ਮੁਲਤਾਨੀਆ ਦੀ ਸਹਿਕਾਰੀ ਸਭਾ ਦੀ ਚੋਣ ਸਰਬ-ਸੰਮਤੀ ਨਾਲ ਹੋਈ
ਮੁਲਤਾਨੀਆ ਦੀ ਸਹਿਕਾਰੀ ਸਭਾ ਦੀ ਚੋਣ ਸਰਬ ਸੰਮਤੀ ਨਾਲ ਹੋਈ
Publish Date: Tue, 14 Apr 2026 05:13 PM (IST)
Updated Date: Wed, 15 Apr 2026 04:04 AM (IST)
ਗੁਰਨੈਬ ਸਾਜਨ, ਪੰਜਾਬੀ ਜਾਗਰਣ. ਬੱਲੂਆਣਾ : ਮੁਲਤਾਨੀਆ ਦੀ ਬਹੁਮੰਤਵੀ ਸਹਿਕਾਰੀ ਖੇਤੀਬਾੜੀ ਸੇਵਾ ਸਭਾ ਲਿਮ. ਦੀ ਚੋਣ ਸਕੱਤਰ ਲਖਵੀਰ ਸਿੰਘ ਦੀ ਅਗਵਾਈ ਹੇਠ ਸਰਬਸੰਮਤੀ ਨਾਲ ਕਰਵਾਈ ਗਈ, ਸਹਿਕਾਰੀ ਸਭਾ ਦੇ ਸਕੱਤਰ ਲਖਵੀਰ ਸਿੰਘ ਨੇ ਦੱਸਿਆ ਕਿ ਨਵੀਂ ਚੁਣੀ ਗਈ 11 ਮੈਂਬਰੀ ਕਮੇਟੀ ਵਿਚ ਪ੍ਰਧਾਨ ਗੁਰਵਿੰਦਰ ਸਿੰਘ, ਮੀਤ ਪ੍ਰਧਾਨ ਲਛਮਣ ਸਿੰਘ, ਜੂਨੀਅਰ ਮੀਤ ਪ੍ਰਧਾਨ ਇਕਬਾਲ ਸਿੰਘ ਤੋਂ ਇਲਾਵਾ ਕਮੇਟੀ ਮੈਂਬਰਾਂ ਵਿੱਚੋਂ ਪੁਸ਼ਪਿੰਦਰਪਾਲ ਸਿੰਘ, ਬੂਟਾ ਸਿੰਘ, ਗੁਰਦੀਪ ਸਿੰਘ, ਜਗਤਾਰ ਸਿੰਘ, ਦਿਲਜੀਤ ਸਿੰਘ, ਸੁਖਪ੍ਰੀਤ ਸਿੰਘ, ਪਰਮਜੀਤ ਕੌਰ, ਮਹਿੰਦਰ ਕੌਰ ਸਾਮਲ ਹਨ। ਮੁਲਤਾਨੀਆ ਦੀ ਸਹਿਕਾਰੀ ਸਭਾ ਦੇ ਮੁਲਤਾਨੀਆ ਅਤੇ ਮੀਆਂ ਪਿੰਡ ਦੇ 450 ਦੇ ਕਰੀਬ ਕਿਸਾਨ ਜੁੜੇ ਹੋਏ ਹਨ, ਜਿੰਨ੍ਹਾਂ ਨੂੰ ਸਮੇਂ ਸਿਰ ਯੂਰੀਆ ਡੀਏਪੀ ਅਤੇ ਖੇਤੀ ਸੰਦ ਵੀ ਮੁਹੱਈਆ ਕਰਵਾਏ ਜਾਂਦੇ ਹਨ, ਸਹਿਕਾਰੀ ਸਭਾ ਨਾਲ ਜੁੜੇ ਸਾਰੇ ਮੈਂਬਰਾਂ ਦਾ ਲੈਣ ਦੇਣ ਵਧੀਆ ਚੱਲਣ ਕਰਕੇ ਸਭਾ ਹਮੇਸ਼ਾ ਮੁਨਾਫੇ ਵਿਚ ਹੀ ਰਹਿੰਦੀ ਹੈ, ਕਿਸਾਨ ਵੀਰਾਂ ਦੀ ਸਹੂਲਤ ਲਈ ਸਹਿਕਾਰੀ ਸਭਾ ’ਚ ਟਰੈਕਟਰ, ਸੁਪਰ ਸੀਡਰ ਵੀ ਕਿਸਾਨਾਂ ਵਾਸਤੇ ਕਿਰਾਏ ਲਈ ਰੱਖੇ ਹੋਏ ਹਨ। ਸਹਿਕਾਰੀ ਸਭਾ ਦੇ ਸਾਢੇ 400 ਦੋਨਾਂ ਪਿੰਡਾਂ ਦੇ ਮੈਂਬਰ ਹਨ, ਜੋ ਪੂਰਨ ਤੌਰ ’ਤੇ ਸਹਿਕਾਰੀ ਸਭਾ ਨੂੰ ਸਹਿਯੋਗ ਦੇ ਕੇ ਸਹਿਕਾਰੀ ਸਭਾ ਨੂੰ ਹਮੇਸਾਂ ਮੁਨਾਫੇ ਵਿਚ ਰੱਖਦੇ ਹਨ।