ਬਾਬਾ ਬਲਬੀਰ ਸਿੰਘ 96 ਕਰੋੜੀ ਨਾਲ ਉਦੇਵੀਰ ਸਿੰਘ ਜਗਾਰਾਮ ਤੀਰਥ ਵੱਲੋਂ ਮੁਲਾਕਾਤ
ਬਾਬਾ ਬਲਬੀਰ ਸਿੰਘ 96 ਕਰੋੜੀ ਨਾਲ ਉਦੇਵੀਰ ਸਿੰਘ ਜਗਾਰਾਮ ਤੀਰਥ ਨੇ ਕੀਤੀ ਮੁਲਾਕਾਤ
Publish Date: Wed, 15 Apr 2026 07:07 PM (IST)
Updated Date: Thu, 16 Apr 2026 04:07 AM (IST)
ਖੁਸ਼ਦੀਪ ਸਿੰਘ ਗਿੱਲ, ਪੰਜਾਬੀ ਜਾਗਰਣ, ਤਲਵੰਡੀ ਸਾਬੋ : ਸ੍ਰੋਮਣੀ ਪੰਥ ਅਕਾਲੀ ਬੁੱਢਾ ਦਲ ਪੰਜਵਾਂ ਤਖ਼ਤ ਦੇ 14ਵੇਂ ਮੁਖੀ, ਸ੍ਰੋਮਣੀ ਸੇਵਾ ਰਤਨ ਅਤੇ ਸ੍ਰੋਮਣੀ ਪੰਥ ਰਤਨ ਸਿੰਘ ਸਾਹਿਬ ਜਥੇਦਾਰ ਬਾਬਾ ਬਲਬੀਰ ਸਿੰਘ 96 ਕਰੋੜੀ ਨਾਲ ਹਲਕਾ ਤਲਵੰਡੀ ਸਾਬੋ ਤੋਂ ਵਿਧਾਇਕਾ ਪ੍ਰੋਫੈਸਰ ਬਲਜਿੰਦਰ ਕੌਰ ਦੇ ਭਰਾ ਉਦੇਵੀਰ ਸਿੰਘ ਜਗਾਰਾਮ ਤੀਰਥ ਨੇ ਆਪਣੀ ਟੀਮ ਸਮੇਤ ਵਿਸ਼ੇਸ਼ ਮੁਲਾਕਾਤ ਕੀਤੀ। ਇਸ ਦੌਰਾਨ ਉਨ੍ਹਾਂ ਸਿਆਸੀ ਅਤੇ ਧਾਰਮਿਕ ਮਸਲਿਆਂ ‘ਤੇ ਵਿਸਥਾਰ ਨਾਲ ਵਿਚਾਰ-ਵਟਾਂਦਰਾ ਕੀਤਾ। ਮੁਲਾਕਾਤ ਦੌਰਾਨ ਪੰਥਕ ਏਕਤਾ, ਇਲਾਕੇ ਦੇ ਵਿਕਾਸ ਅਤੇ ਸਮਾਜਿਕ ਮੁੱਦਿਆਂ ਨੂੰ ਲੈ ਕੇ ਵੀ ਗੰਭੀਰ ਚਰਚਾ ਹੋਈ। ਉਦੇਵੀਰ ਸਿੰਘ ਜਗਾਰਾਮ ਤੀਰਥ ਨੇ ਕਿਹਾ ਕਿ ਇਸ ਤਰ੍ਹਾਂ ਦੀਆਂ ਮੁਲਾਕਾਤਾਂ ਨਾਲ ਨਾ ਸਿਰਫ ਪੰਥਕ ਸਬੰਧ ਮਜ਼ਬੂਤ ਹੁੰਦੇ ਹਨ, ਸਗੋਂ ਇਲਾਕੇ ਦੀ ਭਲਾਈ ਲਈ ਵੀ ਸਹੀ ਦਿਸ਼ਾ ਮਿਲਦੀ ਹੈ। ਇਸ ਮੌਕੇ ਬਾਬਾ ਬਲਬੀਰ ਸਿੰਘ 96 ਕਰੋੜੀ ਵੱਲੋਂ ਉਦੇਵੀਰ ਸਿੰਘ ਜਗਾਰਾਮ ਤੀਰਥ ਨੂੰ ਲੋਈ ਅਤੇ ਸਿਰੋਪਾ ਦੇ ਕੇ ਵਿਸ਼ੇਸ਼ ਤੌਰ ‘ਤੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਸੀਨੀਅਰ ਆਗੂ ਨਵਦੀਪ ਸਿੰਘ ਗੋਲਡੀ ਗਿੱਲ, ਬੀਰਇੰਦਰ ਸਿੰਘ ਭਾਗੀਵਾਂਦਰ, ਗਗਨਦੀਪ ਸਿੰਘ ਬਹਿਣੀਵਾਲ ਜਗਾਰਾਮ ਤੀਰਥ ਅਤੇ ਕੁਲਵੰਤ ਸਿੰਘ ਸੀਂਗੋ ਸਮੇਤ ਹੋਰ ਵੀ ਕਈ ਸਾਥੀ ਮੌਜੂਦ ਸਨ।