- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਵਿਸਾਖੀ ਮੌਕੇ ਵੱਡੀਆਂ ਸਿਆਸੀ ਪਾਰਟੀਆਂ ਨਹੀਂ ਕਰਨਗੀਆਂ ਕਾਨਰਫੰਸਾਂ

ਫੋਟੋ31)
ਸਟਾਫ਼ ਰਿਪੋਰਟਰ, ਪੰਜਾਬੀ ਜਾਗਰਣ, ਬਠਿੰਡਾ : ਇਸ ਵਾਰ ਨਾ ਤਾਂ ਸਰਕਾਰ ਅਤੇ ਨਾ ਹੀ ਕੋਈ ਪ੍ਰਮੁੱਖ ਸਿਆਸੀ ਪਾਰਟੀ ਵਿਸਾਖੀ ਮੇਲੇ ਮੌਕੇ ਤਖਤ ਸ੍ਰੀ ਦਮਦਮਾ ਸਾਹਿਬ ਤਲਵੰਡੀ ਸਾਬੋ 'ਚ ਸਿਆਸੀ ਕਾਨਫਰੰਸ ਕਰੇਗੀ। ‘ਆਪ’, ਕਾਂਗਰਸ, ਸ਼੍ਰੋਮਣੀ ਅਕਾਲੀ ਤੇ ਭਾਜਪਾ ਨੇ ਇਸ ਵਾਰ ਵਿਸਾਖੀ ਮੇਲੇ ਮੌਕੇ ਸਿਆਸੀ ਕਾਨਫਰੰਸਾਂ ਨਾਂ ਕਰਨ ਦਾ ਫੈਸਲਾ ਕੀਤਾ ਹੈ, ਜਦੋਂ ਕਿ ਪਹਿਲਾਂ ਤੋਂ ਹੀ ਤਲਵੰਡੀ ਸਾਬੋ ਵਿਚ ਰੱਖੀ ਹੋਈ ਆਪਣੀ ਪੰਜਾਬ ਬਚਾਓ ਰੈਲੀ ਅੱਜ ਸ੍ਰੋਮਣੀ ਅਕਾਲੀ ਦਲ ਨੇ ਕਰ ਲਈ ਹੈ। ਪਿਛਲੇ ਸਾਲ ਸ੍ਰੋਮਣੀ ਅਕਾਲੀ ਦਲ ਨੇ 14 ਅਪ੍ਰੈਲ ਨੂੰ ਵਿਸਾਖੀ ਮੌਕੇ ਆਪਣੀ ਸਿਆਸੀ ਕਾਰਨਰਫੰਸ ਕੀਤੀ ਸੀ। ਇਸ ਵਾਰ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ, ਵਾਰਿਸ ਪੰਜਾਬ ਦੇ ਜਥੇਬੰਦੀ ਤੋਂ ਇਲਾਵਾ ਬਸਪਾ ਵੱਲੋਂ ਆਪਣੀਆਂ ਸਿਆਸੀ ਕਾਨਰਫੰਸਾਂ ਕੀਤੀਆਂ ਜਾ ਰਹੀਆਂ ਹਨ। ਜਿੰਨ੍ਹਾਂ ਜਥੇਬੰਦੀਾਆਂ ਵੱਲੋਂ ਕਾਨਫਰੰਸਾਂ ਕੀਤੀਆਂ ਜਾਣੀਆਂ ਹਨ। ਉਨ੍ਹਾਂ ਦੇ ਆਗੂਆਂ ਵੱਲੋਂ ਪੰਜਾਬ ਦੀ ਮੌਜੂਦਾ ਆਪ ਸਰਕਾਰ ਵੱਖ ਵੱਖ ਮੁੱਦਿਆਂ ’ਤੇ ਨੂੰ ਘੇਰਿਆ ਜਾਵੇਗਾ। ਵਿਰੋਧੀ ਧੜੇ ਸਰਕਾਰ ਦੀ ਕਾਰਗੁਜ਼ਾਰੀ, ਕਾਨੂੰਨ-ਵਿਵਸਥਾ ਅਤੇ ਵਾਅਦਿਆਂ ‘ਤੇ ਸਵਾਲ ਖੜੇ ਕਰ ਸਕਦੇ ਹਨ। ਬੇਰੁਜ਼ਗਾਰੀ, ਕਿਸਾਨ ਮਸਲੇ ਅਤੇ ਨਸ਼ਿਆਂ ਵਰਗੇ ਮੁੱਦੇ ਵੀ ਚਰਚਾ ਦਾ ਕੇਂਦਰ ਰਹਿਣ ਦੀ ਸੰਭਾਵਨਾ ਹੈ। ਸ੍ਰੋਮਣੀ ਅਕਾਲੀ ਦਲ ਨੇ ਪਹਿਲਾਂ ਹੀ ਆਪਣੀ ਪੰਜਾਬ ਬਚਾਓ ਰੈਲੀ ਰੱਖੀ ਹੋਈ ਸੀ, ਜਿਹੜੀ ਕਿ ਅੱਜ ਸਿਰੇ ਚੜ੍ਹ ਗਈ ਹੈ। ਇਸ ਲਈ ਵਿਸਾਖੀ ਮੌਕੇ ਸ੍ਰੋਮਣੀ ਅਕਾਲੀ ਦਲ ਵੀ ਕਾਨਰਫੰਸ ਨਹੀਂ ਕਰੇਗਾ। ਸ੍ਰੋਮਣੀ ਅਕਾਲੀ ਦਲ ਦੇ ਜ਼ਿਲ੍ਹਾ ਪ੍ਰਧਾਨ ਜਗਸੀਰ ਸਿੰਘ ਜੱਗਾ ਕਲਿਆਣ ਨੇ ਕਿਹਾ ਕਿ ਪਾਰਟੀ ਨੇ ਅੱਜ ਆਪਣੀ ਰੈਲੀ ਕਰ ਲਈ ਹੈ। ਇਸ ਲਈ ਵਿਸਾਖੀ ਮੌਕੇ ਕਾਨਰਫੰਸ ਨਹੀਂ ਕੀਤੀ ਜਾਵੇਗੀ। ਕਾਂਗਰਸ ਦੇ ਜ਼ਿਲ੍ਹਾ ਪ੍ਰਧਾਨ ਪ੍ਰੀਤਮ ਸਿੰਘ ਕੋਟਭਾਈ ਨੇ ਕਿਹਾ ਕਿ ਵਿਸਾਖੀ ਮੌਕੇ ਪਾਰਟੀ ਤਲਵੰਡੀ ਸਾਬੋ ਵਿਚ ਕਾਨਫਰੰਸ ਨਹੀ ਕਰ ਰਹੀ। ਭਾਰਤੀ ਜਨਤਾ ਪਾਰਟੀ ਬਠਿੰਡਾ ਦਿਹਾਤੀ ਦੇ ਪ੍ਰਧਾਨ ਗਰਪ੍ਰੀਤ ਸਿੰਘ ਮਲੂਕਾ ਦਾ ਕਹਿਣਾ ਸੀ ਕਿ ਭਾਜਪਾ ਵੱਲੋਂ ਵਿਸਾਖੀ ਮੌਕੇ ਕਾਨਰਫੰਸ ਨਹੀਂ ਕੀਤੀ ਜਾ ਰਹੀ। ਪਹਿਲਾਂ ਇਹ ਪਾਰਟੀਆਂ ਵਿਸਾਖੀ ਨੂੰ ਵੱਡੇ ਸਿਆਸੀ ਪਲੇਟਫਾਰਮ ਵਜੋਂ ਵਰਤਦੀਆਂ ਰਹੀਆਂ ਹਨ।
-ਜਥੇਦਾਰ ਵੱਲੋਂ ਵੱਡੀ ਗਿਣਤੀ ’ਚ ਸੰਗਤ ਨੂੰ ਪੁੱਜਣ ਦਾ ਸੱਦਾ
ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਭਾਈ ਟੇਕ ਸਿੰਘ ਨੇ ਸਿੱਖ ਸੰਗਤ ਨੂੰ ਵਿਸਾਖੀ ਮੌਕੇ ਵੱਡੀ ਗਿਣਤੀ ਵਿਚ ਪੁੱਜਣ ਦਾ ਸੱਦਾ ਦਿੱਤਾ ਹੈ। ਸਮਝਿਆ ਜਾਂਦਾ ਹੈ ਕਿ ਸਿਆਸੀ ਪਾਰਟੀਆਂ ਵੱਲੋਂ ਕਾਨਫਰੰਸਾਂ ਨਾ ਕੀਤੇ ਜਾਣ ਕਾਰਨ ਮੇਲੇ ਮੌਕੇ ਇਕੱਠ ਘੱਟ ਸਕਦਾ ਹੈ। ਸਿਆਸੀ ਪਾਰਟੀਆਂ ਆਪਣੀਆਂ ਕਾਨਫਰੰਸਾਂ ’ਚ ਵੱਡੇ ਇਕੱਠ ਕਰਨ ਲਈ ਲੋਕਾਂ ਨੂੰ ਖਿੱਚ ਕੇ ਲਿਆਉਂਦੀਆਂ ਹਨ ਪਰ ਇਸ ਵਾਰ ਕਾਨਫਰੰਸਾਂ ਨਾ ਹੋਣ ਕਾਰਨ ਮੇਲੇ ਵਿਚ ਇਕੱਠ ਘੱਟ ਸਕਦਾ ਹੈ। ਸਿੰਘ ਸਾਹਿਬ ਜਥੇਦਾਰ ਭਾਰੀ ਟੇਕ ਸਿੰਘ ਧਨੌਲਾ ਦਾ ਕਹਿਣਾ ਸੀ ਕਿ ਸਿੱਖ ਸੰਗਤਾਂ ਵੱਡੀ ਗਿਣਤੀ ’ਚ ਤਖਤ ਸਾਹਿਬ ’ਤੇ ਪਹੰਚ ਕੇ ਸਿੱਖ ਵਿਰੋਧੀ ਤਾਕਤਾਂ ਨੂੰ ਦਿਖਾਉਣ ਕਿ ਉਹ ਇਕਜੁੱਟ ਹਨ। ਦੂਜੇ ਪਾਸੇ ਵਿਸਾਖੀ ਮੇਲੇ ਨੂੰ ਲੈ ਕੇ ਜ਼ਿਲ੍ਹਾ ਪ੍ਰਸ਼ਾਸਨ ਵੱਲੋ ਸੁਰੱਖਿਆ ਦੇ ਸਖਤ ਪ੍ਰਬੰਧ ਕੀਤੇ ਹਨ। ਤਲਵੰਡੀ ਸਾਬੋ ਵਿਚ ਵੱਡੀ ਗਿਣਤੀ ਪੁਲਿਸ ਫੋਰ ਤਾਇਨਾਤ ਕੀਤੀ ਗਈ ਹੈ ਜਦੋਂ ਕਿ ਤਖਤ ਸਾਹਿਬ ਦੇ ਨੇੜੇ ਮੁਲਾਜ਼ਮ ਸਿਵਲ ਕੱਪੜਿਆਂ ’ਚ ਤਾਇਨਾਤ ਰਹਿਣਗੇ।