ਅਦਾਲਤ ਵੱਲੋਂ ਭਗੌੜਾ ਕਰਾਰ, ਕੇਸ ਦਰਜ
ਅਦਾਲਤ ਵੱਲੋਂ ਭਗੌੜਾ ਕਰਾਰ, ਪੁਲਿਸ ਨੇ ਕੇਸ ਕੀਤਾ ਦਰਜ
Publish Date: Sat, 11 Apr 2026 04:28 PM (IST)
Updated Date: Sun, 12 Apr 2026 04:03 AM (IST)
ਸਟਾਫ ਰਿਪੋਰਟਰ, ਪੰਜਾਬੀ ਜਾਗਰਣ, ਬਠਿੰਡਾ : ਸਥਾਨਕ ਅਦਾਲਤ ਵੱਲੋਂ ਇਕ ਵਿਅਕਤੀ ਨੂੰ ਭਗੌੜਾ ਕਰਾਰ ਦਿੱਤੇ ਜਾਣ ਤੋਂ ਬਾਅਦ ਥਾਣਾ ਸਿਵਲ ਲਾਈਨ ਦੀ ਪੁਲਿਸ ਨੇ ਉਸ ਖਿਲਾਫ ਕੇਸ ਦਰਜ ਕਰ ਲਿਆ ਹੈ। ਜਾਣਕਾਰੀ ਅਨੁਸਾਰ ਸਲਿੰਦਰ ਸਿੰਘ ਵਾਸੀ ਪ੍ਰੋਪਰਾਈਟਰ ਮੋਹਨ ਟਰੇਡਰਜ਼ ਵਰਮਾ ਨਗਰ ਯੂਪੀ ਦਾ ਕੋਈ ਕੇਸ ਬਠਿੰਡਾ ਦੀ ਅਦਾਲਤ ਵਿੱਚ ਚੱਲ ਰਿਹਾ ਹੈ। ਚਲਦੇ ਕੇਸ ਵਿੱਚ ਸਲਿੰਦਰ ਸਿੰਘ ਨੇ ਅਦਾਲਤ ਵਿੱਚ ਪੇਸ਼ ਹੋਣ ਤੋਂ ਕਿਨਾਰਾ ਕਰ ਲਿਆ। ਅਦਾਲਤ ਨੇ ਲਗਾਤਾਰ ਮੁਲਜਮ ਨੂੰ ਸੰਮਨ ਅਤੇ ਵਰੰਟ ਵੀ ਕੱਢੇ, ਪਰ ਉਹ ਅਦਾਲਤ ਵਿੱਚ ਪੇਸ਼ ਨਹੀਂ ਹੋਇਆ, ਜਿਸ ਤੋਂ ਬਾਅਦ ਜੇਐਮਆਈਸੀ ਤੁਰਣ ਕੁਮਾਰ ਦੀ ਅਦਾਲਤ ਨੇ ਸਲਿੰਦਰ ਸਿੰਘ ਨੂੰ ਭਗੌੜਾ ਕਰਾਰ ਦੇ ਦਿੱਤਾ। ਥਾਣਾ ਸਿਵਲ ਲਾਈਨ ਦੇ ਸਹਾਇਕ ਥਾਣੇਦਾਰ ਮੰਦਰ ਸਿੰਘ ਨੇ ਦੱਸਿਆ ਕਿ ਅਦਾਲਤ ਦੇ ਹੁਕਮਾਂ ਬਾਅਦ ਮੁਲਜਮ ਖਿਲਾਫ ਕੇਸ ਦਰਜ ਕਰਕੇ ਉਸਦੀ ਭਾਲ ਸ਼ੁਰੂ ਕਰ ਦਿੱਤੀ ਹੈ।