ਆਲ ਇੰਡੀਆ ਕਸ਼ੱਤਰੀਆ ਟਾਂਕ ਪਤੀਨਿੱਧ ਸਭਾ ਦੀ ਹੋਈ ਮੀਟਿੰਗ
ਆਲ ਇੰਡੀਆ ਕਸ਼ੱਤਰੀਆ ਟਾਂਕ ਪਤੀਨਿੱਧ ਸਭਾ ਦੀ ਭਰਵੀਂ ਮੀਟਿੰਗ ਹੋਈ
Publish Date: Mon, 13 Apr 2026 04:55 PM (IST)
Updated Date: Tue, 14 Apr 2026 04:05 AM (IST)

ਸਟਾਫ਼ ਰਿਪੋਰਟਰ, ਪੰਜਾਬੀ ਜਾਗਰਣ, ਬਠਿੰਡਾ ਆਲ ਇੰਡੀਆ ਕਸ਼ੱਤਰੀਆ ਟਾਂਕ ਪਤੀਨਿੱਧ ਸਭਾ ਦੀ ਇਕ ਭਰਵੀਂ ਇਕੱਤਰਤਾ ਬਠਿੰਡਾ ਦੇ ਬਾਬਾ ਨਾਮਦੇਵ ਭਵਨ ਵਿਚ ਜਰਨਲ ਸੈਕਟਰੀ ਮੇਜਰ ਸਿੰਘ ਸਿੱਧੂ ਦੀ ਅਗਵਾਈ ਹੇਠ ਹੋਈ। ਇਸ ਮੀਟਿੰਗ ਵਿਚ ਪੰਜਾਬ ਅਤੇ ਹਰਿਆਣਾ ਦੀਆਂ ਵੱਖ-ਵੱਖ ਇਕਾਈਆਂ ਦੇ ਵੱਡੀ ਗਿਣਤੀ ਵਿਚ ਪ੍ਰਤੀਨਿਧ ਸ਼ਾਮਲ ਹੋਏ।ਮੀਟਿੰਗ ਦੀ ਕਾਰਵਾਈ ਬਠਿੰਡਾ ਜ਼ਿਲ੍ਹਾ ਪ੍ਰਧਾਨ ਹਰਦੀਪ ਸਿੰਘ ਸੇਵਾ ਮੁਕਤ ਜ਼ਿਲ੍ਹਾ ਸਿੱਖਿਆ ਅਧਿਕਾਰੀ ਵੱਲੋਂ ਕੀਤੀ ਗਈ। ਮੇਜਰ ਸਿੰਘ ਸਿੱਧੂ ਨੇ ਅਜੰਡੇ ਬਾਰੇ ਵਿਸਥਾਰ ਨਾਲ ਜਾਣਕਾਰੀ ਦਿੰਦਿਆਂ ਦੱਸਿਆ ਕਿ ਮੌਜੂਦਾ ਪ੍ਰਧਾਨ ਸਤਨਾਮ ਸਿੰਘ ਦਮਦਮੀ ਦਾ ਤਿੰਨ ਸਾਲਾਂ ਕਾਰਜਕਾਲ ਪੂਰਾ ਹੋ ਚੁੱਕਾ ਹੈ, ਪਰ ਡੇਢ ਸਾਲ ਵਾਧੂ ਸਮਾਂ ਬੀਤ ਜਾਣ ਦੇ ਬਾਵਜੂਦ ਨਾ ਤਾਂ ਕੋਈ ਨਿਯਮਤ ਮੀਟਿੰਗ ਹੋਈ ਅਤੇ ਨਾ ਹੀ ਹਿਸਾਬ-ਕਿਤਾਬ ਜਾਂ ਲੇਖਾ ਜੋਖਾ ਪੇਸ਼ ਕੀਤਾ ਗਿਆ। ਇਸ ਸਥਿਤੀ ਨੂੰ ਧਿਆਨ ਵਿਚ ਰੱਖਦਿਆਂ ਮੀਟਿੰਗ ਵਿਚ ਵੱਖ-ਵੱਖ ਇਕਾਈਆਂ ਦੇ ਆਗੂਆਂ ਵੱਲੋਂ ਚਿੰਤਾ ਜਤਾਈ ਗਈ ਅਤੇ ਨਵੇਂ ਸਿਰੇ ਤੋਂ ਚੋਣਾਂ ਕਰਵਾਉਣ ਦੀ ਸਹਿਮਤੀ ਬਣੀ। ਬੁਲਾਰਿਆਂ ਨੇ ਮੌਜੂਦਾ ਪ੍ਰਬੰਧਕੀ ਕਾਰਗੁਜ਼ਾਰੀ ਦੀ ਨਿੰਦਾ ਵੀ ਕੀਤੀ। ਮੀਟਿੰਗ ਦੌਰਾਨ ਇਕ ਮਤਾ ਪਾਸ ਕਰਕੇ ਪੰਜ ਮੈਂਬਰਾਂ ਦੀ ਕਮੇਟੀ ਬਣਾਈ ਗਈ, ਜਿਸ ਵਿਚ ਮੇਜਰ ਸਿੰਘ ਸਿੱਧੂ ਬਠਿੰਡਾ, ਨਿਰੰਜਣ ਸਿੰਘ ਰੱਖਰਾ ਸ੍ਰੀ ਮੁਕਤਸਰ ਸਾਹਿਬ, ਜਸਵੀਰ ਸਿੰਘ ਮਾਨਸਾ, ਹਰਦੀਪ ਸਿੰਘ ਤੱਗੜ ਅਤੇ ਕੋਰ ਸਿੰਘ ਉਪਲੀ ਬਰਨਾਲਾ ਸ਼ਾਮਲ ਹਨ। ਇਹ ਕਮੇਟੀ 19 ਅਪ੍ਰੈਲ ਤੋਂ ਪਹਿਲਾਂ ਮੌਜੂਦਾ ਪ੍ਰਧਾਨ ਨਾਲ ਗੱਲਬਾਤ ਕਰੇਗੀ ਅਤੇ ਇਕ ਮਹੀਨੇ ਦੇ ਅੰਦਰ-ਅੰਦਰ ਮਈ ਵਿਚ ਨਵੀਆਂ ਚੋਣਾਂ ਕਰਵਾਏਗੀ। ਇਸ ਮੌਕੇ ਜਗਜੀਤ ਸਿੰਘ ਫੌਜੀ, ਰਛਪਾਲ ਸਿੰਘ ਟੀਟਾ ਸ੍ਰੀ ਮੁਕਤਸਰ ਸਾਹਿਬ, ਰੂਪ ਸਿੰਘ ਜੱਸਲ ਸਾਬਕਾ ਜ਼ਿਲ੍ਹਾ ਪ੍ਰਧਾਨ, ਜਗਸੀਰ ਸਿੰਘ ਵੀਨਸ, ਸਰੂਪ ਸਿੰਘ ਬਰਨਾਲਾ, ਬਰਜਿੰਦਰ ਸਿੰਘ ਜੱਸਲ, ਸੁਖਚੈਨ ਸਿੰਘ ਪੁਰਬਾ, ਸੁਰਜੀਤ ਸਿੰਘ ਵੱਟਕ, ਸੰਤੋਖ ਸਿੰਘ, ਗੁਰਜੰਟ ਸਿੰਘ, ਗੁਰਦਾਸ ਸਿੰਘ ਅਤੇ ਗੁਰਸਰਨ ਸਿੰਘ ਸਮਾਣਾ , ਰਮਨਦੀਪ ਸਿੰਘ ਮਾਈਸਰਖਾਨਾ , ਗੁਰਚਰਨ ਸਿੰਘ ਡੱਬਵਾਲੀ, ਤਾਰਾ ਸਿੰਘ ਰਾਏ, ਦਰਸ਼ਨ ਸਿੰਘ ਕੋਟ ਗੁਰੂ ਕੇ , ਹਰਪਾਲ ਸਿੰਘ ਸੰਗਤ ਮੰਡੀ , ਗੁਰਮੀਤ ਸਿੰਘ, ਸਤਨਾਮ ਸਿੰਘ ਭੁੱਚੋ , ਜਸਵੀਰ ਸਿੰਘ ਸਾਬਕਾ ਪ੍ਰਧਾਨ , ਗੁਰਬਖਸ਼ ਸਿੰਘ ਮਾਨਸਾ, ਬਲਜੀਤ ਸਿੰਘ ਕੈਂਥ, ਮਨਿੰਦਰ ਸਿੰਘ ਸੱਪਲ, ਬੇਅੰਤ ਸਿੰਘ ਨਕੋਦਰ, ਹਰਮੀਤ ਸਿੰਘ ਰਤਨ, ਬਸੰਤ ਸਿੰਘ ਰਤਨ ਸਮੇਤ ਵੱਖ-ਵੱਖ ਇਕਾਈਆਂ ਦੇ ਕਈ ਹੋਰ ਮੈਂਬਰ ਵੀ ਵੱਡੀ ਗਿਣਤੀ ਵਿਚ ਮੌਜੂਦ ਰਹੇ।