ਖਾਲਸਾ ਸਕੂਲ ਦੀਆਂ ਛੇ ਵਿਦਿਆਰਥਣਾਂ ਮੈਰਿਟ ’ਚ ਸ਼ਾਮਲ
ਖਾਲਸਾ ਸੀਨੀਅਰ ਸੈਕੰਡਰੀ ਸਕੂਲ ਨੇ ਫਿਰ ਲਹਿਰਾਇਆ ਕਾਮਯਾਬੀ ਦਾ ਪਰਚਮ, ਛੇ ਵਿਦਿਆਰਥਣਾਂ ਸੂਬਾ ਮੈਰਿਟ ਵਿਚ ਸ਼ਾਮਲ
Publish Date: Sun, 12 Apr 2026 05:47 PM (IST)
Updated Date: Mon, 13 Apr 2026 04:08 AM (IST)

ਖੁਸ਼ਦੀਪ ਸਿੰਘ ਗਿੱਲ, ਪੰਜਾਬੀ ਜਾਗਰਣ. ਤਲਵੰਡੀ ਸਾਬੋ ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਫਰਵਰੀ 2026 ਦੀ ਮਿਡਲ ਪੱਧਰ ਦੀ ਪ੍ਰੀਖਿਆ ਦੇ ਨਤੀਜੇ ਐਲਾਨੇ ਜਾਣ ਤੋਂ ਬਾਅਦ ਇਲਾਕੇ ਦੀ ਮੋਹਰੀ ਸਿੱਖਿਆ ਸੰਸਥਾ ਖਾਲਸਾ ਸੀਨੀਅਰ ਸੈਕੰਡਰੀ ਸਕੂਲ (ਲੜਕੇ ਅਤੇ ਲੜਕੀਆਂ) ਨੇ ਇਕ ਵਾਰ ਫਿਰ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਆਪਣੀ ਕਾਮਯਾਬੀ ਦਾ ਇਤਿਹਾਸ ਦੁਹਰਾਇਆ ਹੈ। ਸਕੂਲ ਦੀਆਂ ਛੇ ਵਿਦਿਆਰਥਣਾਂ ਨੇ ਸੂਬਾ ਮੈਰਿਟ ਸੂਚੀ ਵਿਚ ਆਪਣੀ ਜਗ੍ਹਾ ਬਣਾਕੇ ਸੰਸਥਾ ਦਾ ਨਾਮ ਰੌਸ਼ਨ ਕੀਤਾ। ਵਿਦਿਆਰਥਣ ਸਭਾ ਨੂਰ (ਪੁੱਤਰੀ ਆਸਵ ਖਾਨ) ਨੇ 600 ਵਿੱਚੋਂ 593 ਅੰਕ ਹਾਸਲ ਕਰਕੇ ਸੂਬਾ ਮੈਰਿਟ ਵਿਚ ਸੱਤਵਾਂ ਅਤੇ ਜ਼ਿਲ੍ਹੇ ਵਿਚ ਦੂਸਰਾ ਸਥਾਨ ਪ੍ਰਾਪਤ ਕੀਤਾ। ਇਸ ਤੋਂ ਇਲਾਵਾ ਰਵਨੀਤ ਕੌਰ (ਪੁੱਤਰੀ ਰਾਜਵਿੰਦਰ ਸਿੰਘ) ਨੇ 591 ਅੰਕਾਂ ਨਾਲ ਨੌਵਾਂ ਸਥਾਨ, ਭਵਨੀਤ ਕੌਰ (ਪੁੱਤਰੀ ਮੁਖਵਿੰਦਰ ਸਿੰਘ) ਨੇ 588 ਅੰਕਾਂ ਨਾਲ 12ਵਾਂ ਸਥਾਨ, ਸਹਿਜਪ੍ਰੀਤ ਕੌਰ (ਪੁੱਤਰੀ ਰਣਜੀਤ ਸਿੰਘ) ਨੇ 587 ਅੰਕਾਂ ਨਾਲ 13ਵਾਂ ਸਥਾਨ, ਜਸ਼ਨਦੀਪ ਕੌਰ (ਪੁੱਤਰੀ ਗੁਰਸੇਵਕ ਸਿੰਘ) ਨੇ 586 ਅੰਕਾਂ ਨਾਲ 14ਵਾਂ ਸਥਾਨ ਅਤੇ ਕੁਲਜੀਤ ਕੌਰ (ਪੁੱਤਰੀ ਕੁਲਵੰਤ ਸਿੰਘ) ਨੇ 585 ਅੰਕਾਂ ਨਾਲ 15ਵਾਂ ਸਥਾਨ ਹਾਸਲ ਕੀਤਾ। ਇਸ ਸ਼ਾਨਦਾਰ ਨਤੀਜੇ ਨਾਲ ਸਕੂਲ ਦੇ ਸਟਾਫ, ਮਾਪਿਆਂ ਅਤੇ ਵਿਦਿਆਰਥੀਆਂ ਵਿਚ ਖੁਸ਼ੀ ਦੀ ਲਹਿਰ ਦੌੜ ਗਈ। ਸਕੂਲ ਕਮੇਟੀ ਮੈਨੇਜਰ ਰਣਜੀਤ ਸਿੰਘ ਮਲਕਾਣਾ, ਪ੍ਰਿੰਸੀਪਲ ਬਿਕਰਮਜੀਤ ਸਿੰਘ ਸਿੱਧੂ ਅਤੇ ਪ੍ਰਿੰਸੀਪਲ ਗੁਰਮੀਤ ਕੌਰ ਨੇ ਇਸ ਸਫਲਤਾ ਦਾ ਸਿਹਰਾ ਮਿਹਨਤੀ ਸਟਾਫ ਅਤੇ ਹੋਣਹਾਰ ਵਿਦਿਆਰਥਣਾਂ ਨੂੰ ਦਿੰਦਿਆਂ ਸਾਰਿਆਂ ਨੂੰ ਵਧਾਈ ਦਿੱਤੀ। ਇਸ ਮੌਕੇ ਕਮੇਟੀ ਪ੍ਰਧਾਨ ਛੋਟਾ ਸਿੰਘ, ਸਕੱਤਰ ਜਸਵਿੰਦਰ ਸਿੰਘ ਸਿੱਧੂ, ਮੀਤ ਪ੍ਰਧਾਨ ਭੁਪਿੰਦਰ ਸਿੰਘ ਜੱਸਲ, ਪਰਮਿੰਦਰ ਕੁਮਾਰ, ਜੀਤ ਸਿੰਘ ਗਿੱਲ, ਗੁਰਮੀਤ ਸਿੰਘ ਧਾਲੀਵਾਲ, ਮਲਕੀਤ ਸਿੰਘ, ਸੁਰਜੀਤ ਸਿੰਘ ਭੰਮ, ਸੁਖਬੀਰ ਸਿੰਘ ਮਾਨ, ਮਾਸਟਰ ਰੂਪ ਸਿੰਘ, ਮਾਸਟਰ ਕਰਨੈਲ ਸਿੰਘ ਅਤੇ ਮੈਡਮ ਜਸਵਿੰਦਰ ਕੌਰ ਨੇ ਵੀ ਵਿਦਿਆਰਥੀਆਂ ਦੇ ਉੱਜਵਲ ਭਵਿੱਖ ਲਈ ਸ਼ੁਭਕਾਮਨਾਵਾਂ ਦਿੱਤੀਆਂ।