ਵਰਿੰਦਾਵਨ ਧਾਮ ਲਈ ਬੱਸ ਰਵਾਨਾ
ਵਰਿੰਦਾਵਨ ਧਾਮ ਲਈ ਬੱਸ ਰਵਾਨਾ
Publish Date: Fri, 10 Apr 2026 05:04 PM (IST)
Updated Date: Sat, 11 Apr 2026 04:03 AM (IST)
ਮੁਕੇਸ਼ ਸੋਨੀ, ਪੰਜਾਬੀ ਜਾਗਰਣ, ਰਾਮਾਂ ਮੰਡੀ : ਸ਼੍ਰੀ ਰਾਧੇ ਸ਼ਿਆਮ ਸੇਵਾ ਸੰਮਤੀ (ਰਾਮਾਂ) ਵੱਲੋਂ ਵਰਿੰਦਾਵਨ ਧਾਮ ਲਈ ਏਸੀ ਡੀਲਕਸ ਬੱਸ ਯਾਤਰਾ ਦੀ ਸ਼ਾਨਦਾਰ ਸ਼ੁਰੂਆਤ ਕੀਤੀ ਗਈ। ਇਸ ਪਵਿੱਤਰ ਯਾਤਰਾ ਨੂੰ ਮਹੰਤ ਬਾਬਾ ਸੰਤ ਮੁਨੀ ਮਹਾਰਾਜ ਲਹਿਰੀ ਵਾਲੇ ਵੱਲੋਂ ਹਰੀ ਝੰਡੀ ਦੇ ਕੇ ਰਵਾਨਾ ਕੀਤਾ ਗਿਆ। ਇਸ ਮੌਕੇ ਭਗਤਾਂ ਵਿਚ ਖਾਸ ਉਤਸ਼ਾਹ ਦੇਖਣ ਨੂੰ ਮਿਲਿਆ। ਸਮਾਗਮ ਦੌਰਾਨ ਸ੍ਰੀ ਰਾਧੇ ਸੇਵਾ ਸੰਮਤੀ ਦੇ ਪ੍ਰਧਾਨ ਵਿਜੇ ਲੈਹਰੀ ਅਤੇ ਕੈਸ਼ੀਅਰ ਰਾਜੂ ਲੈਹਰੀ ਨੇ ਸੰਮਤੀ ਵੱਲੋਂ ਕੀਤੀਆਂ ਜਾ ਰਹੀਆਂ ਧਾਰਮਿਕ ਸੇਵਾਵਾਂ ਬਾਰੇ ਵੀ ਜਾਣਕਾਰੀ ਦਿੱਤੀ। ਇਸ ਮੌਕੇ ਹਰਸ਼ਦੀਪ, ਪੀਯੂਸ਼ ਬਾਂਸਲ, ਰਮੇਸ਼ ਬਾਂਸਲ, ਰਿੱਕੀ ਬਠਿੰਡਾ (ਪੰਡਿਤ ਸ਼ਿਆਮ ਸੁੰਦਰ), ਰਾਮ ਕੈਨੇਡਾ, ਅਭਿਸ਼ੇਕ ਬਾਂਸਲ, ਪ੍ਰਿੰਸ ਸਮੇਤ ਕਈ ਹੋਰ ਮੈਂਬਰ ਵੀ ਹਾਜ਼ਰ ਰਹੇ। ਸੰਮਤੀ ਮੈਂਬਰਾਂ ਨੇ ਦੱਸਿਆ ਕਿ ਇਸ ਤਰ੍ਹਾਂ ਦੀਆਂ ਧਾਰਮਿਕ ਯਾਤਰਾਵਾਂ ਨਾਲ ਲੋਕਾਂ ਵਿਚ ਆਧਿਆਤਮਕ ਜਾਗਰੂਕਤਾ ਵਧਦੀ ਹੈ ਅਤੇ ਭਗਤਾਂ ਨੂੰ ਧਾਰਮਿਕ ਸਥਾਨਾਂ ਦੇ ਦਰਸ਼ਨ ਕਰਨ ਦਾ ਸੁਨਹਿਰਾ ਮੌਕਾ ਮਿਲਦਾ ਹੈ। ਯਾਤਰਾ ਦੀ ਸੁਚੱਜੀ ਵਿਵਸਥਾ ਤੇ ਭਗਤਾਂ ਦੀ ਸਹੂਲਤ ਲਈ ਖਾਸ ਇੰਤਜ਼ਾਮ ਕੀਤੇ ਗਏ ਹਨ। ਸ਼ਹਿਰ ਵਾਸੀਆਂ ਨੇ ਵੀ ਇਸ ਉਪਰਾਲੇ ਦੀ ਸ਼ਲਾਘਾ ਕੀਤੀ ਤੇ ਸੰਮਤੀ ਨੂੰ ਇਸ ਤਰ੍ਹਾਂ ਦੇ ਹੋਰ ਧਾਰਮਿਕ ਪ੍ਰੋਗਰਾਮ ਕਰਵਾਉਣ ਲਈ ਪ੍ਰੇਰਿਤ ਕੀਤਾ।