ਜ਼ਿਲ੍ਹੇ ਅੰਦਰ ਕਈ ਐੱਸਐੱਚਓ ਦੀਆਂ ਕੀਤੀਆਂ ਬਦਲੀਆਂ
ਜ਼ਿਲ੍ਹੇ ਅੰਦਰ ਕਈ ਐਸਐਚਓ ਦੀਆਂ ਕੀਤੀਆਂ ਬਦਲੀਆਂ
Publish Date: Sat, 11 Apr 2026 05:29 PM (IST)
Updated Date: Sun, 12 Apr 2026 04:03 AM (IST)
ਸਟਾਫ ਰਿਪੋਰਟਰ, ਪੰਜਾਬੀ ਜਾਗਰਣ, ਬਠਿੰਡਾ : ਜ਼ਿਲ੍ਹੇ ਅੰਦਰ ਐੱਸਐੱਸਪੀ ਵੱਲੋਂ ਕਈ ਇੰਸਪੈਕਟਰਾਂ ਤੇ ਥਾਣੇਦਾਰਾਂ ਦੀਆਂ ਬਦਲੀਆਂ ਕੀਤੀਆਂ ਹਨ। ਇਨ੍ਹਾਂ ਵਿੱਚੋਂ ਚਾਰ ਥਾਣੇਦਾਰਾਂ ਨੂੰ ਪੁਲਿਸ ਲਾਈਨ ’ਚ ਭੇਜਿਆ ਹੈ। ਇਹ ਬਦਲੀਆਂ ਪੰਜਾਬ ਪੁਲਿਸ ਐਕਟ 2007 ਦੀ ਧਾਰਾ 32 (6) ਬਣੀ ਕਮੇਟੀ ਵੱਲੋਂ ਲੈ ਕੇ ਫ਼ੈਸਲੇ ਅਨੁਸਾਰ ਪ੍ਰਬੰਧਕੀ ਆਧਾਰ ’ਤੇ ਕੀਤੀਆਂ ਹਨ। ਜਾਰੀ ਸੂਚੀ ਅਨੁਸਾਰ ਪੁਲਿਸ ਲਾਈਨ ’ਚ ਤਾਇਨਾਤ ਇੰਸਪੈਕਟਰ ਮਨੀਸ਼ ਕੁਮਾਰ ਨੂੰ ਉਥੋਂ ਬਦਲ ਕੇ ਥਾਣਾ ਸਦਰ ਬਠਿੰਡਾ ਦਾ ਐੱਸਐੱਚਓ ਲਗਾਇਆ ਗਿਆ ਹੈ। ਪੁਲਿਸ ਲਾਈਨ ’ਚ ਹੀ ਤਾਇਨਾਤ ਇੰਸਪੈਕਟਰ ਬੇਅੰਤ ਸਿੰਘ ਨੂੰ ਹੁਣ ਥਾਣਾ ਨੰਦਗੜ੍ਹ ਦਾ ਮੁਖੀ ਲਾਇਆ ਹੈ। ਇਸ ਤਰ੍ਹਾਂ ਇੰਸਪੈਕਟਰ ਜਸਵਿੰਦਰ ਸਿੰਘ ਨੂੰ ਥਾਣਾ ਸਦਰ ਬਠਿੰਡਾ ਤੋਂ ਪੁਲਿਸ ਲਾਈਨ ਬਠਿੰਡਾ ਵਿਖੇ ਭੇਜ ਦਿੱਤਾ ਗਿਆ ਹੈ। ਥਾਣਾ ਨੰਦਗੜ੍ਹ ਦੇ ਐੱਸਐੱਚਓ ਹਰਜੀਵਨ ਸਿੰਘ ਨੂੰ ਪੁਲਿਸ ਲਾਈਨ ’ਚ ਤਾਇਨਾਤ ਕਰ ਦਿੱਤਾ ਗਿਆ ਹੈ। ਸਬ ਇੰਸਪੈਕਟਰ ਗੁਰਮੇਲ ਸਿੰਘ ਨੂੰ ਥਾਣਾ ਨੰਦਗੜ੍ਹ ਤੋਂ ਪੁਲਿਸ ਲਾਈਨ ਬਠਿੰਡਾ, ਸਹਾਇਕ ਥਾਣੇਦਾਰ ਜਸਵਿੰਦਰ ਸਿੰਘ ਨੂੰ ਥਾਣਾ ਨੰਦਗੜ੍ਹ ਤੋਂ ਪੁਲਿਸ ਲਾਈਨ ਬਠਿੰਡਾ ਤੇ ਸਹਾਇਕ ਥਾਣੇਦਾਰ ਗਿਆਨ ਚੰਦ ਨੂੰ ਥਾਣਾ ਰਾਮਾ ਤੋਂ ਥਾਣਾ ਨੰਦਗੜ੍ਹ ਵਿਖੇ ਨਿਯੁਕਤ ਕੀਤਾ ਗਿਆ ਹੈ। ਐੱਸਐੱਸਪੀ ਡਾ. ਜਯੋਤੀ ਯਾਦਵ ਬੈਂਸ ਅਨੁਸਾਰ ਇਹ ਬਦਲੀਆਂ ਪ੍ਰਬੰਧਕੀ ਅਧਾਰ ’ਤੇ ਕੀਤੀਆਂ ਗਈਆਂ ਹਨ।