ਖੇਤਾਂ ’ਚੋਂ ਕੇਬਲਾਂ ਚੋਰੀ, ਕਬਾੜੀਏ ਸਮੇਤ ਤਿੰਨ ਖ਼ਿਲਾਫ਼ ਕੇਸ
ਕਿਸਾਨਾਂ ਦੇ ਖੇਤਾਂ ਵਿੱਚੋਂ ਕੇਬਲਾਂ ਚੋਰੀ, ਕਬਾੜੀਏ ਸਣੇ ਤਿੰਨ ਖਿਲਾਫ ਕੇਸ ਦਰਜ
Publish Date: Sat, 11 Apr 2026 04:48 PM (IST)
Updated Date: Sun, 12 Apr 2026 04:03 AM (IST)
ਸਟਾਫ ਰਿਪੋਰਟਰ, ਪੰਜਾਬੀ ਜਾਗਰਣ, ਬਠਿੰਡਾ : ਜ਼ਿਲ੍ਹੇ ਦੇ ਪਿੰਡ ਤਰਖਾਣ ਵਾਲਾ ਦੇ ਨੇੜਲੇ ਖੇਤਾਂ ਵਿੱਚੋਂ ਚੋਰਾਂ ਨੇ ਵੱਡੀ ਪੱਧਰ ’ਤੇ ਬਿਜਲੀ ਦੀਆਂ ਕੇਬਲਾਂ ਚੋਰੀ ਕਰ ਲਈਆਂ। ਥਾਣਾ ਰਾਮਾ ਮੰਡੀ ਦੀ ਪੁਲਿਸ ਕੋਲ ਦਰਜ ਕਰਵਾਏ ਬਿਆਨਾਂ ਵਿੱਚ ਸਰਬਜੀਤ ਸਿੰਘ ਵਾਸੀ ਪਿੰਡ ਤਰਖਾਣ ਵਾਲਿਆਂ ਨੇ ਦੱਸਿਆ ਕਿ 9 ਅਪ੍ਰੈਲ 2026 ਨੂੰ ਉਹ ਠੇਕੇ ’ਤੇ ਲਈ ਆਪਣੀ ਜ਼ਮੀਨ ਵਿਚ ਗੇੜਾ ਮਾਰਨ ਗਿਆ ਸੀ ਤਾਂ ਦੇਖਿਆ ਕਿ ਉੱਥੇ ਲੱਗੀਆਂ ਦੋਵੇਂ ਮੋਟਰਾਂ ਦੀਆਂ ਕੇਬਲ ਤਾਰਾਂ ਚੋਰੀ ਹੋ ਚੁੱਕੀਆਂ ਸਨ। ਇਸ ਦੇ ਨਾਲ ਹੀ ਸੇਵਾ ਸਿੰਘ, ਲਖਵਿੰਦਰ ਸਿੰਘ, ਜਗਤਾਰ ਸਿੰਘ, ਗੁਲਾਬ ਸਿੰਘ ਵਾਸੀ ਪਿੰਡ ਤਰਖਾਣ ਵਾਲਾ, ਬਰਿੰਦਰ ਸਿੰਘ ਵਾਸੀ ਤਿਗੜੀ ਹਰਿਆਣਾ ਅਤੇ ਭਿੰਦਰ ਸਿੰਘ ਵਾਸੀ ਨੌਰੰਗ ਹਰਿਆਣਾ ਦੇ ਖੇਤਾਂ ਵਿੱਚੋਂ ਵੀ ਬਿਜਲੀ ਦੀਆਂ ਤਾਰਾਂ ਚੋਰੀ ਕੀਤੀਆਂ ਸਨ। ਉਨ੍ਹਾਂ ਦੱਸਿਆ ਕਿ ਬਿਜਲੀ ਦੀਆਂ ਕੇਬਲਾਂ ਨੂੰ ਰਾਮ ਸਿੰਘ ਵਾਸੀ ਤਰਖਾਣ ਵਾਲਾ ਤੇ ਮਨਦੀਪ ਸਿੰਘ ਵਾਸੀ ਪਿੰਡ ਚੱਠਾ ਨੇ ਚੋਰੀ ਕੀਤੀਆਂ ਅਤੇ ਬਾਅਦ ਵਿੱਚ ਰਾਮਾਂ ਮੰਡੀ ਦੇ ਕਵਾੜੀਏ ਵੀਰੂ ਨੂੰ ਵੇਚ ਦਿੱਤੀਆਂ। ਥਾਣਾ ਰਾਮਾ ਦੇ ਸਹਾਇਕ ਥਾਣੇਦਾਰ ਕੁਲਵਿੰਦਰ ਸਿੰਘ ਨੇ ਦੱਸਿਆ ਕਿ ਤਿੰਨ੍ਹੇ ਮੁਲਜਮਾਂ ਖ਼ਿਲਾਫ਼ ਕੇਸ ਦਰਜ ਕਰਨ ਤੋਂ ਬਾਅਦ ਬੀਰੂ ਕਵਾੜੀਏ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ, ਜਦੋਂ ਕਿ ਦੂਜੇ ਦੋਵਾਂ ਦੀ ਭਾਲ ਕੀਤੀ ਜਾ ਰਹੀ ਹੈ।