12 ਤੋਂ 18 ਅਪ੍ਰੈਲ ਤਕ ਲੋਰਡ ਰਾਮਾ ਹਾਲ ’ਚ ਹੋਵੇਗੀ ਕਥਾ : ਰਾਜਨ ਗਰਗ
12 ਤੋਂ 18 ਅਪ੍ਰੈਲ ਤਕ ਲੋਰਡ ਰਾਮਾ ਹਾਲ ’ਚ ਹੋਵੇਗੀ ਭਗਵਤ ਕਥਾ : ਰਾਜਨ ਗਰਗ -
Publish Date: Sat, 11 Apr 2026 06:15 PM (IST)
Updated Date: Sun, 12 Apr 2026 04:06 AM (IST)

ਸਟਾਫ ਰਿਪੋਰਟਰ, ਪੰਜਾਬੀ ਜਾਗਰਣ, ਬਠਿੰਡਾ : ਸ੍ਰੀ ਸਨਾਤਨ ਧਰਮ ਮਹਾਵੀਰ ਦਲ ਰਜਿ. ਵੱਲੋਂ ਬਠਿੰਡਾ ਸ਼ਹਿਰ ਵਿਖੇ ਸ਼੍ਰੀਮਦ ਭਗਵਤ ਕਥਾ ਦਾ ਆਯੋਜਨ ਕੀਤਾ ਜਾ ਰਿਹਾ ਹੈ। ਮਹਾਵੀਰ ਦਲ ਪੰਜਾਬ ਦੇ ਕਾਰਜਕਾਰੀ ਪ੍ਰਧਾਨ ਰਾਜਨ ਗਰਗ ਨੇ ਅੱਜ ਕਥਾ ਦੇ ਪ੍ਰਬੰਧਾਂ ਸਬੰਧੀ ਕੀਤੀ ਗਈ ਮੈਂਬਰਾਂ ਨਾਲ ਮੀਟਿੰਗ ’ਤੇ ਲਾਈਆਂ। ਡਿਊਟੀਆਂ ਉਪਰੰਤ ਪ੍ਰੈਸ ਬਿਆਨ ਜਾਰੀ ਕਰਦੇ ਹੋਏ ਜਾਣਕਾਰੀ ਦਿੱਤੀ ਕਿ 12 ਅਪ੍ਰੈਲ ਤੋਂ 18 ਅਪ੍ਰੈਲ ਤਕ ਸੱਤ ਦਿਨ ਇਹ ਕਥਾ ਲੋਰਡ ਰਾਮਾ ਹਾਲ ਦਾਣਾ ਮੰਡੀ ਵਿਖੇ ਕੀਤੀ ਜਾ ਰਹੀ ਹੈ, ਜਿਸ ਵਿੱਚ ਮਸ਼ਹੂਰ ਪੰਡਿਤ ਵਿਜੇ ਗੋੜ ਪ੍ਰਵਚਨ ਕਰਨ ਲਈ ਪਹੁੰਚਣਗੇ। ਉਨ੍ਹਾਂ ਦੱਸਿਆ ਕਿ ਰੋਜਾਨਾ 3 ਵਜੇ ਤੋਂ ਲੈ ਕੇ ਸ਼ਾਮ 6 ਵਜੇ ਤਕ ਕਥਾ ਦਾ ਆਯੋਜਨ ਕੀਤਾ ਜਾਵੇਗਾ, ਜਿਸ ਵਿੱਚ ਉਤਸ਼ਾਹ ਪੂਰਵਕ ਪਹੁੰਚਣ ਲਈ ਸੱਦਾ ਦਿੰਦੇ ਹਨ। ਇਸ ਤੋਂ ਪਹਿਲਾਂ 11 ਅਪ੍ਰੈਲ ਨੂੰ ਦਾਣਾ ਮੰਡੀ ਵਾਲੇ ਮੰਦਰ ਤੋਂ ਲੈ ਕੇ ਲੋਰਡ ਰਾਮਾ ਹਾਲ ਤਕ ਕਲਸ਼ ਯਾਤਰਾ ਵੀ ਕੱਢੀ ਜਾ ਰਹੀ ਹੈ, ਜਿਸ ਵਿੱਚ ਵੱਡੀ ਗਿਣਤੀ ਵਿੱਚ ਸ਼ਰਧਾਲੂ ਪਹੁੰਚ ਕੇ ਇਸ ਯਾਤਰਾ ਦਾ ਕਲਸ਼ ਦੀ ਸ਼ੋਭਾ ਵਧਾਉਣਗੇ। ਕਥਾ ’ਚ ਆਉਣ ਵਾਲੇ ਸ਼ਰਧਾਲੂਆਂ ਦੇ ਖਾਣ ਪੀਣ ਅਤੇ ਬੈਠਣ ਦਾ ਪੂਰਾ ਪ੍ਰਬੰਧ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਸਾਵਣ ਦੇ ਦਿਨ ਤੇ ਇਹਨਾਂ ਦਿਨਾਂ ਵਿੱਚ ਕਥਾ ਦਾ ਪ੍ਰਵਚਨ ਵੱਡਾ ਲਾਭਕਾਰੀ ਹੁੰਦਾ ਹੈ, ਜਿਸ ਕਰਕੇ ਉਸ ਸਮੂਹ ਸ਼ਰਧਾਲੂਆਂ ਨੂੰ ਬੇਨਤੀ ਕਰਦੇ ਹਨ ਕਿ ਆਓ 7 ਰੋਜਾ ਚੱਲਣ ਵਾਲੀ ਇਸ ਕਥਾ ਵਿੱਚ ਪ੍ਰਭੂ ਦਾ ਗੁਣਗਾਨ ਕਰਨ ਲਈ ਪ੍ਰਭੂ ਦੇ ਚਰਨਾਂ ’ਚ ਸ਼ਮੂਲੀਅਤ ਕਰੋ। ਉਨ੍ਹਾਂ ਦੱਸਿਆ ਕਿ ਇਸ ਤਰਾਂ ਦੇ ਕਥਾ ਦੇ ਆਯੋਜਨ ਕਰਨਾ ਪ੍ਰਬੰਧਕਾਂ ਲਈ ਇੱਕ ਮਾਨ ਵਾਲੀ ਗੱਲ ਹੈ ਪਰੰਤੂ ਉਹ ਸੇਵਾ ਨਿਭਾਉਣ ਲਈ ਪੂਰੀ ਤਨਦੇਹੀ ਨਾਲ ਕੰਮ ਕਰਨ ਲਈ ਵਚਨਬੱਧ ਹਨ। ਜਾ