ਕਲੇਰ ਸਕੂਲ ’ਚ ਸਾਲਾਨਾ ਖੇਡ ਸਮਾਗਮ ਆਰੰਭ
ਕਲੇਰ ਸਕੂਲ ਵਿਖੇ ਸਲਾਨਾ ਖੇਡ ਸਮਾਰੋਹ ਆਰੰਭ
Publish Date: Sun, 12 Apr 2026 05:11 PM (IST)
Updated Date: Mon, 13 Apr 2026 04:05 AM (IST)
ਵੀਰਪਾਲ ਭਗਤਾ, ਪੰਜਾਬੀ ਜਾਗਰਣ, ਭਗਤਾ ਭਾਈਕਾ : ਇਲਾਕੇ ਦੀ ਨਾਮਵਰ ਵਿੱਦਿਅਕ ਸੰਸਥਾ ਕਲੇਰ ਇੰਟਰਨੈਸ਼ਨਲ ਪਬਲਿਕ ਸਕੂਲ ਸਮਾਧ ਭਾਈ ਵਿਦਿਆਰਥੀਆਂ ਦੀ ਪੜ੍ਹਾਈ ਦੇ ਨਾਲ ਨਾਲ ਬੱਚਿਆਂ ਦੇ ਸਰਬ ਪੱਖੀ ਵਿਕਾਸ ਲਈ ਖੇਡਾਂ ਪ੍ਰਤੀ ਵੀ ਬਹੁਤ ਸੁਚੇਤ ਹੈ। ਬੱਚਿਆਂ ਦੇ ਸਰਬਪੱਖੀ ਵਿਕਾਸ ਨੂੰ ਮੁੱਖ ਰੱਖਦਿਆਂ ਹੋਇਆਂ ਸਕੂਲ ਵਿਚ ਨਵੇਂ ਵਿਦਿਅਕ ਵਰ੍ਹੇ 2026-27 ਦੀਆਂ ਖੇਡਾਂ ਚੇਅਰਮੈਨ ਕੁਲਵੰਤ ਸਿੰਘ ਮਲੂਕਾ, ਚੇਅਰਪਰਸਨ ਰਣਧੀਰ ਕੌਰ, ਡਾਇਰੈਕਟਰ ਕੋਹੇਨੂਰ ਸਿੱਧੂ, ਪ੍ਰਿੰਸੀਪਲ ਸ਼ਸ਼ੀਕਾਂਤ ਅਤੇ ਸਾਰੇ ਕੋਆਰਡੀਨੇਟਰ ਦੀ ਰਹਿਨੁਮਾਈ ਹੇਠ ਸਮੂਹ ਸਟਾਫ ਦੀ ਸਹਾਇਤਾ ਨਾਲ ਇਹ ਸਮਾਰੋਹ ਬਹੁਤ ਹੀ ਸ਼ਲਾਘਾਯੋਗ ਢੰਗ ਨਾਲ ਸ਼ੁਰੂ ਕੀਤਾ ਗਿਆ। ਜਿਸ ਵਿਚ ਬੱਚਿਆਂ ਨੇ ਸਮਾਰੋਹ ਦੇ ਉਦਘਾਟਨ ਤੇ ਰੰਗਾਂਰੰਗ ਪ੍ਰੋਗਰਾਮ ਵੀ ਪੇਸ਼ ਕੀਤਾ ਗਿਆ। ਛੇਵੀ ਤੋਂ ਬਾਰਵੀਂ ਜਮਾਤ ਦੇ ਬੱਚਿਆਂ ਨੇ ਬਹੁਤ ਸਾਰੀਆ ਖੇਡਾਂ ਜਿਵੇਂ 100, 200,400,800,1500 ਮੀਟਰ ਦੌੜ, ਲੌਂਗ ਜੰਪ, ਹਾਈ ਜੰਪ, ਜੈਵਲਿਨ ਆਦਿ ਵਿਚ ਭਾਗ ਲਿਆ। ਹਾਊਸ ਕੋਆਰਡੀਨੇਟਰ ਮੈਡਮ ਕਰਮਜੀਤ ਕੌਰ ਸਾਰੇ ਹਾਊਸ ਪ੍ਰਤੀਨਿਧਾਂ ਅਤੇ ਸਮੂਹ ਸਟਾਫ ਦੇ ਸਹਿਯੋਗ ਨਾਲ ਬਹੁਤ ਸੁਚੱਜੇ ਢੰਗ ਨਾਲ ਖੇਡਾਂ ਕਰਵਾਈਆਂ ਗਈਆਂ।