੀਆ ਪ੍ਰਤੀਯੋਗੀ ਪ੍ਰੀਖਿਆਵਾਂ ਲਈ ਤਿਆਰ ਕੀਤਾ ਜਾ ਰਿਹਾ ਹੈ। ਉਨ੍ਹਾਂ ਨੇ ਸਮਾਰਟ ਕਲਾਸਾਂ ਦਾ ਖਾਸ ਤੌਰ ’ਤੇ ਜਮਾਤਾਂ ਵਿੱਚ ਜਾ ਕੇ ਦੌਰਾ ਕੀਤਾ ਤੇ ਕਾਫ਼ੀ ਸ਼ਲਾਘਾ ਕੀਤੀ। ਉਨ੍ਹਾਂ ਇੰਨਡੋਰ ਅਤੇ ਆਊਟਡੋਰ ਖੇਡਾਂ ਜਿਵੇਂ ਫੁੱਟਬਾਲ, ਬਾਸਕਿਟਬਾਲ, ਹੈਂਡਬਾਲ, ਵਾਲੀਬਾਲ ਅਤੇ ਕ੍ਰਿਕਟ ਆਦਿ ਐੱਨਸੀਸੀ-ਨੇਵੀ ਵਿੰਗ, ਐੱਨਸੀਸੀ-ਆਰਮੀ ਵਿੰਗ, ਸਕਾਊਟ ਐਂਡ ਗਾਈਡ ਅਤੇ ਸਕੂਲ ਵਿਚ ਲੱਗੇ ਓਵਨ ਅਤੇ ਏਸੀ ਵਰਗੀਆਂ ਸਹੂਲਤਾਂ ਦੀ ਪ੍ਰਸ਼ੰਸਾ ਕੀਤੀ। ਉਨ੍ਹਾਂ ਸਕੂਲ ਦੀ ਪ੍ਰਬੰਧਕ ਅਤੇ ਪ੍ਰਿੰਸੀਪਲ ਰੂਪ ਲਾਲ ਬਾਂਸਲ ਨੂੰ ਸਮੁੱਚੇ ਸੁਚਾਰੂ ਪ੍ਰਬੰਧ ਲਈ ਵਧਾਈ ਦੇ ਪਾਤਰ ਦੱਸਿਆ। ਇਸ ਸਮੇਂ ਸਕੂਲ ਦੀ ਪ੍ਰਬੰਧਕ ਕਮੇਟੀ ਦੇ ਸਰਪ੍ਰਸਤ ਮੈਂਬਰ ਹਰਦੇਵ ਸਿੰਘ ਬਰਾੜ ਸਾਬਕਾ ਚੇਅਰਮੈਨ, ਹਰਗੁਰਪ੍ਰੀਤ ਸਿੰਘ ਗਗਨ ਬਰਾੜ ਚੇਅਰਮੈਨ, ਗੁਰਮੀਤ ਸਿੰਘ ਗਿੱਲ ਪ੍ਰਧਾਨ, ਪਰਮਪਾਲ ਸਿੰਘ ਸ਼ੈਰੀ ਢਿੱਲੋਂ ਵਾਈਸ ਚੇਅਰਮੈਨ, ਗੁਰਮੀਤ ਸਿੰਘ ਗਿੱਲ ਸਰਪੰਚ ਵਿੱਤ ਸਕੱਤਰ ਅਤੇ ਪ੍ਰਿੰਸੀਪਲ ਰੂਪ ਲਾਲ ਬਾਂਸਲ ਦੁਆਰਾ ਸਤਨਾਮ ਸਿੰਘ ਸੰਧੂ ਦਾ ਆਪਣੇ ਕੀਮਤੀ ਸਮੇਂ ਵਿਚੋਂ ਸਮਾਂ ਕੱਢ ਕੇ ਸਕੂਲ ਪਹੁੰਚਣ ਉੱਤੇ ਬਹੁਤ-ਬਹੁਤ ਧੰਨਵਾਦ ਕੀਤਾ ਗਿਆ।