- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਮੰਗਾਂ ਨਾਂ ਮੰਨਣ ਦੀ ਸੂਰਤ ਵਿਚ ਪੈਨਸ਼ਨਰਜ਼ ਐਸੋਸੀਏਸ਼ਨ ਚੋਣਾਂ ’ਚ ਆਪ ਦਾ ਕਰੇਗੀ ਵਿਰੋਧ

ਸਟਾਫ਼ ਰਿਪੋਰਟਰ, ਪੰਜਾਬੀ ਜਾਗਰਣ, ਬਠਿੰਡਾ : ਥਰਮਲ ਪੈਨਸ਼ਨਰਜ ਐਸੋਸੀਏਸ਼ਨ ਰਜਿ. ਬਠਿੰਡਾ/ਲਹਿਰਾ ਥਰਮਲ ਦੀ ਮੀਟਿੰਗ ਪੈਨਸ਼ਨ ਭਵਨ ਬਠਿੰਡਾ ਵਿਖੇ ਮੀਤ ਪ੍ਰਧਾਨ ਸੁਖਵਿੰਦਰ ਸਿੰਘ ਬਰਾੜ ਦੀ ਪ੍ਰਧਾਨਗੀ ਹੇਠ ਹੋਈ। ਮੀਟਿੰਗ ਵਿੱਚ ਨਵੇ ਮੈਂਬਰ ਪੈਨਸ਼ਨਰਜ਼ ਜਥੇਬੰਦੀ ਵਿੱਚ ਸੀਤਾ ਰਾਮ ਜੁਆਇੰਟ ਸੈਕਟਰੀ ਰਿਟਾ. ਲਹਿਰਾ ਮਹੱਬਤ ਥਰਮਲ, ਸੁਖਜੀਤ ਸਿੰਘ ਜੇਈ ਸੇਵਾਮੁਕਤ ਜਗਦੀਸ਼ ਰਾਏ ਜਿੰਦਲ ਸੀਨੀਅਰ ਸਹਾਇਕ ਨੇ ਜੁਆਇਨ ਕਰਕੇ ਮੈਂਬਰਿਸਪ ਭਰੀ ਤੇ ਰਣਜੀਤ ਸਿੰਘ ਮੰਨਣ ਨੂੰ 70 ਸਾਲ ਦੀ ਉਮਰ ਹੋਣ ’ਤੇ ਸਨਮਾਨਿਤ ਕੀਤਾ ਗਿਆ।
ਮੀਟਿੰਗ ਵਿੱਚ ਅਲਾਈਵ ਡਿਜੀਟਲ ਸਰਟੀਫਿਕੇਟ ਲੱਗਭਗ 35 ਪੈਨਸ਼ਨਰਜ ਦੇ ਐਪਸ ਰਾਹੀ ਰਕੇਸ਼ ਕੁਮਾਰ ਸੁਪਰਡੈਂਟ ਸੇਵਾ ਮੁਕਤ ਲਹਿਰਾ ਮੁਹੱਬਤ ਅਤੇ ਸ਼ੇਰ ਸਿੰਘ ਯੂਡੀਸੀ ਪੈਨਸ਼ਨ ਪੇ ਦਫਤਰ ਪੱਛਮੀ ਜੋਨ ਨੇ ਭਰੇ/ਭਰਵਾਉਣ ਵਿੱਚ ਮਦਦ ਕੀਤੀ ਗਈ। ਵੱਖ ਵੱਖ ਬੁਲਾਰਿਆ ਨੇ ਆਪਣੇ ਸੰਬੋਧਨ ਵਿੱਚ ਪੰਜਾਬ ਸਰਕਾਰ ਦੀ ਮੁਲਾਜ਼ਮ ਤੇ ਪੈਨਸ਼ਨਰਜ ਦੀਆਂ ਮੰਗਾਂ ਵਿਸਾਰਣ ਦੀ ਪੁਰਜ਼ੋਰ ਨਿਖੇਧੀ ਕੀਤੀ ਅਤੇ ਸਰਕਾਰ ਵਿਰੁੱਧ ਹੋਰ ਤਿੱਖੇ ਸੰਘਰਸ਼ ਕਰਨ ਦਾ ਅਹਿਦ ਲਿਆ। 18 ਅਪ੍ਰੈਲ 2026 ਨੂੰ ਲੁਧਿਆਣਾ ਵਿਖੇ ਬਿਜਲੀ ਮੰਤਰੀ ਪੰਜਾਬ ਸੰਜੀਵ ਅਰੋੜਾ ਦੇ ਘਰ ਮੂਹਰੇ ਰੋਸ ਮੁਜ਼ਾਹਰਾ ’ਚ ਸਟੇਟ ਕਮੇਟੀ ਦੇ ਫੈਸਲੇ ਅਨੁਸਾਰ ਵੱਡੀ ਗਿਣਤੀ ਵਿੱਚ ਸਮੂਹਲੀਅਤ ਕਰਨ ਦਾ ਫੈਸਲਾ ਕੀਤਾ ਗਿਆ। ਮੁੱਖ ਮੰਗਾਂ ’ਚ ਪੀਐੱਸਪੀਸੀਐੱਲ ਕਾਰਪੋਰੇਸ਼ਨ ਵਿੱਚ ਪੰਜਾਬ ਸਰਕਾਰ ਦੀ ਬੇਲੋੜੀ ਦਖਲ ਅੰਦਾਜ਼ੀ ਬੰਦ ਕੀਤੀ ਜਾਵੇ, ਬਿਜਲੀ ਨਿਗਮ ਦੀਆ ਜਮੀਨਾਂ ਵੇਚਣ ਦਾ ਫੈਸਲਾ ਵਾਪਸ ਲਿਆ ਜਾਵੇ, ਬਿਜਲੀ ਬਿੱਲ 2025 ਵਾਪਸ ਕਰਵਾਉਣ ਲਈ, ਚਾਰ ਲੇਬਰ ਕੋਡਾ ਵਿਰੁੱਧ ਪੰਜਾਬ ਵਿਧਾਨ ਸਭਾ ਵਿੱਚ ਮਤਾ ਪਵਾਉਣ ਲਈ, 2.59 ਪੇ ਰਵੀਜਨ ਫੈਕਟਰ 31/12/2015 ਤਕ ਸੇਵਾ ਮੁਕਤ ਹੋਏ ਪੈਨਸ਼ਨਰਜ ਤੇ ਲਾਗੂ ਕਰਵਾਉਣ ਲਈ, ਰੋਕਿਆ ਹੋਇਆ 16 ਫੀਸਦੀ ਡੀਏ ਤਰੁੰਤ ਜਾਰੀ ਕਰਵਾਉਣ ਸਬੰਧੀ, ਕੈਸ਼ਲੈੱਸ ਮੈਡੀਕਲ ਸਕੀਮ ਲਾਗੂ ਕਰਵਾਉਣ, 200 ਰੁਪਏ ਪ੍ਰਤੀ ਮਹੀਨਾ ਵਿਕਾਸ ਟੈਕਸ ਬੰਦ ਕਰਨ ਲਈ, ਪੁਰਾਣੀ ਪੈਨਸ਼ਨ ਬਹਾਲ ਕਰਨ ਆਦਿ ਮੁੱਖ ਮੰਗਾਂ ਹਨ। ਇਸ ਸਮੇ ਮੀਟਿੰਗ ਨੂੰ ਸਬੋਧਨ ਕਰਦਿਆ ਸੀਨੀਅਰ ਮੀਤ ਪ੍ਰਧਾਨ ਜਵਾਹਰ ਲਾਲ ਸ਼ਰਮਾ, ਸੁਖਵਿੰਦਰ ਸਿੰਘ ਬਰਾੜ, ਗੁਰਮੇਲ ਸਿੰਘ ਸਕੱਤਰ, ਸਰੇਸ ਕੁਮਾਰ ਸੇਤੀਆ, ਸੂਬਾ ਸਿੰਘ ਮੱਤਾ, ਕਰਤਾਰ ਸਿੰਘ ਬਰਾੜ, ਠਾਣਾ ਸਿੰਘ ਧਾਲੀਵਾਲ ਕੈਨੇਡਾ ,ਲਛਮਣ ਸਿੰਘ ਕਸਬਾ, ਸੰਪੂਰਨ ਸਿੰਘ ਸਾਬਕ ਪ੍ਰਧਾਨ ਆਦਿ ਨੇ ਪੰਜਾਬ ਸਰਕਾਰ ਵੱਲੋ ਮਾਨਯੋਗ ਹਾਈਕੋਰਟ ਵੱਲੋ ਜਾਰੀ ਹਦਾਇਤ ਅਨੁਸਾਰ 16 ਫੀਸਦੀ ਡੀਏ ਦੇ ਬਕਾਏ ਨੂੰ ਤੁਰੰਤ ਮੁਲਾਜ਼ਮ ਤੇ ਪੈਨਸ਼ਨਰਜ ਨੂੰ ਜਾਰੀ ਕਰਨ ਦੀ ਮੰਗ ਕੀਤੀ ਅਤੇ ਹੋਰ ਲਮਕਦੀਆ ਮੰਗਾ ਨੂੰ ਪ੍ਰਵਾਨ ਨਾ ਕਰਨ ਦੀ ਸੂਰਤ ਵਿੱਚ ਸ਼ਖਤ ਚਿਤਾਵਨੀ ਦਿੱਤੀ ਕਿ 2027 ਵਿੱਚ ਹੋਣ ਵਾਲੀਆ ਵਿਧਾਨ ਸਭਾ ਚੋਣਾ ਵਿੱਚ ਨਤੀਜੇ ਭੁਗਤਣ ਲਈ ਪੰਜਾਬ ਦੀ ‘ਆਪ’ ਸਰਕਾਰ ਤਿਆਰ ਰਹੇ। ਅਖੀਰ ਵਿੱਚ ਮੀਤ ਪ੍ਰਧਾਨ ਸੁਖਵਿੰਦਰ ਸਿੰਘ ਬਰਾੜ ਨੇ ਮੀਟਿੰਗ ਦੀ ਕਾਰਵਾਈ ਵਿਚ ਸਹਿਯੋਗ ਲਈ ਪੂਰੀ ਕਾਰਜਕਾਰੀ ਕਮੇਟੀ, ਮੀਟਿੰਗ ’ਚ ਵੱਡੀ ਗਿਣਤੀ ਵਿੱਚ ਆਏ ਪੈਨਸ਼ਨਰਜ,ਅੱਜ ਨਵੇ ਜੁਆਇੰਨ ਕੀਤੇ ਮੈਬਰਾ ਤੇ ਡਿਜੀਟਲ ਅਲਾਈਵ ਸਰਟੀਫਿਕੇਟ ਭਰਵਾਉਣ/ਮਦਤ ਲਈ ਆਏ ਅਧਿਕਾਰੀਆ ਦਾ ਵਿਸ਼ੇਸ਼ ਧੰਨਵਾਦ ਕੀਤਾ।