‘ਮਿਸ਼ਨ ਤੰਦਰੁਸਤ ਸੁਸ਼ਾਂਤ ਸਿਟੀ-2’ ਆਰੰਭ
ਖਾਲਸੇ ਦੇ ਜਨਮ ਦਿਹਾੜੇ ਮੌਕੇ ‘ਮਿਸ਼ਨ ਤੰਦਰੁਸਤ ਸੁਸ਼ਾਂਤ ਸਿਟੀ-2’ ਦੀ ਸ਼ੁਰੂਆਤ
Publish Date: Mon, 13 Apr 2026 04:43 PM (IST)
Updated Date: Tue, 14 Apr 2026 04:04 AM (IST)
ਸਟਾਫ਼ ਰਿਪੋਰਟਰ, ਪੰਜਾਬੀ ਜਾਗਰਣ, ਬਠਿੰਡਾ
ਖਾਲਸੇ ਦੇ ਜਨਮ ਦਿਹਾੜੇ ਦੇ ਪਾਵਨ ਮੌਕੇ ਸੁਸ਼ਾਂਤ ਸਿਟੀ-2 ਵਿਚ ‘ਮਿਸ਼ਨ ਤੰਦਰੁਸਤ ਸੁਸ਼ਾਂਤ ਸਿਟੀ-2’ ਦੀ ਸ਼ੁਰੂਆਤ ਕੀਤੀ ਗਈ। ਇਹ ਮੁਹਿੰਮ ਅੱਜ ਕਾਲੋਨੀ ਦੇ ਕੇਂਦਰੀ ਪਾਰਕ ਨੰਬਰ 8 ਵਿਚ ਰੈਜ਼ੀਡੈਂਟਸ ਵੈਲਫੇਅਰ ਸੁਸਾਇਟੀ ਦੇ ਪ੍ਰਧਾਨ ਨਿਰਮਲ ਸਿੰਘ ਮਾਨ ਦੀ ਅਗਵਾਈ ਹੇਠ ਰਾਕੇਸ਼ ਨਰੂਲਾ ਵੱਲੋਂ ਸ਼ੁਰੂ ਕੀਤੀ ਗਈ। ਇਸ ਮੌਕੇ ਸੁਹੰਜਣਾ ਬੀਜ, ਤੁਲਸੀ ਦੇ ਪੌਦੇ, ਮੂਲ ਅਨਾਜ ਅਤੇ ਜੂਟ ਦੇ ਥੈਲੇ ਵੰਡੇ ਗਏ। ਸੁਸਾਇਟੀ ਦੇ ਮੀਡੀਆ ਕੋਆਰਡੀਨੇਟਰ ਗੁਰਜੰਟ ਸਿੰਘ ਡੀਪੀਈ ਨੇ ਦੱਸਿਆ ਕਿ ਇਹ ਪੂਰਾ ਸਾਲ ਕਲੋਨੀ ਵਾਸੀਆਂ ਦੀ ਤੰਦਰੁਸਤੀ ਨੂੰ ਸਮਰਪਿਤ ਰਹੇਗਾ। ਇਸ ਮਿਸ਼ਨ ਤਹਿਤ ਵੱਖ-ਵੱਖ ਸਮਿਆਂ ‘ਤੇ ਯੋਗਾ ਅਤੇ ਮੈਡੀਟੇਸ਼ਨ ਕੈਂਪ, ਮੈਡੀਕਲ ਚੈੱਕਅਪ ਕੈਂਪ, ਸਿਹਤ ਸਬੰਧੀ ਜਾਗਰੂਕਤਾ ਸੈਮੀਨਾਰ, ਸਿਹਤਮੰਦ ਖੁਰਾਕ ਬਾਰੇ ਜਾਣਕਾਰੀ ਤੇ ਜ਼ੀਰੋ ਵੇਸਟ ਮੈਨੇਜਮੈਂਟ ਵਰਗੀਆਂ ਗਤੀਵਿਧੀਆਂ ਕਰਵਾਈਆਂ ਜਾਣਗੀਆਂ। ਇਸ ਮੌਕੇ ਯੋਗ ਗੁਰੂ ਰਾਧੇ ਸ਼ਾਮ, ਡਾ. ਕਰਨ ਸਾਰਵਾਲ (ਐਲੋਪੈਥਿਕ), ਡਾ. ਤਰਸੇਮ ਗਰਗ (ਹੋਮਿਓਪੈਥਿਕ), ਡਾ. ਪਵਨ ਪਠਾਨੀਆ (ਆਯੁਰਵੈਦਿਕ ਐੱਮਡੀ), ਹਰਬਲ ਮਾਹਰ ਕ੍ਰਿਸ਼ਨ ਗਰਗ, ਸਮਾਜ ਸੇਵੀ ਅਤੇ ਸੇਵਾ ਮੁਕਤ ਈਟੀਓ ਰਕੇਸ਼ ਗੁਪਤਾ, ਕਰੋਨਾ ਸ਼ਕਤੀ ਫਾਊਂਡੇਸ਼ਨ ਤੋਂ ਕਨਿਕਾ ਸਮੇਤ ਕਈ ਹੋਰ ਪਤਵੰਤੇ ਮੌਜੂਦ ਰਹੇ। ਸੁਸਾਇਟੀ ਦੇ ਸਰਪ੍ਰਸਤ ਜਗਰੂਪ ਸਿੰਘ ਜੌੜਾ, ਕੈਸ਼ੀਅਰ ਕੁਲਵੰਤ ਸਿੰਘ, ਟੀਸੀ ਗਰਗ, ਭੁਪਿੰਦਰ ਸਿੰਘ ਮਾਨ, ਬਿੱਕਰ ਸਿੰਘ, ਅਰਵਿੰਦ ਯਾਦਵ, ਹਰੀ ਸਿੰਘ ਅਤੇ ਵੱਡੀ ਗਿਣਤੀ ਵਿਚ ਕਲੋਨੀ ਵਾਸੀਆਂ ਨੇ ਵੀ ਹਾਜ਼ਰੀ ਲਗਵਾਈ। ਇਸ ਦੌਰਾਨ ਮਿਸ਼ਨ ਦੇ ਕੋਆਰਡੀਨੇਟਰ ਦੀ ਜ਼ਿੰਮੇਵਾਰੀ ਸਮਾਜ ਸੇਵੀ ਰਕੇਸ਼ ਨਰੂਲਾ ਨੂੰ ਸੌਂਪੀ ਗਈ।