ਵਿਦਿਆਰਥੀਆਂ ਨੂੰ ਟੂਲ ਕਿੱਟਾਂ ਤਕਸੀਮ
ਸਕੂਲ ’ਚ ਵਿਦਿਆਰਥੀਆਂ ਨੂੰ ਟੂਲ ਕਿੱਟਾਂ ਵੰਡੀਆਂ
Publish Date: Sat, 11 Apr 2026 06:10 PM (IST)
Updated Date: Sun, 12 Apr 2026 04:06 AM (IST)
ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਭੁੱਚੋ ਮੰਡੀ : ਸਥਾਨਕ ਪੀਐੱਮ ਸ਼੍ਰੀ ਸਕੂਲ ਭੁੱਚੋ ਮੰਡੀ (ਲੜਕੇ) ਵਿਖੇ ਇੰਚਾਰਜ ਪ੍ਰਿੰਸੀਪਲ ਦਵਿੰਦਰ ਪਾਲ ਬਾਵਾ ਦੀ ਅਗਵਾਈ ਅਧੀਨ ਕਿੱਤਾ ਮੁਖੀ ਵਿਸ਼ਿਆਂ ਉਸਾਰੀ ਤੇ ਨਿੱਜੀ ਸੁਰੱਖਿਆ ਨਾਲ ਸਬੰਧਤ ਟੂਲ ਕਿੱਟਾਂ ਵਿਦਿਆਰਥੀਆਂ ਨੂੰ ਮੁਹਈਆ ਕਰਵਾਈਆਂ। ਇੱਥੇ ਜ਼ਿਕਰਯੋਗ ਹੈ ਕਿ 2700 ਰੁਪਏ ਪ੍ਰਤੀ ਵਿਦਿਆਰਥੀ ਗਰਾਂਟ ਅਧੀਨ ਸਕੂਲ ਦੇ ਸੈਸ਼ਨ 2025-26 12ਵੀਂ ਵਿਚ ਉਸਾਰੀ ਟ੍ਰੇਡ ਅਧੀਨ 11 ਵਿਦਿਆਰਥੀਆਂ ਨੂੰ ਤੇ ਨਿਜੀ ਸੁਰੱਖਿਆ ਟ੍ਰੇਡ ਨਾਲ ਸਬੰਧਤ 17 ਵਿਦਿਆਰਥੀਆਂ ਨੂੰ ਸਿਖਲਾਈ ਕਿੱਟਾਂ ਪ੍ਰਦਾਨ ਕੀਤੀਆਂ ਗਈਆਂ ਤਾਂ ਜੋ ਇਹ ਵਿਦਿਆਰਥੀ ਆਪਣੀ ਪੜ੍ਹਾਈ ਤੋਂ ਬਾਅਦ ਵੀ ਟ੍ਰੇਡ ’ਚ ਸਿੱਖੇ ਹੋਏ ਆਪਣੇ ਹੁਨਰ ਨੂੰ ਸਿਖਲਾਈ ਕਿੱਟਾਂ ਦੀ ਮਦਦ ਨਾਲ ਹੋਰ ਉਭਾਰ ਸਕਣ। ਸਿਖਲਾਈ ਕਿੱਟਾਂ ਨੂੰ ਵੰਡਣ ਸਮੇਂ ਮਨਦੀਪ ਸਿੰਘ ਵੋਕੇਸ਼ਨਲ ਟ੍ਰੇਨਰ, ਹਰਪ੍ਰੀਤ ਕੌਰ ਵੋਕੇਸ਼ਨਲ ਟ੍ਰੇਨਰ, ਰਵਿੰਦਰ ਸਿੰਘ ਡੀਪੀਈ, ਤੇਜਵਿੰਦਰ ਸਿੰਘ ਪੰਜਾਬੀ ਲੈਕਚਰਾਰ ਅਤੇ ਵੀਰਾਂਵੰਤੀ ਇਕਨਾਮਿਕਸ ਲੈਕਚਰਾਰ ਵੀ ਮੌਜੂਦ ਸਨ।