ਝਗੜੇ ਦੇ ਮਾਮਲੇ 'ਚ 7 ਖ਼ਿਲਾਫ਼ ਕੇਸ ਦਰਜ
ਲੜਾਈ ਝਗੜੇ ਦੇ ਮਾਮਲਿਆਂ 'ਚ 7 ਖਿਲਾਫ ਮਾਮਲਾ ਦਰਜ
Publish Date: Tue, 14 Apr 2026 04:46 PM (IST)
Updated Date: Wed, 15 Apr 2026 04:03 AM (IST)

ਦੀਪਕ ਸ਼ਰਮਾ, ਪੰਜਾਬੀ ਜਾਗਰਣ, ਬਠਿੰਡਾ : ਜ਼ਿਲ੍ਹੇ ਦੇ ਪਿੰਡਾਂ ਵਿਚ ਆਪਸੀ ਤਕਰਾਰ ਅਤੇ ਰੰਜਿਸ਼ਾਂ ਕਾਰਨ ਹੋਣ ਵਾਲੀਆਂ ਕੁੱਟਮਾਰ ਦੀਆਂ ਘਟਨਾਵਾਂ ਵਿਚ ਪੁਲਿਸ ਨੇ 7 ਵਿਅਕਤੀਆਂ ਖਿਲਾਫ ਕੇਸ ਦਰਜ ਕੀਤਾ ਹੈ ਕਥਿਤ ਦੋਸ਼ੀਆਂ ਦੀ ਗ੍ਰਿਫਤਾਰੀ ਹੋਣੀ ਅਜੇ ਬਾਕੀ ਹੈ। ਲੰਘੇ ਦਿਨੀਂ ਅਜਿਹੀਆਂ ਹੀ ਦੋ ਵੱਖ-ਵੱਖ ਘਟਨਾਵਾਂ ਸਾਹਮਣੇ ਆਈਆਂ ਹਨ, ਜਿੱਥੇ ਘਰਾਂ 'ਚ ਵੜ ਕੇ ਅਤੇ ਰਾਹ ਚੱਲਦੇ ਵਿਅਕਤੀਆਂ 'ਤੇ ਹਮਲੇ ਕੀਤੇ ਗਏ। ਪਹਿਲੀ ਘਟਨਾ ਥਾਣਾ ਭਗਤਾ ਭਾਈਕਾ ਅਧੀਨ ਆਉਂਦੇ ਪਿੰਡ ਸਿਰੀਏਵਾਲਾ ਦੀ ਹੈ, ਜਿੱਥੇ ਸੁਖਪ੍ਰੀਤ ਸਿੰਘ ਨਾਮੀ ਨੌਜਵਾਨ ਨੇ ਪੁਲਿਸ ਨੂੰ ਦਰਜ ਕਰਵਾਏ ਬਿਆਨਾਂ ਵਿਚ ਦੱਸਿਆ ਕਿ 11 ਅਪ੍ਰੈਲ ਨੂੰ ਉਸ ਦੀ ਕੁੱਟਮਾਰ ਕੀਤੀ ਗਈ। ਇਸ ਮਾਮਲੇ ਵਿਚ ਪੁਲਿਸ ਨੇ ਪਾਰਸ ਸਿੰਘ, ਅਕਾਸ਼ਦੀਪ ਸਿੰਘ, ਮਨਪ੍ਰੀਤ ਸਿੰਘ ਤੇ ਮਿੱਠੀ ਸਿੰਘ ਵਾਸੀ ਸਿਰੀਏਵਾਲਾ ਖਿਲਾਫ ਕੇਸ ਦਰਜ ਕੀਤਾ ਹੈ। ਇਸੇ ਤਰ੍ਹਾਂ ਦਾ ਇਕ ਹੋਰ ਮਾਮਲਾ ਥਾਣਾ ਤਲਵੰਡੀ ਸਾਬੋ ਵਿਚ ਸਾਹਮਣੇ ਆਇਆ ਹੈ। ਪੁਲਿਸ ਨੂੰ ਦਰਜ ਕਰਵਾਏ ਬਿਆਨਾਂ ਵਿਚ ਦੇਵ ਸਿੰਘ ਵਾਸੀ ਜੀਵਨ ਸਿੰਘ ਵਾਲਾ ਨੇ ਦੱਸਿਆ ਕਿ ਲੰਘੀ 12 ਅਪ੍ਰੈਲ ਨੂੰ ਕਥਿਤ ਦੋਸ਼ੀ ਬਲਜੀਤ ਸਿੰਘ ਉਰਫ਼ ਬਗੀਚਾ ਅਤੇ ਉਸ ਦੇ ਦੋ-ਤਿੰਨ ਅਣਪਛਾਤੇ ਸਾਥੀ ਕਿਰਪਾਨਾਂ ਲੈ ਕੇ ਉਸ ਦੇ ਘਰ ਵਿਚ ਦਾਖ਼ਲ ਹੋਏ। ਸ਼ਿਕਾਇਤਕਰਤਾ ਅਨੁਸਾਰ ਉਕਤ ਵਿਅਕਤੀਆਂ ਨੇ ਉਸ 'ਤੇ ਹਮਲਾ ਕਰਕੇ ਉਸ ਨੂੰ ਸੱਟਾਂ ਮਾਰੀਆਂ। ਪੁਲਿਸ ਨੇ ਇਸ ਮਾਮਲੇ ਵਿਚ ਵੀ ਕਥਿਤ ਦੋਸ਼ੀਆਂ ਖਿਲਾਫ਼ ਵੱਖ-ਵੱਖ ਧਾਰਾਵਾਂ ਤਹਿਤ ਪਰਚਾ ਦਰਜ ਕਰ ਦਿੱਤਾ ਹੈ। ਦੋਵਾਂ ਮਾਮਲਿਆਂ ਵਿਚ ਪੁਲਿਸ ਦਾ ਕਹਿਣਾ ਹੈ ਕਿ ਤਫ਼ਤੀਸ਼ ਜਾਰੀ ਹੈ ਤੇ ਕਥਿਤ ਦੋਸ਼ੀਆਂ ਨੂੰ ਜਲਦ ਕਾਬੂ ਕਰ ਲਿਆ ਜਾਵੇਗਾ।