ਜੈਸਮੀਨ ਗੋਲਡ ਮੈਡਲ ਤੇ ਡਿਗਰੀ ਨਾਲ ਸਨਮਾਨਿਤ
ਜੈਸਮੀਨ ਗੋਲਡ ਮੈਡਲ ਤੇ ਡਿਗਰੀ ਨਾਲ ਸਨਮਾਨਿਤ
Publish Date: Sat, 11 Apr 2026 06:12 PM (IST)
Updated Date: Sun, 12 Apr 2026 04:12 AM (IST)
ਸਟਾਫ਼ ਰਿਪੋਰਟਰ, ਪੰਜਾਬੀ ਜਾਗਰਣ, ਬਠਿੰਡਾ : ਇੱਥੇ ਸਥਿਤ ਮਹਾਰਾਜਾ ਰਣਜੀਤ ਸਿੰਘ ਪੰਜਾਬ ਟੈਕਨੀਕਲ ਯੂਨੀਵਰਸਿਟੀ ਵਿੱਚ ਤੀਸਰੇ ਸਮਾਰੋਹ ਦੌਰਾਨ ਪੰਜਾਬ ਦੇ ਰਾਜਪਾਲ ਅਤੇ ਯੂਨੀਵਰਸਿਟੀ ਦੇ ਚਾਂਸਲਰ ਗੁਲਾਬ ਚੰਦ ਕਟਾਰੀਆ ਦੀ ਅਗਵਾਈ ਹੇਠ ਕੁੱਲ 184 ਵਿਦਿਆਰਥੀਆਂ ਨੂੰ ਡਿਗਰੀਆਂ ਪ੍ਰਦਾਨ ਕੀਤੀਆਂ ਗਈਆਂ। ਇਸ ਮੌਕੇ ਐਮਸੀਏ ਦੀ ਵਿਦਿਆਰਥਣ ਜੈਸਮੀਨ ਪੁੱਤਰੀ ਪਰਸ਼ੋਤਮ ਦਾਸ ਨੂੰ ਸ਼ਾਨਦਾਰ ਪ੍ਰਦਰਸ਼ਨ ਲਈ ਗੋਲਡ ਮੈਡਲ ਅਤੇ ਡਿਗਰੀ ਦੇ ਕੇ ਸਨਮਾਨਿਤ ਕੀਤਾ ਗਿਆ। ਜੈਸਮੀਨ ਨੂੰ ਗੋਲਡ ਮੈਡਲ ਮਿਲਣ ’ਤੇ ਉਸਦੇ ਪਰਿਵਾਰ ਵਿੱਚ ਖੁਸ਼ੀ ਦਾ ਮਾਹੌਲ ਹੈ ਅਤੇ ਸਭ ਵੱਲੋਂ ਇਸ ਉਪਲਬਧੀ ’ਤੇ ਮਾਣ ਪ੍ਰਗਟਾਇਆ ਗਿਆ। ਇਸ ਮੌਕੇ ਯੂਨੀਵਰਸਿਟੀ ਦੇ ਪ੍ਰਬੰਧਕਾਂ ਨੇ ਜੈਸਮੀਨ ਨੂੰ ਵਧਾਈ ਦਿੱਤੀ ਹੈ ਕਿ ਉਨ੍ਹਾਂ ਡਿਗਰੀ ਦੇ ਨਾਲ ਨਾਲ ਗੋਲਡ ਮੈਡਲ ਵੀ ਹਾਸਲ ਕੀਤਾ ਹੈ।