ਐੱਸਡੀਓ ਤੇ ਯੂਡੀਸੀ ਨੂੰ ਦਿੱਤੀ ਵਿਦਾਇਗੀ ਪਾਰਟੀ
ਐਸਡੀਓ ਅਤੇ ਯੂਡੀਸੀ ਨੂੰ ਦਿੱਤੀ ਵਿਦਾਇਗੀ ਪਾਰਟੀ
Publish Date: Thu, 16 Apr 2026 04:25 PM (IST)
Updated Date: Thu, 16 Apr 2026 04:27 PM (IST)
ਮਨਦੀਪ ਸਿੰਘ ਮੱਕੜ, ਪੰਜਾਬੀ ਜਾਗਰਣ
ਗੋਨਿਆਣਾ : ਗੋਨਿਆਣਾ ਸਬ ਡਵੀਜ਼ਨ ਦੇ ਦਫ਼ਤਰ ਵਿਚ ਸਮੂਹ ਸਟਾਫ ਵੱਲੋਂ ਸਾਦਗੀ ਪੂਰਨ ਵਿਦਾਇਗੀ ਸਮਾਗਮ ਕਰਵਾਇਆ ਗਿਆ। ਇਸ ਮੌਕੇ ਐੱਸਡੀਓ ਕੁਲਦੀਪ ਸਿੰਘ ਬਰਾੜ ਅਤੇ ਐੱਲਡੀਸੀ ਤੋਂ ਯੂਡੀਸੀ ਪ੍ਰਮੋਟ ਹੋਏ ਰਜਤ ਜਿੰਦਲ ਨੂੰ ਸਨਮਾਨ ਨਾਲ ਵਿਦਾ ਕੀਤਾ ਗਿਆ। ਸਮਾਗਮ ਦੌਰਾਨ ਦਫ਼ਤਰ ਦੇ ਸਮੂਹ ਅਧਿਕਾਰੀਆਂ ਅਤੇ ਕਰਮਚਾਰੀਆਂ ਵੱਲੋਂ ਦੋਵਾਂ ਅਧਿਕਾਰੀਆਂ ਦੀ ਸੇਵਾ ਅਤੇ ਯੋਗਦਾਨ ਦੀ ਭਰਪੂਰ ਪ੍ਰਸ਼ੰਸਾ ਕੀਤੀ। ਉਨ੍ਹਾਂ ਦੀ ਇਮਾਨਦਾਰੀ, ਮਿਹਨਤ ਅਤੇ ਦਫ਼ਤਰੀ ਕਾਰਜ ਪ੍ਰਤੀ ਨਿਸ਼ਠਾ ਨੂੰ ਯਾਦ ਕਰਦੇ ਹੋਏ ਸਾਰੇ ਸਟਾਫ਼ ਨੇ ਉਨ੍ਹਾਂ ਦੇ ਭਵਿੱਖ ਲਈ ਸ਼ੁੱਭਕਾਮਨਾਵਾਂ ਦਿੱਤੀਆਂ। ਇਸ ਮੌਕੇ ਕੁਲਦੀਪ ਸਿੰਘ ਬਰਾੜ ਅਤੇ ਰਜਤ ਜਿੰਦਲ ਨੂੰ ਯਾਦਗਾਰੀ ਤੌਰ ’ਤੇ ਤੋਹਫ਼ੇ ਭੇਟ ਕਰ ਕੇ ਸਨਮਾਨਿਤ ਕੀਤਾ ਗਿਆ। ਦੋਵਾਂ ਅਧਿਕਾਰੀਆਂ ਨੇ ਆਪਣੇ ਸੰਬੋਧਨ ਵਿਚ ਸਾਰੇ ਸਹਿਯੋਗੀਆਂ ਦਾ ਧੰਨਵਾਦ ਕਰਦੇ ਹੋਏ ਦਫ਼ਤਰ ਵਿਚ ਬਿਤਾਏ ਸਮੇਂ ਨੂੰ ਯਾਦਗਾਰ ਦੱਸਿਆ। ਇਸ ਦੇ ਨਾਲ ਹੀ ਗੋਨਿਆਣਾ ਸਬ ਡਵੀਜ਼ਨ ਬਿਜਲੀ ਦਫਤਰ ਦੇ ਐੱਸਡੀਓ ਦਾ ਚਾਰਜ ਹੁਣ ਇੰਜੀਨੀਅਰ ਆਤਮਾ ਰਾਮ ਵੱਲੋਂ ਸੰਭਾਲ ਲਿਆ ਗਿਆ ਹੈ।