ਸੋਲਜਰਥਾਨ ’ਚ ਹਿੱਸਾ ਲੈਣ ਵਾਲੇ ਸਨਮਾਨਿਤ
ਪੀਐਨਬੀ ਬਠਿੰਡਾ ਮੰਡਲ ਨੇ ਸੋਲਜਰਥਾਨ ਕਰਵਾਇਆ
Publish Date: Fri, 10 Apr 2026 05:49 PM (IST)
Updated Date: Sat, 11 Apr 2026 04:06 AM (IST)
ਸਟਾਫ਼ ਰਿਪੋਰਟਰ, ਪੰਜਾਬੀ ਜਾਗਰਣ, ਬਠਿੰਡਾ : ਪੰਜਾਬ ਨੈਸ਼ਨਲ ਬੈਂਕ ਦੇ ਬਠਿੰਡਾ ਮੰਡਲ ਵੱਲੋਂ ਮੰਡਲ ਮੁਖੀ ਦੀਪਕ ਮਹਤਾਨੀ ਦੀ ਅਗਵਾਈ ਹੇਠ ‘ਸੋਲਜਰਥਾਨ 2026’ ਕਰਵਾਇਆ ਗਿਆ। ਪ੍ਰੋਗਰਾਮ ਦੀ ਸ਼ੁਰੂਆਤ ਮੰਡਲ ਮੁਖੀ ਦੀਪਕ ਮਹਤਾਨੀ ਵੱਲੋਂ ਝੰਡਾ ਲਹਿਰਾ ਕੇ ਕੀਤੀ ਗਈ। ਇਸ ਪ੍ਰੋਗਰਾਮ ਵਿਚ ਮੰਡਲ ਦੇ ਬੈਂਕ ਅਧਿਕਾਰੀਆਂ ਅਤੇ ਕਰਮਚਾਰੀਆਂ ਦੇ ਨਾਲ-ਨਾਲ ਸ਼ਹਿਰ ਦੀਆਂ ਵੱਖ-ਵੱਖ ਸ਼ਾਖਾਵਾਂ ਦੇ ਸਟਾਫ ਮੈਂਬਰਾਂ ਅਤੇ ਹੋਰ ਲੋਕਾਂ ਨੇ ਵੀ ਬੜੇ ਉਤਸ਼ਾਹ ਨਾਲ ਭਾਗ ਲਿਆ। ਸਮਾਰੋਹ ਦੌਰਾਨ ਮੁੱਖ ਮਹਿਮਾਨ ਵਜੋਂ ਸੇਵਾ ਮੁਕਤ ਕਰਨਲ ਐਸਸੀ ਸਿੰਗਲਾ ਹਾਜ਼ਰ ਰਹੇ। ਇਸ ਤੋਂ ਇਲਾਵਾ ਮੰਡਲ ਮੁਖੀ ਦੀਪਕ ਮਹਤਾਨੀ, ਏਜੀਐੱਮ ਚੰਦਰਪਾਲ, ਮੁੱਖ ਪ੍ਰਬੰਧਕ ਸੁਰਿੰਦਰ ਗਰਗ, ਮਧੁ ਬਾਂਸਲ, ਸੁਧੀਰ ਕੁਮਾਰ ਸਮੇਤ ਕਈ ਸੀਨੀਅਰ ਅਧਿਕਾਰੀ ਵੀ ਖ਼ਾਸ ਤੌਰ ‘ਤੇ ਮੌਜੂਦ ਰਹੇ। ਇਸ ਦੌਰਾਨ ‘ਸੋਲਜਰਥਾਨ’ ਵਿਚ ਭਾਗ ਲੈਣ ਵਾਲੇ ਭਾਗੀਦਾਰਾਂ ਨੂੰ ਟੀ-ਸ਼ਰਟਾਂ ਅਤੇ ਮੈਡਲ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਤੋਂ ਬਾਅਦ ਸਾਰੇ ਹਾਜ਼ਰੀਨਾਂ ਲਈ ਰਿਫਰੈਸ਼ਮੈਂਟ ਦਾ ਵੀ ਪ੍ਰਬੰਧ ਕੀਤਾ ਗਿਆ।