ਕੋਟਫੱਤਾ ਮੰਡੀ ’ਚ ਕਣਕ ਦੀ ਰਸਮੀ ਖ਼ਰੀਦ ਸ਼ੁਰੂ
ਕੋਟਫੱਤਾ ਮੰਡੀ ਵਿਚ ਕਣਕ ਦੀ ਰਸਮੀ ਖਰੀਦ ਸ਼ੁਰੂ
Publish Date: Wed, 15 Apr 2026 05:07 PM (IST)
Updated Date: Thu, 16 Apr 2026 04:01 AM (IST)
ਦਵਿੰਦਰ ਸਿੰਘ ਮਾਨ, ਪੰਜਾਬੀ ਜਾਗਰਣ, ਕੋਟਫੱਤਾ : ਖਰੀਦ ਕੇਂਦਰ ਮੰਡੀ ਕੋਟਫੱਤਾ ਵਿਖੇ ਪਰਮਜੀਤ ਸਿੰਘ ਕੋਟਫੱਤਾ, ਸੂਬਾ ਸਕੱਤਰ ਕਿਸਾਨ-ਵਿੰਗ ਆਮ ਆਦਮੀ ਪਾਰਟੀ ਪੰਜਾਬ ਅਤੇ ਚੇਅਰਮੈਨ ਸਹਿਕਾਰੀ ਖੇਤੀਬਾੜੀ ਵਿਕਾਸ ਬੈਂਕ ਬਠਿੰਡਾ ਵੱਲੋਂ ਕਣਕ ਦੀ ਰਸਮੀ ਖਰੀਦ ਦੀ ਸ਼ੁਰੂਆਤ ਕੀਤੀ ਗਈ। ਖਰੀਦ ਪ੍ਰਕਿਰਿਆ ਨੂੰ ਸੁਚਾਰੂ ਢੰਗ ਨਾਲ ਸ਼ੁਰੂ ਕਰਨ ਲਈ ਪਨਗ੍ਰੇਨ ਦੇ ਇੰਸਪੈਕਟਰ ਅਮ੍ਰਿਤਪਾਲ ਸਿੰਘ ਅਤੇ ਮਾਰਕੀਟ ਕਮੇਟੀ ਦੇ ਅਧਿਕਾਰੀ ਵੀ ਮੌਕੇ ‘ਤੇ ਮੌਜੂਦ ਰਹੇ। ਖਰੀਦ ਸ਼ੁਰੂ ਹੋਣ ਤੋਂ ਪਹਿਲਾਂ ਚੈਅਰਮੈਨ ਪਰਮਜੀਤ ਸਿੰਘ ਕੋਟਫੱਤਾ ਅਤੇ ਇੰਸਪੈਕਟਰ ਅਮ੍ਰਿਤਪਾਲ ਸਿੰਘ ਵੱਲੋਂ ਸਮੂਹ ਆੜ੍ਹਤੀਆਂ ਨਾਲ ਇਕ ਮੀਟਿੰਗ ਕਰਕੇ ਉਨ੍ਹਾਂ ਨੂੰ ਭਰੋਸਾ ਦਿਵਾਇਆ ਗਿਆ ਕਿ ਉਨ੍ਹਾਂ ਨੂੰ ਬਾਰਦਾਨੇ ਜਾਂ ਲਿਫਟਿੰਗ ਸਬੰਧੀ ਕੋਈ ਸਮੱਸਿਆ ਨਹੀਂ ਆਉਣ ਦਿੱਤੀ ਜਾਵੇਗੀ ਤੇ ਸਾਰੀ ਪ੍ਰਕਿਰਿਆ ਸਮੇਂ ਸਿਰ ਪੂਰੀ ਕੀਤੀ ਜਾਵੇਗੀ। ਇਸ ਮੌਕੇ ਆੜਤੀਆ ਐਸੋਸੀਏਸ਼ਨ ਦੇ ਪ੍ਰਧਾਨ ਵਿੱਕੀ ਗਰਗ, ਮੀਤ-ਪ੍ਰਧਾਨ ਇਕਬਾਲ ਸਿੰਘ ਢਿਲੋਂ, ਸੁਖਬੀਰ ਸਿੰਘ ਕੌਂਸਲਰ, ਸੈਲੀ ਗਰਗ, ਗੁਰਨੈਬ ਸਿੰਘ ਤੇ ਰਾਹੁਲ ਗਰਗ ਸਮੇਤ ਹੋਰ ਵੀ ਹਾਜ਼ਰ ਸਨ।