ਸਾਬਕਾ ਵਾਈਸ ਚਾਂਸਲਰ ਬੂਟਾ ਸਿੰਘ ਨੂੰ ਸਦਮਾ, ਪਿਤਾ ਦਾ ਦੇਹਾਂਤ
ਸਾਬਕਾ ਵਾਈਸ ਚਾਂਸਲਰ ਬੂਟਾ ਸਿੰਘ ਸਿੱਧੂ ਨੂੰ ਸਦਮਾ, ਪਿਤਾ ਦਾ ਦਿਹਾਂਤ
Publish Date: Sun, 12 Apr 2026 07:31 PM (IST)
Updated Date: Mon, 13 Apr 2026 04:16 AM (IST)

ਪੱਤਰ ਪ੍ਰੇਰਕ, ਪੰਜਾਬੀ ਜਾਗਰਣ ਤਲਵੰਡੀ ਸਾਬੋ : ਸਾਬਕਾ ਉਪ ਕੁਲਪਤੀ ਪ੍ਰੋਫੈਸਰ ਡਾ. ਬੂਟਾ ਸਿੰਘ ਸਿੱਧੂ ਨੂੰ ਉਸ ਸਮੇਂ ਗਹਿਰਾ ਸਦਮਾ ਲੱਗਿਆ ਜਦੋਂ ਉਨ੍ਹਾਂ ਦੇ ਪਿਤਾ ਰਾਜ ਸਿੰਘ ਇਸ ਫਾਨੀ ਸੰਸਾਰ ਨੂੰ ਅਲਵਿਦਾ ਕਹਿ ਗਏ। ਉਹ 85 ਵਰਿਆਂ ਦੇ ਸਨ। ਉਨ੍ਹਾਂ ਦੀ ਮ੍ਰਿਤਕ ਦੇਹ ਦਾ ਅੰਤਿਮ ਸੰਸਕਾਰ ਉਨ੍ਹਾਂ ਦੇ ਜੱਦੀ ਪਿੰਡ ਧਿੰਗੜ ਜ਼ਿਲ੍ਹਾ ਮਾਨਸਾ ਵਿਖੇ ਕੀਤਾ ਗਿਆ। ਇਸ ਮੌਕੇ ਵੱਖ-ਵੱਖ ਧਾਰਮਿਕ, ਰਾਜਨੀਤਿਕ, ਸਮਾਜਿਕ ਅਤੇ ਅਧਿਆਪਕ ਜਥੇਬੰਦੀਆਂ ਦੇ ਨੁਮਾਇੰਦੇ ਹਾਜ਼ਰ ਸਨ। ਪੰਜਾਬ ਦੇ ਸਾਬਕਾ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਨੇ ਅੱਜ ਵਿਸ਼ੇਸ਼ ਤੌਰ ’ਤੇ ਪਿੰਡ ਧਿੰਗੜ ਵਿਖੇ ਪਹੁੰਚ ਕੇ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ। ਇਸ ਮੌਕੇ ਉਨ੍ਹਾਂ ਕਿਹਾ ਕਿ ਬਜ਼ੁਰਗ ਘਰ ਦਾ ਤਾਲਾ ਹੁੰਦੇ ਹਨ ਅਤੇ ਕਿਸੇ ਵੀ ਮੁਸ਼ਕਲ ਵਿਚ ਵੱਡਿਆਂ ਦਾ ਸਹਾਰਾ ਹਮੇਸ਼ਾ ਮੁਸ਼ਕਲਾਂ ਨੂੰ ਦੂਰ ਕਰਨ ਲਈ ਸਹਾਈ ਹੁੰਦਾ ਹੈ। ਬਜ਼ੁਰਗਾਂ ਦੇ ਚਲੇ ਜਾਣ ਨਾਲ ਘਰ ਦਾ ਬਹੁਤ ਵੱਡਾ ਹਿੱਸਾ ਖਾਲੀ ਹੋ ਜਾਂਦਾ ਹੈ। ਇਸ ਦੁੱਖ ਦੀ ਘੜੀ ਵਿਚ ਪਰਿਵਾਰ ਨਾਲ ਦੁੱਖ ਸਾਂਝਾ ਕਰਨ ਲਈ ਡਾ. ਆਰਪੀ ਤਿਵਾੜੀ ਵਾਈਸ ਚਾਂਸਲਰ ਸੈਂਟਰਲ ਯੂਨੀਵਰਸਿਟੀ ਆਫ ਪੰਜਾਬ, ਬਲਬੀਰ ਸਿੰਘ ਸਿੱਧੂ ਸੀਨੀਅਰ ਕਾਂਗਰਸ ਆਗੂ, ਖੁਸ਼ਦੀਪ ਸਿੰਘ ਬੱਬੀ ਚੱਠਾ, ਐਡਵੋਕੇਟ ਸੁਖਦੀਪ ਸਿੰਘ ਭਿੰਡਰ, ਡਾ. ਗੁਰਿੰਦਰ ਪਾਲ ਸਿੰਘ ਬਰਾੜ, ਰਜਿਸਟਰਾਰ ਪੀਟੀਯੂ, ਡਾ. ਯਾਦਵਿੰਦਰ ਸਿੰਘ ਡੀਨ ਅਕੈਡਮਿਕ ਪੀਟੀਯੂ, ਡਾ. ਸੁਖਵਿੰਦਰ ਸਿੰਘ ਡਾਇਰੈਕਟਰ ਸਪੋਰਟਸ ਪੀਟੀਯੂ, ਡਾ. ਬਲਰਾਜ ਸਿੰਘ ਨਰਿੰਦਰ ਕੁਮਾਰ ਪੀਟੀਯੂ, ਭੋਲਾ ਸਿੰਘ ਗਿੱਲਪੱਤੀ, ਪ੍ਰਿੰਸੀਪਲ ਜਸਬੀਰ ਸਿੰਘ ਢਿੱਲੋਂ, ਗੁਰਪਾਲ ਸਿੰਘ ਢਿੱਲੋਂ, ਪਰਮਜੀਤ ਸਿੰਘ ਈਓ, ਹਰਵਿੰਦਰ ਸਿੰਘ ਗਿੱਲ ਲੈਕਚਰਾਰ ਪੰਜਾਬੀ ਯੂਨੀਵਰਸਿਟੀ ਕੈਂਪਸ ਤਲਵੰਡੀ ਸਾਬੋ, ਵਿੱਕੀ ਸਿੱਧੂ, ਡਾ. ਪਰਮਜੀਤ ਸਿੰਘ ਕੌਰੇਆਣਾ, ਐਡਵੋਕੇਟ ਗੁਰਵਿੰਦਰ ਸਿੰਘ, ਬਲਜੀਤ ਸਿੰਘ ਸੰਦੋਹਾ ਸੇਵਾ ਮੁਕਤ ਜਿਲਾ ਸਿੱਖਿਆ ਅਫਸਰ, ਕੁਲਵੰਤ ਸਿੰਘ ਸਰਾਂ, ਕਿਰਪਾਲ ਸਿੰਘ ਜੇਈ, ਹਰਦਿਦਾਰ ਸਿੰਘ ਐਕਸੀਅਨ, ਵਿਸ਼ੇਸ਼ ਤੌਰ ’ਤੇ ਪਹੁੰਚੇ। ਰਾਜ ਸਿੰਘ ਦੇ ਨਮਿਤ ਅੰਤਿਮ ਅਰਦਾਸ 19 ਅਪ੍ਰੈਲ ਦਿਨ ਐਤਵਾਰ ਨੂੰ 12:30 ਵਜੇ ਗੁਰਦੁਆਰਾ ਸਾਹਿਬ ਪਿੰਡ ਧਿੰਗੜ ਵਿਖੇ ਹੋਵੇਗੀ।