ਡਾ. ਚਿਨੂੰ ਸਿੰਗਲਾ ਨੇ ਪੀਐੱਚਡੀ ਦੀ ਡਿਗਰੀ ਕੀਤੀ ਹਾਸਲ
ਡਾ. ਚਿਨੂੰ ਸਿੰਗਲਾ ਨੇ ਪੀਐਚਡੀ ਦੀ ਡਿਗਰੀ ਕੀਤੀ ਹਾਸਲ
Publish Date: Wed, 15 Apr 2026 06:32 PM (IST)
Updated Date: Thu, 16 Apr 2026 04:04 AM (IST)

ਵੀਰਪਾਲ ਭਗਤਾ, ਪੰਜਾਬੀ ਜਾਗਰਣ, ਭਗਤਾ ਭਾਈਕਾ : ਪੰਜਾਬੀ ਯੂਨੀਵਰਸਿਟੀ ਪਟਿਆਲਾ ਤੋਂ ਕੰਪਿਊਟਰ ਸਾਇੰਸ ਅਤੇ ਇੰਜੀਨੀਅਰਿੰਗ ਵਿਚ ਪੀਐਚਡੀ ਦੀ ਡਿਗਰੀ ਹਾਸਲ ਕਰਕੇ ਭਗਤਾ ਭਾਈਕਾ ਦੀ ਜੰਮਪਲ ਡਾ. ਚਿਨੂੰ ਸਿੰਗਲਾ ਇਲਾਕੇ ਦਾ ਨਾਮ ਰੌਸ਼ਨ ਕੀਤਾ ਹੈ। ਜਾਣਕਾਰੀ ਅਨੁਸਾਰ ਪੀਐੱਸਪੀਸੀਐੱਲ ਦੇ ਠੇਕੇਦਾਰ ਸੁਖਚੈਨ ਚੰਦ ਸਿੰਗਲਾ ਦੀ ਹੋਣਹਾਰ ਬੇਟੀ ਡਾ. ਚਿਨੂੰ ਸਿੰਗਲਾ ਧਰਮਪਤਨੀ ਪਟਵਾਰੀ ਸੂਰਜ ਗੋਇਲ ਸਮਾਣਾ ਨੇ ਪੀਐੱਚਡੀ ਦੀ ਡਿਗਰੀ ਹਾਸਲ ਕਰ ਲਈ ਹੈ, ਜਿਸ ਬਾਰੇ ਉਨ੍ਹਾਂ ਦੇ ਪਰਿਵਾਰਿਕ ਮੈਂਬਰਾਂ ਵਿਚ ਖੁਸੀ ਦਾ ਮਾਹੌਲ ਹੈ। ਇਸ ਮੌਕੇ ਡਾ. ਚਿਨੂੰ ਸਿੰਗਲਾ ਨੇ ਕਿਹਾ ਕਿ ਸੂਬੇ ਦੇ ਰਾਜਪਾਲ ਗੁਲਾਬ ਚੰਦ ਕਟਾਰੀਆ ਪਾਸੋਂ ਸਨਮਾਨਿਤ ਹੋਣਾ ਇਕ ਗੌਰਵਮਈ ਪਲ ਸੀ। ਡਾ. ਸਿੰਗਲਾ ਨੇ ਉਨ੍ਹਾਂ ਦੀਆਂ ਰਿਸਰਚ ਪ੍ਰਸਿੱਧ ਐਸਸੀਆਈ ਜਰਨਲਾਂ ਵਿਚ ਪ੍ਰਕਾਸ਼ਿਤ ਹੋਈਆਂ ਹਨ ਤੇ ਕੌਮਾਂਤਰੀ ਕਾਨਫਰੰਸਾਂ ’ਚ ਵੀ ਆਪਣੇ ਪੇਪਰ ਪੇਸ਼ ਕਰਕੇ ਵੱਡੀ ਉਪਲੱਬਧੀ ਹਾਸਲ ਕੀਤੀ ਹੈ। ਇਸ ਪ੍ਰਾਪਤੀ ਲਈ ਸਿਕੰਦਰ ਸਿੰਘ ਮਲੂਕਾ ਸਾਬਕਾ ਮੰਤਰੀ, ਇੰਦਰਜੀਤ ਸਿੰਘ ਮਾਨ ਚੇਅਰਮੈਨ ਮਾਰਕਫੈੱਡ ਪੰਜਾਬ, ਗੁਰਪ੍ਰੀਤ ਸਿੰਘ ਮਲੂਕਾ ਜ਼ਿਲ੍ਹਾ ਪ੍ਰਧਾਨ ਭਾਜਪਾ ਦਿਹਾਤੀ, ਹਰਿੰਦਰ ਸਿੰਘ ਹਿੰਦਾ ਮਹਿਰਾਜ ਇੰਚਾਰਜ ਅਕਾਲੀ ਦਲ ਹਲਕਾ ਰਾਮਪੁਰਾ ਫੂਲ, ਗੁਰਵਿੰਦਰ ਸਿੰਘ ਭਗਤਾ ਆਗੂ ਭਾਜਪਾ, ਰਾਕੇਸ਼ ਕੁਮਾਰ ਗੋਇਲ ਸਾਬਕਾ ਪ੍ਰਧਾਨ ਨਗਰ ਪੰਚਾਇਤ, ਗਗਨਦੀਪ ਸਿੰਘ ਗਰੇਵਾਲ ਸਾਬਕਾ ਚੇਅਰਮੈਨ, ਸੁਖਪਾਲ ਸਿੰਘ ਸੋਨੀ ਪ੍ਰਧਾਨ ਪ੍ਰੈੱਸ ਕਲੱਬ ਭਗਤਾ, ਜਗਮੋਹਨ ਲਾਲ ਭਗਤਾ ਕੌਂਸਲਰ, ਕਰਮਜੀਤ ਸਿੰਘ ਕਾਂਗੜ, ਸੁਖਜਿੰਦਰ ਸਿੰਘ ਖਾਨਦਾਨ, ਜਸਪਾਲ ਸਿੰਘ ਵੜਿੰਗ, ਸਤਵਿੰਦਰਪਾਲ ਸਿੰਘ ਪਿੰਦਰ, ਹਰਦੇਵ ਸਿੰਘ ਗੋਗੀ ਆਦਿ ਨੇ ਇਸ ਪ੍ਰਾਪਤੀ ਲਈ ਡਾ. ਚਿਨੂੰ ਸਿੰਗਲਾ ਅਤੇ ਉਨ੍ਹਾਂ ਦੇ ਪਿਤਾ ਸੁਖਚੈਨ ਚੰਦ ਸਿੰਗਲਾ (ਮੁੰਦਰੀ) ਨੂੰ ਵਧਾਈ ਦਿੱਤੀ।