ਜ਼ੋਨਲ ਮੈਨੇਜਰ ਰਾਮਾਨੁਜ ਪ੍ਰਸਾਦ ਵੱਲੋਂ ਮੰਡਲ ਦਾ ਦੌਰਾ
ਜ਼ੋਨਲ ਮੈਨੇਜਰ ਰਾਮਾਨੁਜ ਪ੍ਰਸਾਦ ਨੇ ਕੀਤਾ ਬਠਿੰਡਾ ਮੰਡਲ ਦਾ ਦੌਰਾ
Publish Date: Mon, 13 Apr 2026 06:36 PM (IST)
Updated Date: Tue, 14 Apr 2026 04:07 AM (IST)
ਸਟਾਫ਼ ਰਿਪੋਰਟਰ, ਪੰਜਾਬੀ ਜਾਗਰਣ, ਬਠਿੰਡਾ : ਪੰਜਾਬ ਨੈਸ਼ਨਲ ਬੈਂਕ, ਲੁਧਿਆਣਾ ਦੇ ਜ਼ੋਨਲ ਮੈਨੇਜਰ ਰਾਮਾਨੁਜ ਪ੍ਰਸਾਦ ਨੇ ਸੋਮਵਾਰ ਨੂੰ ਬਠਿੰਡਾ ਮੰਡਲ ਦਾ ਦੌਰਾ ਕੀਤਾ। ਇਸ ਮੌਕੇ ਮੰਡਲ ਪ੍ਰਮੁੱਖ ਦੀਪਕ ਮਹਤਾਨੀ ਸਮੇਤ ਹੋਰ ਬੈਂਕ ਅਧਿਕਾਰੀਆਂ ਅਤੇ ਸਟਾਫ ਵੱਲੋਂ ਉਨ੍ਹਾਂ ਦਾ ਸਵਾਗਤ ਕੀਤਾ ਗਿਆ। ਦੌਰੇ ਦੌਰਾਨ ਉਨ੍ਹਾਂ ਵੱਲੋਂ ਮੰਡਲ ਦਫ਼ਤਰ ਪ੍ਰਾਂਗਣ ਵਿਚ ਰੁੱਖ ਲਗਾ ਕੇ ਵਾਤਾਵਰਣ ਸੁਰੱਖਿਆ ਦਾ ਸੰਦੇਸ਼ ਦਿੱਤਾ ਗਿਆ। ਇਸ ਮੌਕੇ ਏਜੀਐਮ ਚੰਦਰਪਾਲ, ਮੁੱਖ ਪ੍ਰਬੰਧਕ ਸੁਰਿੰਦਰ ਗਰਗ ਸਮੇਤ ਹੋਰ ਅਧਿਕਾਰੀ ਅਤੇ ਕਰਮਚਾਰੀ ਮੌਜੂਦ ਸਨ। ਰਾਮਾਨੁਜ ਪ੍ਰਸਾਦ ਨੇ ਕਰਮਚਾਰੀਆਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਗਾਹਕਾਂ ਨੂੰ ਵਧੀਆ ਸੇਵਾਵਾਂ ਪ੍ਰਦਾਨ ਕਰਨਾ ਬੈਂਕ ਦੀ ਪਹਿਲ ਹੈ। ਉਨ੍ਹਾਂ ਨੇ ਡਿਜ਼ੀਟਲ ਬੈਂਕਿੰਗ ਨੂੰ ਉਤਸ਼ਾਹਿਤ ਕਰਨ ਅਤੇ ਕਰਜ਼ਾ ਯੋਜਨਾਵਾਂ ਨੂੰ ਵੱਧ ਤੋਂ ਵੱਧ ਲੋਕਾਂ ਤਕ ਪਹੁੰਚਾਉਣ ਦੇ ਨਿਰਦੇਸ਼ ਵੀ ਦਿੱਤੇ। ਅਧਿਕਾਰੀਆਂ ਨੇ ਉਨ੍ਹਾਂ ਨੂੰ ਮੰਡਲ ਦੀਆਂ ਉਪਲਬਧੀਆਂ ਅਤੇ ਚੁਣੌਤੀਆਂ ਬਾਰੇ ਜਾਣਕਾਰੀ ਦਿੱਤੀ, ਜਿਸ ਤੇ ਜ਼ੋਨਲ ਮੈਨੇਜਰ ਨੇ ਟੀਮ ਦੇ ਯਤਨਾਂ ਦੀ ਸਰਾਹਨਾ ਕਰਦਿਆਂ ਭਵਿੱਖ ਵਿਚ ਹੋਰ ਵਧੀਆ ਪ੍ਰਦਰਸ਼ਨ ਦੀ ਉਮੀਦ ਜਤਾਈ।