ਪ੍ਰੋ. ਨਵਸੰਗੀਤ ਸਿੰਘ ਦਾ ਗੀਤ 'ਵਿਸਾਖੀ' ਜਾਰੀ
ਪ੍ਰੋ. ਨਵ ਸੰਗੀਤ ਸਿੰਘ ਦਾ ਲਿਖਿਆ 'ਵਿਸਾਖੀ' ਗੀਤ ਜਾਰੀ
Publish Date: Mon, 13 Apr 2026 04:52 PM (IST)
Updated Date: Tue, 14 Apr 2026 04:05 AM (IST)
ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਤਲਵੰਡੀ ਸਾਬੋ : ਪੰਜਾਬੀ ਦੇ ਚਰਚਿਤ ਲੇਖਕ, ਕਵੀ ਤੇ ਅਨੁਵਾਦਕ ਪ੍ਰੋ. ਨਵ ਸੰਗੀਤ ਸਿੰਘ ਦਾ ਲਿਖਿਆ 'ਵਿਸਾਖੀ' ਗੀਤ ਸਵਾਭਿਮਾਨ ਪ੍ਰੋਡਕਸ਼ਨਜ਼ ਵੱਲੋਂ ਜਾਰੀ ਕੀਤਾ ਗਿਆ। ਇਸ ਗੀਤ ਦਾ ਆਡੀਓ-ਵੀਡੀਓ ਨਰੇਸ਼ ਕੁਮਾਰ ਆਸ਼ਟਾ ਨੇ ਤਿਆਰ ਕੀਤਾ ਹੈ। ਇਸ ਗੀਤ ਵਿਚ ਪ੍ਰੋ. ਸਿੰਘ ਨੇ ਪੰਜਾਬ ਦੇ ਵਿਰਸੇ ਤੇ ਸੱਭਿਆਚਾਰ ਦੇ ਨਾਲ ਨਾਲ ਇਤਿਹਾਸਕ ਪਿੱਠ ਭੂਮੀ ਨੂੰ ਵੀ ਰੇਖਾਂਕਿਤ ਕੀਤਾ ਹੈ, ਜਿਸ ਵਿਚ 1699 ਈ. ਵਿਚ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਵੱਲੋਂ ਖ਼ਾਲਸਾ ਸਿਰਜਣਾ ਅਤੇ 1919 ਈ. ਦੇ ਜਲਿਆਂਵਾਲੇ ਬਾਗ਼ ਦੇ ਖ਼ੂਨੀ ਸਾਕੇ ਦਾ ਵਿਸ਼ੇਸ਼ ਤੌਰ ’ਤੇ ਜ਼ਿਕਰ ਹੋਇਆ ਹੈ। ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਇਸੇ ਸਾਲ ਹੋਲੀ ਦੇ ਮੌਕੇ ’ਤੇ ਇਸੇ ਪ੍ਰੋਡਕਸ਼ਨ ਵੱਲੋਂ ਪ੍ਰੋਫ਼ੈਸਰ ਸਿੰਘ ਦਾ ਲਿਖਿਆ 'ਹੋਲੀ' ਗੀਤ ਜਾਰੀ ਕੀਤਾ ਗਿਆ ਸੀ। ਵੱਖ-ਵੱਖ ਹੋਰ ਗਾਇਕਾਂ ਵੱਲੋਂ ਵੀ ਪ੍ਰੋ. ਸਿੰਘ ਦੇ ਕੁਝ ਗੀਤ ਪਹਿਲਾਂ ਵੀ ਗਾਏ ਜਾ ਚੁੱਕੇ ਹਨ। 'ਵਿਸਾਖੀ' ਦੇ ਗੀਤ ਨੂੰ ਪ੍ਰੋ. ਸਿੰਘ ਦੇ ਚਹੇਤਿਆਂ ਅਤੇ ਖ਼ਾਸ ਤੌਰ ’ਤੇ ਵਿਦਿਆਰਥੀਆਂ ਵੱਲੋਂ ਵਿਸ਼ੇਸ਼ ਪਿਆਰ ਤੇ ਮਾਣ ਦਿੱਤਾ ਜਾ ਰਿਹਾ ਹੈ।