ਫਲਾਵਰ ਫੈਸਟੀਵਲ ’ਚ ਸਿਲਵਰ ਓਕਸ ਸਕੂਲ ਦੇ ਬੱਚੇ ਅੱਵਲ
ਸਿਲਵਰ ਓਕਸ ਸਕੂਲ ਦੇ ਵਿਦਿਆਰਥੀਆਂ ਨੇ ਫਲਾਵਰ ਫੈਸਟੀਵਲ ਵਿਚ ਮਾਰੀਆਂ ਮੱਲ੍ਹਾਂ
Publish Date: Fri, 10 Apr 2026 06:10 PM (IST)
Updated Date: Sat, 11 Apr 2026 04:09 AM (IST)
ਸਟਾਫ਼ ਰਿਪੋਰਟਰ, ਪੰਜਾਬੀ ਜਾਗਰਣ, ਬਠਿੰਡਾ ; ਸਿਲਵਰ ਓਕਸ ਸਕੂਲ, ਸੁਸ਼ਾਂਤ ਸਿਟੀ-2 ਬਠਿੰਡਾ ਦੇ ਵਿਦਿਆਰਥੀਆਂ ਨੇ ਸੁਸ਼ਾਂਤ ਸਿਟੀ-2 ਵਿਖੇ ਕਰਵਾਏ 'ਫਲਾਵਰ ਫੈਸਟੀਵਲ' ਵਿੱਚ ਆਪਣੀ ਪ੍ਰਤਿਭਾ ਅਤੇ ਉਤਸ਼ਾਹ ਦਾ ਸ਼ਾਨਦਾਰ ਪ੍ਰਦਰਸ਼ਨ ਕੀਤਾ। ਸਕੂਲ ਦੇ ਨੰਨ੍ਹੇ ਭਾਗੀਦਾਰਾਂ ਨੇ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਸੰਸਥਾ ਦਾ ਨਾਂ ਰੌਸ਼ਨ ਕੀਤਾ। ਸੰਮੀ (ਗਰੁੱਪ ਡਾਂਸ) ਸ੍ਰੇਣੀ ਵਿਚ ਸਕੂਲ ਨੇ ਪਹਿਲਾ ਇਨਾਮ ਹਾਸਲ ਕੀਤਾ। ਜੇਤੂ ਟੀਮ ਵਿਚ ਜਸਬੀਰ ਕੌਰ, ਗੁਰਨੀਰ ਕੌਰ, ਗੁਰਲੀਨ ਕੌਰ, ਮਨਸੀਰਤ ਕੌਰ (ਦਸਵੀਂ), ਮਨਜੋਤ ਕੌਰ (ਛੇਵੀਂ), ਗੁਰਜੋਤ ਕੌਰ (ਅੱਠਵੀਂ), ਅਮਾਨਤ ਕੌਰ, ਤੇਜਸ਼ਮਨੀ ਕੌਰ, ਜੈਸਮੀਨ ਕੌਰ ਅਤੇ ਗੁਰਸੀਰਤ ਕੌਰ (ਸੱਤਵੀਂ ਜਮਾਤ) ਸ਼ਾਮਲ ਸਨ। ਉਨ੍ਹਾਂ ਦੀ ਪੇਸ਼ਕਾਰੀ ਨੇ ਪੰਜਾਬੀ ਸੱਭਿਆਚਾਰ ਦੀ ਰੰਗਤ ਨੂੰ ਖੂਬਸੂਰਤੀ ਨਾਲ ਪੇਸ਼ ਕੀਤਾ। ਸੋਲੋ ਡਾਂਸ (10 ਸਾਲ ਤੋਂ ਘੱਟ) ਵਿਚ ਪਹਿਲੀ ਜਮਾਤ ਦੀ ਪਰਗੁਣ ਨੇ ਪਹਿਲਾ ਇਨਾਮ ਜਿੱਤਿਆ, ਜਦਕਿ ਯੂਕੇਜੀ ਦੇ ਗੁਰਮਨਜੋਤ ਨੇ ਦੂਜਾ ਸਥਾਨ ਪ੍ਰਾਪਤ ਕੀਤਾ। ਫੈਂਸੀ ਡਰੈੱਸ ਮੁਕਾਬਲੇ ਵਿਚ ਯੂਕੇਜੀ ਦੀ ਨੇਹਲ ਗੋਦਾਰਾ (ਮੋਆਨਾ) ਨੇ ਪਹਿਲਾ, ਕਾਇਨਾਤ ਕੌਰ ਢਿੱਲੋਂ (ਰਾਪੁੰਜਲ) ਨੇ ਦੂਜਾ ਅਤੇ ਦੂਜੀ ਜਮਾਤ ਦੀ ਸ਼ਰਨ ਕੌਰ ਸੰਧੂ (ਸੂਰਜਮੁਖੀ) ਨੇ ਤੀਜਾ ਸਥਾਨ ਹਾਸਲ ਕੀਤਾ।
ਇਸ ਤੋਂ ਇਲਾਵਾ ਗਰੁੱਪ ਡਾਂਸ ਵਿਚ ਸਕਸ਼ਮ ਗੰਗਵਾਰ, ਸਹਿਜਵੀਰ ਸਿੰਘ ਬਰਾੜ, ਨਿਮਰਤ ਕੌਰ, ਭਵਨੂਰ ਸਿੰਘ, ਮਨਜੋਤ ਸਿੰਘ, ਗੁੰਜਨ ਸ਼ਰਮਾ ਅਤੇ ਕਮਲਪ੍ਰੀਤ ਕੌਰ ਚਾਹਲ ਨੇ ਵੀ ਜੋਸ਼ੀਲੀ ਪੇਸ਼ਕਾਰੀ ਨਾਲ ਦਰਸ਼ਕਾਂ ਦਾ ਮਨ ਮੋਹ ਲਿਆ। ਕਲਾ ਮੁਕਾਬਲਿਆਂ ਵਿਚ ਵੀ ਵਿਦਿਆਰਥੀਆਂ ਨੇ ਸ਼ਾਨਦਾਰ ਪ੍ਰਦਰਸ਼ਨ ਕੀਤਾ। ਬੰਨੀ ਕਲਾਕਾਰ ਸ੍ਰੇਣੀ ਵਿਚ ਅਰਨਾਜ਼ ਕੌਰ ਸਿੱਧੂ, ਪ੍ਰਭਕਿਰਤ ਸਿੰਘ, ਅਵਿਆਨ ਠਕਰਾਲ, ਦਿਲਾਵਰ ਸਿੰਘ ਅਤੇ ਗੁਰਸ਼ਬਦ ਸਿੰਘ ਨੂੰ ਜੇਤੂ ਐਲਾਨਿਆ ਗਿਆ। ਸ਼ਿਸ਼ੂ ਕਲਾਕਾਰ ਸ੍ਰੇਣੀ ਵਿਚ ਅਭੈ ਪ੍ਰਤਾਪ ਸਿੰਘ (ਛੇਵੀਂ-ਏ) ਨੂੰ ‘ਹਾਈਲੀ ਰਿਕਮੈਂਡਡ’ ਅਤੇ ਬਾਲ ਕਲਾਕਾਰ ਸ੍ਰੇਣੀ ਵਿਚ ਨਿਮਰਤ ਕੌਰ (ਅੱਠਵੀਂ) ਨੂੰ ਵਿਸ਼ੇਸ਼ ਮਾਨਤਾ ਮਿਲੀ। ਸਕੂਲ ਦੀ ਪ੍ਰਿੰਸੀਪਲ ਨੀਤੂ ਅਰੋੜਾ ਅਤੇ ਡਾਇਰੈਕਟਰ ਬਰਨਿੰਦਰਪਾਲ ਸੇਖੋਂ ਨੇ ਸਾਰੇ ਜੇਤੂਆਂ ਅਤੇ ਭਾਗੀਦਾਰਾਂ ਨੂੰ ਵਧਾਈ ਦਿੱਤੀ। ਉਨ੍ਹਾਂ ਨੇ ਵਿਦਿਆਰਥੀਆਂ ਦੀ ਮਿਹਨਤ ਦੀ ਸ਼ਲਾਘਾ ਕਰਦਿਆਂ ਅਧਿਆਪਕਾਂ ਅਤੇ ਮਾਪਿਆਂ ਦਾ ਵੀ ਧੰਨਵਾਦ ਕੀਤਾ।