ਸੁਸਾਇਟੀ ਨੇ ਖ਼ੂਨਦਾਨ ਕੈਂਪ ਲਾਇਆ
ਸੁਸਾਇਟੀ ਵੱਲੋਂ ਖੂਨਦਾਨ ਕੈਂਪ ਲਾਇਆ
Publish Date: Thu, 16 Apr 2026 04:23 PM (IST)
Updated Date: Thu, 16 Apr 2026 04:27 PM (IST)
ਸਟਾਫ਼ ਰਿਪੋਰਟਰ, ਪੰਜਾਬੀ ਜਾਗਰਣ, ਬਠਿੰਡਾ : ਸ਼ਹੀਦ ਜਰਨੈਲ ਸਿੰਘ ਵੈੱਲਫੇਅਰ ਸੁਸਾਇਟੀ ਬਠਿੰਡਾ ਵੱਲੋਂ ਖਾਲਸਾ ਸਾਜਣਾ ਦਿਵਸ ’ਤੇ ਖ਼ੂਨਦਾਨ ਕੈਂਪ ਗੁਰਦੁਆਰਾ ਹਾਜੀ ਰਤਨ ਸਾਹਿਬ ਵਿਖੇ ਲਾਇਆ। ਇਸ ਮੌਕੇ ਸ਼ਹੀਦ ਭਾਈ ਮਨੀ ਸਿੰਘ ਬਲੱਡ ਬੈਂਕ ਦੇ ਇੰਚਾਰਜ ਤੇ ਡਾਕਟਰ ਦੀ ਟੀਮ ਵੱਲੋਂ 35 ਯੂਨਿਟ ਖੂਨ ਇਕੱਤਰ ਕੀਤਾ ਗਿਆ। ਖ਼ੂਨਦਾਨ ਕੈਂਪ ਨੂੰ ਸਫਲ ਬਣਾਉਣ ਲਈ ਗੁਰਦੁਆਰਾ ਕਿਲਾ ਮੁਬਾਰਕ ਅਤੇ ਹਾਜੀਰਤਨ ਸਾਹਿਬ ਦੇ ਮੈਨੇਜਰ ਦਰਸ਼ਨ ਸਿੰਘ ਢੀਂਡਸਾ, ਤੇਜਿੰਦਰ ਸਿੰਘ ਕੇਸਰੀ ਕਲਾਥ ਹਾਊਸ, ਪੱਤਰਕਾਰ ਸੁਰਿੰਦਰ ਪਾਲ, ਡਾ. ਗੁਲਾਬ ਸਿੰਘ, ਅੱਪੂ ਸੁਸਾਇਟੀ ਤੋਂ ਕੇਵਲ ਕ੍ਰਿਸ਼ਨ, ਜਗਸੀਰ ਸ਼ਰਮਾ, ਸੁਰਜੀਤ ਸਿੰਘ, ਅਵਤਾਰ ਸਿੰਘ ਗੋਗਾ, ਜੋਗਿੰਦਰ ਸਿੰਘ ਲੈਕਚਰਾਰ, ਮਾਸਟਰ ਦਰਸ਼ਨ ਸਿੰਘ, ਤਰਸੇਮ ਸ਼ਰਮਾ, ਮਹਿੰਦਰ ਸਿੰਘ, ਗੁਰਬਖਸ਼ ਸਿੰਘ, ਬਲਵੀਰ ਸਿੰਘ ਚੋਹਾਨ, ਅੰਗਰੇਜ਼ੀ ਸਿੰਘ ਵਿੱਕੀ ਕੋਟਗੁਰੂ, ਹਰਜੀਵਨ ਸਿੰਘ, ਤਰਸੇਮ ਸਿੰਘ, ਮਨਪ੍ਰੀਤ ਸਿੰਘ ਦੀਪ ਨਗਰ, ਮਨਪ੍ਰੀਤ ਸਿੰਘ, ਜਗਮੀਤ ਸਿੰਘ ਪੱਤਰਕਾਰ ਆਦਿ ਨੇ ਵਿਸ਼ੇਸ਼ ਸਹਿਯੋਗ ਦਿੱਤਾ।