- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਫੂਲਕਾ ਤੇ ਸੰਧੂ ਵਿਸਾਖੀ ਮੌਕੇ ਤਖ਼ਤ ਸਾਹਿਬ ’’ਤੇ ਹੋਏ ਨਤਮਸਤਕ, ਸਰਬੱਤ ਦੇ ਭਲੇ ਦੀ ਕੀਤੀ ਅਰਦਾਸ, ਸੰਗਤਾਂ ਲਈ ਲਾਇਆ ਲੰਗਰ

ਗੁਰਤੇਜ ਸਿੰਘ ਸਿੱਧੂ, ਪੰਜਾਬੀ ਜਾਗਰਣ, ਤਲਵੰਡੀ ਸਾਬੋ
ਵਿਸਾਖੀ ਦੇ ਪਵਿੱਤਰ ਤੇ ਪਾਵਨ ਦਿਹਾੜੇ ’ਤੇ ਮਾਲਵੇ ਦੀ ਪਾਵਨ ਧਰਤੀ ਤੇ ਇਤਿਹਾਸਕ ਅਸਥਾਨ ’ਗੁਰੂ ਕੀ ਕਾਸ਼ੀ’ ਗੁਰਦੁਆਰਾ ਤਖ਼ਤ ਸ੍ਰੀ ਦਮਦਮਾ ਸਾਹਿਬ ਤਲਵੰਡੀ ਸਾਬੋ ਵਿਖੇ ਭਾਰਤੀ ਜਨਤਾ ਪਾਰਟੀ ਦੇ ਸੀਨੀਅਰ ਆਗੂ ਐਡਵੋਕੇਟ ਐੱਚਐੱਸ ਫੂਲਕਾ ਤੇ ਐਮਪੀ ਸਤਨਾਮ ਸਿੰਘ ਸੰਧੂ ਨਤਮਸਤਕ ਹੋਏ। ਇਸ ਦੌਰਾਨ ਭਾਜਪਾ ਦੇ ਸੀਨੀਅਰ ਆਗੂਆਂ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਓਟ ਆਸਰਾ ਲੈਂਦੇ ਹੋਏ ਜਿਥੇ ਸ੍ਰੀ ਅਕਾਲ ਪੁਰਖ ਅੱਗੇ ’ਸਰਬੱਤ ਦੇ ਭਲੇ’ ਦੀ ਅਰਦਾਸ ਕੀਤੀ। ਉਥੇ ਹੀ ਉਨ੍ਹਾਂ ਨੇ ਇਹ ਵੀ ਅਰਦਾਸ ਕੀਤੀ ਕਿ ਦੇਸ਼ ਵਿਚ ਆਪਸੀ ਸਾਂਝ, ਫ਼ਿਰਕੂ ਸਦਭਾਵਨਾ ਅਤੇ ਭਾਈਚਾਰਕ ਏਕਤਾ ਬਣੀ ਰਹੇ ਅਤੇ ਦੇਸ਼ ਲਗਾਤਾਰ ਹਰ ਖੇਤਰ ਵਿਚ ਨਵੀਂਆਂ ਬੁਲੰਦੀਆਂ ਪ੍ਰਾਪਤ ਕਰਦਾ ਰਹੇ। ਇਸ ਮੌਕੇ ਭਾਜਪਾ ਦੇ ਸੀਨੀਅਰ ਆਗੂਆਂ ਸਮੇਤ ਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਜਥੇਦਾਰ ਚਰਨਜੀਤ ਸਿੰਘ ਕਾਲੇਵਾਲ, ਸਾਬਕਾ ਵਿਧਾਇਕ ਮੰਗਤ ਰਾਏ ਬਾਂਸਲ, ਵਿਕਰਮਜੀਤ ਸਿੰਘ ਚੀਮਾ, ਕੰਵਰਵੀਰ ਸਿੰਘ ਟੌਹੜਾ, ਦਿਆਲ ਸਿੰਘ ਸੋਢੀ, ਪਰਮਪਾਲ ਕੌਰ ਮਲੂਕਾ, ਗੁਰਪ੍ਰੀਤ ਸਿੰਘ ਮਲੂਕਾ, ਸਰੂਪ ਸਿੰਗਲਾ, ਜਗਦੀਪ ਸਿੰਘ ਨਕਈ, ਜਗਦੀਪ ਸਿੰਘ ਬਰਾੜ ਨਾਲ ਹੋਰ ਸ਼ਖ਼ਸੀਅਤਾਂ ਸ਼ਾਮਲ ਹੋਈਆਂ। ਆਗੂਆਂ ਵੱਲੋਂ ਵਿਸਾਖੀ ਦੇ ਪਵਿੱਤਰ ਦਿਹਾੜੇ ’ਤੇ ਦੂਰ ਦੁਰਾਡੇ ਤੋਂ ਪੁੱਜੀ ਸੰਗਤ ਲਈ ਵਿਸ਼ੇਸ਼ ਲੰਗਰ ਵੀ ਲਗਾਇਆ ਗਿਆ।
