ਪਤਨੀ ਤੇ ਉਸਦੇ ਭਰਾ ਤੋਂ ਤੰਗ ਆ ਕੇ ਨੌਜਵਾਨ ਵੱਲੋਂ ਖ਼ੁਦਕੁਸ਼ੀ
ਪਤਨੀ ਅਤੇ ਉਸ ਦੇ ਭਰਾ ਤੋਂ ਤੰਗ ਆ ਕੇ ਨੌਜਵਾਨ ਨੇ ਕੀਤੀ ਖੁਦਕੁਸ਼ੀ
Publish Date: Sat, 11 Apr 2026 04:30 PM (IST)
Updated Date: Sun, 12 Apr 2026 04:03 AM (IST)

ਸਟਾਫ ਰਿਪੋਰਟਰ, ਪੰਜਾਬੀ ਜਾਗਰਣ, ਬਠਿੰਡਾ : ਕੋਈ ਜ਼ਹਿਰੀਲੀ ਵਸਤੂ ਖਾਣ ਤੋਂ ਬਾਅਦ ਬਠਿੰਡਾ ਦੀ ਝੀਲ ਵਿੱਚ ਛਾਲ ਮਾਰਨ ਵਾਲੇ ਨੌਜਵਾਨ ਦੇ ਮਾਮਲੇ ’ਚ ਨਵਾਂ ਮੋੜ ਆ ਗਿਆ ਹੈ। ਮਿਰਤਕ ਨੌਜਵਾਨ ਨੇ ਪਤਨੀ ਮਹਿਕਦੀਪ ਕੌਰ ਅਤੇ ਸਾਲੇ ਰਵੀ ਸਿੰਘ ਵਾਸੀ ਪਿੰਡ ਬੁਰਜ ਮਹਿਮਾ ਤੋਂ ਦੁਖੀ ਹੋ ਕੇ ਇਹ ਆਖਰੀ ਕਦਮ ਚੁੱਕਿਆ ਸੀ। ਥਾਣਾ ਥਰਮਲ ਦੀ ਪੁਲਿਸ ਕੋਲ ਦਰਜ ਕਰਵਾਏ ਬਿਆਨਾਂ ’ਚ ਜਸਵਿੰਦਰ ਕੌਰ ਵਾਸੀ ਗੁਰੂ ਨਾਨਕ ਨਗਰ ਬਠਿੰਡਾ ਨੇ ਦੱਸਿਆ ਕਿ ਉਸ ਦੇ ਲੜਕੇ ਗੁਰਵਿੰਦਰ ਸਿੰਘ ਦੀ ਕਰੀਬ ਇੱਕ ਸਾਲ ਪਹਿਲਾਂ ਸ਼ਾਦੀ ਮਹਿਕਦੀਪ ਕੌਰ ਬੁਰਜ ਮਹਿਮਾ ਨਾਲ ਹੋਈ ਸੀ। ਪੀੜਤ ਨੇ ਦੱਸਿਆ ਕਿ ਘਰੇਲੂ ਝਗੜੇ ਤੋਂ ਬਾਅਦ ਮਹਿਕਦੀਪ ਕੌਰ ਨੇ ਆਪਣੇ ਭਰਾ ਰਵੀ ਨੂੰ ਘਰ ਬੁਲਾ ਲਿਆ ਤੇ ਦੋਵਾਂ ਨੇ ਗੁਰਵਿੰਦਰ ਸਿੰਘ ਦੀ ਕੁੱਟਮਾਰ ਕੀਤੀ। ਪੀੜਤ ਅਨੁਸਾਰ 8 ਅਪ੍ਰੈਲ ਨੂੰ ਉਸ ਦੇ ਪੁੱਤਰ ਨੇ ਆਪਣੀ ਪਤਨੀ ਨੂੰ ਫੋਨ ਕਰਕੇ ਘਰ ਆਉਣ ਲਈ ਕਿਹਾ ਪਰ ਉਸਨੇ ਘਰ ਆਉਣ ਤੋਂ ਸਾਫ ਇਨਕਾਰ ਕਰ ਦਿੱਤਾ। ਪੀੜਤ ਨੇ ਦੱਸਿਆ ਕਿ ਜਿਸ ਤੋਂ ਬਾਅਦ ਗੁਰਵਿੰਦਰ ਸਿੰਘ 22 ਸਾਲ ਨੇ ਦੋਵਾਂ ਤੋਂ ਤੰਗ ਆ ਕੇ ਪਹਿਲਾਂ ਕੋਈ ਜ਼ਹਿਰੀਲੀ ਵਸਤੂ ਪੀ ਲਈ ਤੇ ਬਾਅਦ ਵਿੱਚ ਬਠਿੰਡਾ ਦੀ ਝੀਲ ਵਿੱਚ ਛਾਲ ਮਾਰ ਦਿੱਤੀ। ਹਾਲਾਂਕਿ ਸਹਾਰਾ ਜਨ ਸੇਵਾ ਦੇ ਵਰਕਰਾਂ ਨੇ ਲੋਕਾਂ ਦੇ ਸਹਿਯੋਗ ਨਾਲ ਨੌਜਵਾਨ ਨੂੰ ਝੀਲ ਵਿੱਚੋਂ ਕੱਢ ਕੇ ਇਲਾਜ ਲਈ ਸਿਵਲ ਹਸਪਤਾਲ ਦਾਖਲ ਕਰਵਾ ਦਿੱਤਾ ਸੀ, ਪਰ ਭੁਗਤ ਨੌਜਵਾਨ ਬਚ ਨਹੀਂ ਸਕਿਆ ਥਾਣਾ ਥਰਮਲ ਦੇ ਸਹਾਇਕ ਥਾਣੇਦਾਰ ਜਸਕੌਰ ਸਿੰਘ ਨੇ ਦੱਸਿਆ ਕਿ ਪੀੜਤ ਜਸਵਿੰਦਰ ਕੌਰ ਦੀ ਸ਼ਿਕਾਇਤ ਦੇ ਆਧਾਰ ’ਤੇ ਮ੍ਰਿਤਕ ਦੀ ਪਤਨੀ ਮਹਿਕਦੀਪ ਕੌਰ ਅਤੇ ਸਾਲੇ ਰਵੀ ਖਿਲਾਫ ਕੇਸ ਦਰਜ ਕਰ ਲਿਆ ਗਿਆ ਹੈ, ਪਰ ਅਜੇ ਤਕ ਕਿਸੇ ਦੀ ਗ੍ਰਿਫਤਾਰੀ ਨਹੀਂ ਹੋਈ।