ਬਾਬਾ ਫਰੀਦ ਕਾਲਜ ’ਚ ਕਰਵਾਇਆ ਕਵੀ ਦਰਬਾਰ
ਬਾਬਾ ਫਰੀਦ ਕਾਲਜ ਵਿਖੇ ਰਾਸ਼ਟਰੀ ਸੈਮੀਨਾਰ ਅਤੇ ਕਵੀ ਦਰਬਾਰ ਕਰਵਾਇਆ
Publish Date: Sun, 12 Apr 2026 05:28 PM (IST)
Updated Date: Mon, 13 Apr 2026 04:07 AM (IST)
ਸਟਾਫ਼ ਰਿਪੋਰਟਰ, ਪੰਜਾਬੀ ਜਾਗਰਣ, ਬਠਿੰਡਾ : ਬਾਬਾ ਫਰੀਦ ਕਾਲਜ ਬਠਿੰਡਾ ਦੇ ਪੋਸਟ ਗ੍ਰੈਜੂਏਟ ਪੰਜਾਬੀ ਵਿਭਾਗ ਵੱਲੋਂ ਭਾਸ਼ਾ ਵਿਭਾਗ ਪੰਜਾਬ ਅਤੇ ਪੰਜਾਬ ਕਲਾ ਪ੍ਰੀਸ਼ਦ ਚੰਡੀਗੜ੍ਹ ਦੇ ਸਹਿਯੋਗ ਨਾਲ ਪ੍ਰੋ. ਜਸਪਾਲ ਸਿੰਘ ਦੀ ਕਵਿਤਾ ਦੇ ਮੌਜੂਦਾ ਸਮੇਂ ਵਿਚ ਪਸਾਰ ਤੇ ਪ੍ਰਸੰਗਿਕਤਾ ਵਿਸ਼ੇ ‘ਤੇ ਰਾਸ਼ਟਰੀ ਸੈਮੀਨਾਰ ਅਤੇ ਕਵੀ ਦਰਬਾਰ ਕਰਵਾਇਆ। ਇਸ ਮੌਕੇ ਪ੍ਰਧਾਨਗੀ ਮੰਡਲ ਵਜੋਂ ਜਸਵੰਤ ਸਿੰਘ ਜ਼ਫ਼ਰ, ਸਵਰਨਜੀਤ ਸਿੰਘ ਸਵੀ, ਅਮਰਜੀਤ ਸਿੰਘ ਗਰੇਵਾਲ ਅਤੇ ਹੋਰ ਵਿਦਵਾਨ ਸ਼ਾਮਲ ਹੋਏ। ਚੇਅਰਮੈਨ ਡਾ. ਗੁਰਮੀਤ ਸਿੰਘ ਧਾਲੀਵਾਲ ਨੇ ਮਹਿਮਾਨਾਂ ਦਾ ਸਵਾਗਤ ਕੀਤਾ। ਮੁੱਖ ਭਾਸ਼ਣ ਦੌਰਾਨ ਵਿਦਵਾਨਾਂ ਨੇ ਪ੍ਰੋ. ਜਸਪਾਲ ਸਿੰਘ ਦੀ ਕਵਿਤਾ ਨੂੰ ਸਮਾਜਿਕ ਚੇਤਨਾ ਤੇ ਨੈਤਿਕਤਾ ਨੂੰ ਜਗਾਉਣ ਵਾਲੀ ਸਿਰਜਣਾ ਕਰਾਰ ਦਿੱਤਾ। ਕਵੀ ਦਰਬਾਰ ਵਿਚ ਵੱਖ-ਵੱਖ ਪ੍ਰਸਿੱਧ ਕਵੀਆਂ ਨੇ ਰਚਨਾਵਾਂ ਨਾਲ ਸਰੋਤਿਆਂ ਨੂੰ ਮੰਤਰਮੁਗਧ ਕੀਤਾ। ਇਸ ਮੌਕੇ ਪ੍ਰੋ. ਜਸਪਾਲ ਸਿੰਘ ਦੇ ਨਵੇਂ ਕਾਵਿ ਸੰਗ੍ਰਹਿ ਦਾ ਲੋਕ ਅਰਪਣ ਵੀ ਕੀਤਾ ਗਿਆ। ਸਮਾਗਮ ਦੇ ਅੰਤ ਵਿਚ ਸਨਮਾਨ ਸਮਾਰੋਹ ਕਰਕੇ ਕਵੀਆਂ ਤੇ ਮਹਿਮਾਨਾਂ ਨੂੰ ਸਨਮਾਨਿਤ ਕੀਤਾ।