ਇਸ ਮੌਕੇ ਐੱਮਪੀ ਸਤਨਾਮ ਸਿੰਘ ਸੰਧੂ ਨੇ ਕਿਹਾ ਕਿ ਅੱਜ ਖਾਲਸਾ ਸਾਜਨਾ ਦਿਵਸ ਦੇ ਇਤਿਹਾਸਕ ਦਿਹਾੜੇ ’ਤੇ ਮਾਲਵੇ ਦੀ ਪਵਿੱਤਰ ਤੇ ਪਾਵਨ ਧਰਤੀ, ਤਖ਼ਤ ਸ੍ਰੀ ਦਮਦਮਾ ਸਾਹਿਬ ਵਿਖੇ ਨਤਮਸਤਕ ਹੋਣਾ ਸਾਡੇ ਲਈ ਸਿਰਫ ਇੱਕ ਧਾਰਮਿਕ ਅਕੀਦਤ ਹੀ ਨਹੀਂ, ਬਲਕਿ ਰੂਹਾਨੀ ਸ਼ਕਤੀ ਅਤੇ ਸਿਧਾਂਤਕ ਦਿ੍ਰੜਤਾ ਦੇ ਸਰੋਤ ਨਾਲ ਜੁੜਨ ਦਾ ਸੁਭਾਗਾ ਅਵਸਰ ਪ੍ਰਾਪਤ ਹੋਇਆ ਹੈ। ਉਨ੍ਹਾਂ ਗੁਰੂ ਮਹਾਰਾਜ ਸਾਹਮਣੇ ਜੋਦੜੀ ਕੀਤੀ ਕਿ ਸਾਡਾ ਪੰਜਾਬ ਹਮੇਸ਼ਾ ਖ਼ੁਸ਼ਹਾਲ ਤੇ ਚੜ੍ਹਦੀ ਕਲਾ ਵਿੱਚ ਰਹੇ। ਖਾਲਸੇ ਦੀ ਸਿਰਜਣਾ ਨੇ ਸਾਨੂੰ ਜਾਤ-ਪਾਤ ਦੇ ਭੇਦਭਾਵ ਤੋਂ ਉੱਪਰ ਉੱਠ ਕੇ ਮਨੁੱਖਤਾ ਦੀ ਸੇਵਾ ਕਰਨ ਦਾ ਜੋ ਮਾਰਗ ਵਿਖਾਇਆ ਹੈ, ਉਹ ਅੱਜ ਵੀ ਸਾਡੇ ਲਈ ਚਾਨਣ-ਮੁਨਾਰਾ ਹੈ। ਸੀਨੀਅਰ ਵਕੀਲ ਤੇ ਭਾਜਪਾ ਆਗੂ ਐੱਚਐੱਸ ਫੂਲਕਾ ਨੇ ਵਿਸਾਖੀ ਦੀਆਂ ਵਧਾਈ ਦਿੰਦਿਆਂ ਕਿਹਾ ਕਿ ਜਦੋਂ ਸਾਡੇ ਦੇਸ਼ ’ਤੇ ਪੱਛਮ ਤੋਂ ਹਮਲਾਮਰ ਆਉਂਦੇ ਸਨ ਤਾਂ ਉਹ ਸਾਡੇ ਦੇਸ਼ ਵਿਚ ਲੁੱਟ ਖਸੁੱਟ ਕਰ ਕੇ ਚੱਲੇ ਜਾਂਦੇ ਸਨ, ਜਿਨ੍ਹਾਂ ਨਾਲ ਟਾਕਰਾ ਕਰਨ ਲਈ ਸ੍ਰੀ ਗੁਰੂ ਗੋਬਿੰਦ ਸਿੰਘ ਨੇ 1699 ਈਸਵੀ ਵਿਚ ਖਾਲਸਾ ਪੰਥ ਦੀ ਸਾਜਨਾ ਕੀਤੀ ਸੀ, ਜਿਸ ਨੇ ਨਾ ਉਨ੍ਹਾਂ ਹਮਲਾਵਰਾਂ ਨੂੰ ਰੋਕਿਆ, ਬਲਕਿ ਸਾਡੇ ਦੇਸ਼ ਨੂੰ ਬਚਾਉਣ ਦੇ ਨਾਲ ਅਫ਼ਗਾਨਿਸਤਾਨ ਤਕ ਆਪਣਾ ਰਾਜ ਫੈਲਾਇਆ। ਇਹ ਸਭ ਗੁਰੂ ਸਾਹਿਬ ਨੇ ਸਿੱਖ ਕੌਮ ਤੇ ਦੇਸ਼ ’ਤੇ ਬਹੁਤ ਵੱਡੀ ਮਿਹਰ ਕੀਤੀ ਹੈ।ਮੇਰੇ ਵਾਸਤੇ ’ਗੁਰੂ ਕੀ ਕਾਸ਼ੀ’ ਤਖ਼ਤ ਸ੍ਰੀ ਦਮਦਮਾ ਸਾਹਿਬ, ਤਲਵੰਡੀ ਸਾਬੋ ਦਾ ਇਤਿਹਾਸਕ ਤੇ ਪਵਿੱਤਰ ਅਸਥਾਨ ਖਾਸ ਅਹਿਮੀਅਤ ਰੱਖਦਾ ਹੈ। ਉਨ੍ਹਾਂ ਕਿਹਾ ਇਹੋ ਅਰਦਾਸ ਹੈ ਕਿ ਪੰਜਾਬ ਨੂੰ ਮੁੜ ਤੋਂ ਉਹੀ ਲੀਹਾਂ ’ਤੇ ਲਿਆਇਆ ਜਾ ਸਕੇ।