ਭਗਵਾਨ ਪਰਸ਼ੂਰਾਮ ਜੈਅੰਤੀ 19 ਅਪ੍ਰੈਲ ਨੂੰ
ਬ੍ਰਾਹਮਣ ਸਭਾ ਵੱਲੋਂ 19 ਅਪ੍ਰੈਲ ਨੂੰ ਭਗਵਾਨ ਪਰਸ਼ੂਰਾਮ ਜੈਯੰਤੀ ਸ਼ਰਧਾ ਨਾਲ ਮਨਾਉਣ ਦਾ ਫੈਸਲਾ
Publish Date: Tue, 14 Apr 2026 10:01 PM (IST)
Updated Date: Wed, 15 Apr 2026 04:16 AM (IST)
ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਰਾਮਪੁਰਾ ਫੂਲ : ਸਥਾਨਕ ਬ੍ਰਾਹਮਣ ਸਭਾ ਰਾਮਪੁਰਾ ਫੂਲ ਦੀ ਇਕ ਮੀਟਿੰਗ ਸਭਾ ਦੇ ਪ੍ਰਧਾਨ ਗੁਰਤੇਜ ਸ਼ਰਮਾ ਦੀ ਅਗਵਾਈ ਹੇਠ ਮੰਦਰ ’ਚ ਕੀਤੀ। ਮੀਟਿੰਗ ’ਚ ਸਮੂਹ ਅਹੁਦੇਦਾਰਾਂ ਤੇ ਮੈਂਬਰਾਂ ਨੇ ਹਾਜ਼ਰੀ ਭਰਦੇ ਹੋਏ ਸਰਬਸੰਮਤੀ ਨਾਲ ਫੈਸਲਾ ਲਿਆ ਕਿ ਇਸ ਸਾਲ ਭਗਵਾਨ ਪਰਸ਼ੂਰਾਮ ਜੈਅੰਤੀ 19 ਅਪ੍ਰੈਲ ਨੂੰ ਬੜੀ ਸ਼ਰਧਾ ਅਤੇ ਉਤਸ਼ਾਹ ਨਾਲ ਮਨਾਈ ਜਾਵੇਗੀ। ਮੀਟਿੰਗ ਉਪਰੰਤ ਪ੍ਰਧਾਨ ਗੁਰਤੇਜ ਸ਼ਰਮਾ ਨੇ ਜਾਣਕਾਰੀ ਦਿੱਤੀ ਕਿ ਇਸ ਮੌਕੇ ਸਵੇਰੇ ਪੂਜਾ-ਅਰਚਨਾ ਕੀਤੀ ਜਾਵੇਗੀ ਤੇ ਵਿਦਵਾਨ ਵਿਅਕਤੀਆਂ ਵੱਲੋਂ ਭਗਵਾਨ ਪਰਸ਼ੂਰਾਮ ਜੀ ਦੇ ਜੀਵਨ ਤੇ ਉਨ੍ਹਾਂ ਦੀਆਂ ਸਿੱਖਿਆਵਾਂ ਬਾਰੇ ਵਿਚਾਰ ਸਾਂਝੇ ਕੀਤੇ ਜਾਣਗੇ। ਅਜਿਹੇ ਧਾਰਮਿਕ ਸਮਾਗਮ ਭਾਈਚਾਰੇ ਦੀ ਸਾਂਝ ਅਤੇ ਏਕਤਾ ਨੂੰ ਮਜ਼ਬੂਤ ਕਰਦੇ ਹਨ। ਗੁਰਤੇਜ ਸ਼ਰਮਾ ਨੇ ਕਿਹਾ ਕਿ ਭਗਵਾਨ ਪਰਸ਼ੂਰਾਮ ਜੀ ਦੀ ਜੈਅੰਤੀ ਮਨਾਉਣ ਦਾ ਉਦੇਸ਼ ਉਨ੍ਹਾਂ ਦੇ ਦਰਸਾਏ ਸੱਚ ਤੇ ਨਿਆਂ ਦੇ ਰਾਹ ’ਤੇ ਚੱਲਣ ਲਈ ਪ੍ਰੇਰਿਤ ਹੋਣਾ ਹੈ।