ਸਰਕਾਰੀ ਗਲੀ ’ਚੋਂ ਇੱਟਾਂ ਪੁੱਟ ਕੇ ਚੋਰੀ ਕਰਨ ਦੇ ਦੋਸ਼ ਹੇਠ 7 ਨਾਮਜ਼ਦ
ਸਰਕਾਰੀ ਗਲੀ ’ਚੋਂ ਇੱਟਾਂ ਪੁੱਟ ਕੇ ਚੋਰੀ ਕਰਨ ਦੇ ਦੋਸ਼ ਹੇਠ ਸੱਤ ਨਾਮਜਦ
Publish Date: Wed, 15 Apr 2026 04:38 PM (IST)
Updated Date: Thu, 16 Apr 2026 04:00 AM (IST)
ਸਟਾਫ ਰਿਪੋਰਟਰ, ਪੰਜਾਬੀ ਜਾਗਰਣ, ਬਠਿੰਡਾ : ਥਾਣਾ ਤਲਵੰਡੀ ਸਾਬੋ ਦੀ ਪੁਲਿਸ ਨੇ ਸਰਕਾਰੀ ਗਲੀ ਵਿੱਚੋਂ ਇੱਟਾਂ ਪੁੱਟ ਕੇ ਚੋਰੀ ਕਰਨ ਦੇ ਦੋਸ਼ ਹੇਠ ਸੱਤ ਵਿਅਕਤੀਆਂ ਖ਼ਿਲਾਫ਼ ਕੇਸ ਦਰਜ ਕੀਤਾ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਪੁਲਿਸ ਕੋਲ ਦਿੱਤੀ ਸ਼ਿਕਾਇਤ ਵਿੱਚ ਬਲਾਕ ਵਿਕਾਸ ਤੇ ਪੰਚਾਇਤ ਅਫਸਰ ਕੰਮ ਕਾਰਜ਼ ਸਾਧਕ ਅਫਸਰ ਪੰਚਾਇਤ ਸੰਮਤੀ ਤਲਵੰਡੀ ਸਾਬੋ ਨੇ ਦੱਸਿਆ ਕਿ ਪਿੰਡ ਗਹਿਲੇਵਾਲਾ ਵਿਖੇ ਗਲੀ ਨੂੰ ਪੱਕਾ ਕਰਨ ਲਈ ਸਰਕਾਰੀ ਮਿਣਤੀ ਕਰਵਾਈ ਸੀ। ਮਿਣਤੀ ਤੋਂ ਬਾਅਦ ਉਸ ਮੁਤਾਬਕ ਗਲੀ ’ਚ ਪੱਕੇ ਠੱਢੇ ਲਗਾਏ ਗਏ ਸਨ ਤੇ ਮਿਣਤੀ ਦੇ ਅਨੁਸਾਰ ਗਲੀ ਨੂੰ ਲਾਲ ਇੱਟਾਂ ਨਾਲ ਪੱਕਾ ਕੀਤਾ ਗਿਆ ਸੀ। ਪਰ ਕੁਝ ਦਿਨ ਪਹਿਲਾਂ ਸੋਮਾ ਕੌਰ, ਉਸਦੇ ਪਤੀ ਰਾਜੂ ਸਿੰਘ, ਸਤਪਾਲ ਸਿੰਘ, ਸਤਪਾਲ ਦੀ ਪਤਨੀ, ਮੋਹਨ ਸਿੰਘ, ਪੱਪਾ ਸਿੰਘ ਤੇ ਗਿਆਨ ਸਿੰਘ ਨੇ ਟਰੈਕਟਰ ਨਾਲ ਗਲੀ ਨੂੰ ਪੁੱਟ ਦਿੱਤਾ ਅਤੇ ਇੱਟਾਂ ਚੋਰੀ ਕਰਕੇ ਲੈ ਗਏ ਥਾਣਾ ਤਲਵੰਡੀ ਸਾਬੋ ਦੇ ਸਹਾਇਕ ਥਾਣੇਦਾਰ ਬਲਵੰਤ ਸਿੰਘ ਨੇ ਦੱਸਿਆ ਕਿ ਮੁਲਜਮਾਂ ਖਿਲਾਫ ਕੇਸ ਦਰਜ ਕਰ ਲਿਆ ਗਿਆ ਹੈ, ਪਰ ਅਜੇ ਤਕ ਕਿਸੇ ਦੀ ਗ੍ਰਿਫਤਾਰੀ ਨਹੀਂ ਹੋਈ।