ਜਸਵਿੰਦਰ ਸ਼ਿੰਦਾ ਦੀ ਅਗਵਾਈ ’ਚ ਵਿਕਾਸ ਨੂੰ ਮਿਲੀ ਰਫ਼ਤਾਰ : ਪੰਮਾ
ਜਸਵਿੰਦਰ ਸਿੰਘ ਸ਼ਿੰਦਾ ਦੀ ਅਗਵਾਈ ਹੇਠ ਵਿਕਾਸ ਨੂੰ ਮਿਲੀ ਰਫ਼ਤਾਰ: ਪੰਮਾ
Publish Date: Sun, 12 Apr 2026 04:42 PM (IST)
Updated Date: Mon, 13 Apr 2026 04:04 AM (IST)

ਦਵਿੰਦਰ ਸਿੰਘ ਮਾਨ, ਪੰਜਾਬੀ ਜਾਗਰਣ, ਕੋਟਫੱਤਾ : ਪੰਜਾਬ ’ਚ ‘ਆਪ’ ਦੀ ਅਗਵਾਈ ਹੇਠ ਬਣੀ ਸਰਕਾਰ ਵੱਲੋਂ ਕੀਤੇ ਜਾ ਰਹੇ ਲੋਕ-ਪੱਖੀ ਉਪਰਾਲਿਆਂ ਦਾ ਅਸਰ ਹੁਣ ਜ਼ਮੀਨੀ ਪੱਧਰ ’ਤੇ ਵੀ ਸਪੱਸ਼ਟ ਤੌਰ ’ਤੇ ਵੇਖਣ ਨੂੰ ਮਿਲ ਰਿਹਾ ਹੈ। ਬਠਿੰਡਾ ਦਿਹਾਤੀ ਹਲਕੇ ’ਚ ਸਰਕਾਰੀ ਨੀਤੀਆਂ ਨੂੰ ਪ੍ਰਭਾਵਸ਼ਾਲੀ ਢੰਗ ਨਾਲ ਲਾਗੂ ਕਰਨ ’ਚ ਹਲਕਾ ਇੰਚਾਰਜ ਜਸਵਿੰਦਰ ਸਿੰਘ ਸ਼ਿੰਦਾ ਨੰਦਗੜ੍ਹ ਦੀ ਭੂਮਿਕਾ ਨੂੰ ਲੋਕਾਂ ਵੱਲੋਂ ਖੂਬ ਸ਼ਲਾਘਾ ਕੀਤੀ ਜਾ ਰਹੀ ਹੈ। ਇਹ ਗੱਲ ‘ਆਪ’ ਦੇ ਆਗੂ ਪਰਮਜੀਤ ਸਿੰਘ ਪੰਮਾ ਕੋਟਸ਼ਮੀਰ ਨੇ ਆਪਣੇ ਬਿਆਨ ਵਿਚ ਕਹੀ। ਸਰਕਾਰ ਦੀ ਪਾਰਦਰਸ਼ੀ ਪ੍ਰਸ਼ਾਸਨਿਕ ਪ੍ਰਣਾਲੀ ਤੇ ਜਨ-ਹਿਤੈਸ਼ੀ ਨੀਤੀਆਂ ਨੇ ਲੋਕਾਂ ’ਚ ਨਵਾਂ ਭਰੋਸਾ ਪੈਦਾ ਕੀਤਾ ਹੈ। ਉਨ੍ਹਾਂ ਅਨੁਸਾਰ ਸਿੱਖਿਆ, ਸਿਹਤ ਤੇ ਬੁਨਿਆਦੀ ਢਾਂਚੇ ਦੇ ਖੇਤਰਾਂ ’ਚ ਕੀਤੇ ਸੁਧਾਰਾਂ ਨੇ ਲੋਕਾਂ ਦੀ ਜ਼ਿੰਦਗੀ ’ਚ ਸਿੱਧਾ ਪ੍ਰਭਾਵ ਪਾਇਆ ਹੈ। ਬਠਿੰਡਾ ਦਿਹਾਤੀ ਹਲਕੇ ਵਿਚ ਪਾਰਟੀ ਦੀ ਮਜ਼ਬੂਤ ਹੋ ਰਹੀ ਜੜ੍ਹਾਂ ਇਸ ਗੱਲ ਦਾ ਸਪਸ਼ਟ ਸੰਕੇਤ ਹਨ ਕਿ ਲੋਕ ਸਰਕਾਰ ਦੇ ਕੰਮਾਂ ਨਾਲ ਸੰਤੁਸ਼ਟ ਹਨ। ਨਵੇਂ ਵਰਗਾਂ ਦੇ ਲੋਕ ਵੱਡੀ ਗਿਣਤੀ ’ਚ ਪਾਰਟੀ ਨਾਲ ਜੁੜ ਰਹੇ ਹਨ, ਜੋ ਕਿ ਆਉਣ ਵਾਲੇ ਸਮੇਂ ਵਿਚ ਪਾਰਟੀ ਲਈ ਹੋਰ ਮਜ਼ਬੂਤੀ ਦਾ ਕਾਰਨ ਬਣੇਗਾ। ਜਸਵਿੰਦਰ ਸਿੰਘ ਸ਼ਿੰਦਾ ਬਾਰੇ ਗੱਲ ਕਰਦਿਆਂ ਉਨ੍ਹਾਂ ਕਿਹਾ ਕਿ ਉਹ ਇਕ ਮਿਲਣਸਾਰ, ਜ਼ਿੰਮੇਵਾਰ ਤੇ ਜਨ-ਸੇਵਾ ਲਈ ਸਮਰਪਿਤ ਆਗੂ ਹਨ, ਜੋ ਦਿਨ-ਰਾਤ ਲੋਕਾਂ ਦੀਆਂ ਸਮੱਸਿਆਵਾਂ ਦੇ ਹੱਲ ਲਈ ਤਤਪਰ ਰਹਿੰਦੇ ਹਨ। ਅੰਤ ਵਿਚ ਪਰਮਜੀਤ ਸਿੰਘ ਪੰਮਾ ਨੇ ਭਰੋਸਾ ਜਤਾਇਆ ਕਿ 2027 ਦੀਆਂ ਵਿਧਾਨ ਸਭਾ ਚੋਣਾਂ ਵਿਚ ਬਠਿੰਡਾ ਦਿਹਾਤੀ ਹਲਕੇ ਤੋਂ ‘ਆਪ’ ਇਕਪਾਸੜ ਜਿੱਤ ਦਰਜ ਕਰੇਗੀ। ਸਰਕਾਰ ਦੀ ਕਾਰਗੁਜ਼ਾਰੀ ਅਤੇ ਸਥਾਨਕ ਆਗੂਆਂ ਦੀ ਨਿਸ਼ਠਾ ਦੇ ਆਧਾਰ ‘ਤੇ ਲੋਕਾਂ ਦਾ ਵਿਸ਼ਵਾਸ ਲਗਾਤਾਰ ਵਧ ਰਿਹਾ ਹੈ, ਜੋ ਆਉਣ ਵਾਲੇ ਚੋਣੀ ਨਤੀਜਿਆਂ ਵਿੱਚ ਵੀ ਸਾਫ਼ ਤੌਰ ‘ਤੇ ਪ੍ਰਤੀਬਿੰਬਤ ਹੋਵੇਗਾ।