ਸਫਰੀ ਭੱਤੇ ਤੇ ਡਿਜੀਟਲ ਲਾਈਫ ਸਰਟੀਫਿਕੇਟ ਲਈ ਆਫਲਾਈਨ ਆਪਸ਼ਨ ਜਾਰੀ ਰੱਖੀ ਜਾਵੇ : ਬਿਮਲ ਸ਼ਰਮਾ
ਸਫਰੀ ਭੱਤੇ ਅਤੇ ਡਿਜ਼ੀਟਲ ਲਾਈਫ ਸਰਟੀਫਿਕੇਟ ਲਈ ਆਫਲਾਈਨ ਆਪਸ਼ਨ ਜਾਰੀ ਰੱਖੀ ਜਾਵੇ: ਬਿਮਲ ਸ਼ਰਮਾ
Publish Date: Sun, 12 Apr 2026 05:41 PM (IST)
Updated Date: Mon, 13 Apr 2026 04:08 AM (IST)
ਸਟਾਫ਼ ਰਿਪੋਰਟਰ, ਪੰਜਾਬੀ ਜਾਗਰਣ, ਬਠਿੰਡਾ ਪੈਨਸ਼ਨਰਾਂ ਨੂੰ ਹਰ ਸਾਲ ਸਫਰੀ ਭੱਤਾ ਅਤੇ ਲਾਈਫ ਸਰਟੀਫਿਕੇਟ ਡਿਜ਼ੀਟਲ ਢੰਗ ਨਾਲ ਅਪਲੋਡ ਕਰਨ ਅਤੇ ਹਰ ਦੋ ਸਾਲ ਬਾਅਦ ਪੈਨਸ਼ਨਰ ਪੋਰਟਲ ਤੇ ਅਨੈਕਸਚਰ ਏ ਭਰਨ ਦੇ ਜਾਰੀ ਕੀਤੇ ਹੁਕਮਾਂ ਨਾਲ ਸੀਨੀਅਰ ਵੈਟਸ ਐਸੋਸੀਏਸ਼ਨ ਨੇ ਅਸਹਿਮਤੀ ਪ੍ਰਗਟ ਕੀਤੀ ਹੈ। ਇਸ ਸਬੰਧੀ ਐਸੋਸੀਏਸ਼ਨ ਦੇ ਸਰਗਰਮ ਆਗੂਆਂ ਪ੍ਰਿੰਸੀਪਲ ਡਾਕਟਰ ਬਿਮਲ ਸ਼ਰਮਾ ਸੰਯੁਕਤ ਨਿਰਦੇਸ਼ਕ, ਡਾ. ਗੁਰਿੰਦਰ ਸਿੰਘ ਵਾਲੀਆ ਸੰਯੁਕਤ ਨਿਰਦੇਸ਼ਕ ਸੇਵਾਮੁਕਤ, ਡਾ. ਸੰਜੀਵ ਖੋਸਲਾ ਡਾਇਰੈਕਟਰ ਪਸ਼ੂ ਪਾਲਣ ਵਿਭਾਗ ਸੇਵਾ ਮੁਕਤ, ਡਾ. ਹਰਿੰਦਰ ਸਿੰਘ ਚੰਦੀ ਡਿਪਟੀ ਡਾਇਰੈਕਟਰ ਸੇਵਾਮੁਕਤ ਤੇ ਡਾ. ਰਾਜਵੀਰ ਸਿੰਘ ਕੰਗ ਡਿਪਟੀ ਡਾਇਰੈਕਟਰ ਸੇਵਾ ਮੁਕਤ ਨੇ ਕਿਹਾ ਕਿ ਕਈ ਪੈਨਸ਼ਨਰ ਕਰੋਨਿਕ ਰੋਗਾਂ ਤੋਂ ਪੀੜਿਤ ਹਨ, ਕਾਫੀ ਪੈਨਸ਼ਨਰ ਆਪਣੇ ਬੱਚਿਆਂ ਕੋਲ ਵਿਦੇਸ਼ਾਂ ਵਿਚ ਰਹਿੰਦੇ ਹਨ ਅਤੇ ਕਾਫੀ ਪੈਨਸ਼ਨਰ ਮੌਜੂਦਾ ਤਕਨੀਕ ਤੋਂ ਅਣਜਾਨ ਹਨ, ਇਸ ਲਈ ਉਨ੍ਹਾਂ ਵਾਸਤੇ ਡਿਜ਼ੀਟਲ/ ਪੋਰਟਲ ਇਕ ਤਰ੍ਹਾਂ ਨਾਲ ਹਊਆ ਬਣਿਆ ਹੋਇਆ ਹੈ। ਸੀਨੀਅਰ ਵੈਟਰਨਰੀ ਐਸੋਸੀਏਸ਼ਨ ਦੇ ਆਗੂਆਂ ਨੇ ਮੰਗ ਕੀਤੀ ਹੈ ਕਿ ਸਫਰੀ ਭੱਤੇ ਅਤੇ ਲਾਈਫ ਸਰਟੀਫਿਕੇਟ ਲਈ ਫਾਰਮ ਡਿਜ਼ੀਟਲ/ਪੋਰਟਲ ਰਾਹੀਂ ਆਨਲਾਈਨ ਕਰਨ ਦੇ ਨਾਲ ਆਫਲਾਈਨ ਫਾਰਮ ਭਰਨ ਦੀ ਆਪਸ਼ਨ ਵੀ ਜਾਰੀ ਰਹਿਣੀ ਚਾਹੀਦੀ ਹੈ।