ਕੁੱਟਮਾਰ ਦੇ ਦੋਸ਼ ਹੇਠ 8 ਖ਼ਿਲਾਫ਼ ਕੇਸ ਦਰਜ
ਕੁੱਟਮਾਰ ਦੇ ਦੋਸ਼ ਹੇਠ 8 ਖ਼ਿਲਾਫ਼ ਕੇਸ ਦਰਜ
Publish Date: Fri, 10 Apr 2026 04:42 PM (IST)
Updated Date: Sat, 11 Apr 2026 04:00 AM (IST)

ਸਟਾਫ਼ ਰਿਪੋਰਟਰ, ਪੰਜਾਬੀ ਜਾਗਰਣ, ਬਠਿੰਡਾ : ਜ਼ਿਲ੍ਹਾ ਪੁਲਿਸ ਨੇ ਕੁੱਟਮਾਰ ਦੇ ਦੋ ਵੱਖ-ਵੱਖ ਮਾਮਲਿਆਂ ਵਿਚ 8 ਵਿਅਕਤੀਆਂ ਖ਼ਿਲਾਫ਼ ਕੇਸ ਦਰਜ ਕੀਤਾ ਹੈ। ਜਾਣਕਾਰੀ ਅਨੁਸਾਰ ਥਾਣਾ ਕੈਨਾਲ ਕਲੋਨੀ ਪੁਲਿਸ ਕੋਲ ਦਰਜ ਕਰਵਾਏ ਬਿਆਨਾਂ ਵਿਚ ਸਤਪਾਲ ਸਿੰਘ ਵਾਸੀ ਅਮਰਪੁਰਾ ਬਸਤੀ ਨੇ ਜਾਣਕਾਰੀ ਦਿੱਤੀ ਕਿ ਸੁਰਿੰਦਰ ਸਿੰਘ ਵਾਸੀ ਹਰੀਕੇ ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਸ਼ਰਾਬ ਪੀ ਕੇ ਉਸਦੇ ਘਰ ਦਾਖਲ ਹੋਇਆ ਤੇ ਗਾਲੀ-ਗਲੌਚ ਸ਼ੁਰੂ ਕਰ ਦਿੱਤੀ ਜਦੋਂ ਉਸਨੇ ਅਜਿਹਾ ਕਰਨ ਤੋਂ ਰੋਕਿਆ ਤਾਂ ਮੁਲਜਮ ਨੇ ਹਥੌੜੀ ਨਾਲ ਉਸਦੇ ਸੱਟਾਂ ਮਾਰੀਆਂ। ਥਾਣਾ ਕੈਨਾਲ ਕਾਲੋਨੀ ਦੇ ਸਹਾਇਕ ਥਾਣੇਦਾਰ ਸ਼ਿਵਰਾਜ ਸਿੰਘ ਨੇ ਦੱਸਿਆ ਕਿ ਮੁਲਜਮ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ। ਥਾਣਾ ਕੈਨਾਲ ਕਾਲੋਨੀ ਦੀ ਪੁਲਿਸ ਕੋਲ ਦਰਜ ਕਰਵਾਏ ਬਿਆਨਾਂ ਵਿਚ ਸ਼ਿਵਮ ਕੁਮਾਰ ਨੇ ਦੱਸਿਆ ਕਿ ਪੁਰਾਣੇ ਝਗੜੇ ਕਾਰਨ ਮੋਹਿਤ ਵਾਸੀ ਕਿੱਕਰ ਦਾਸ ਮੁਹੱਲਾ, ਵਿਜੇ ਕੁਮਾਰ ਵਾਸੀ ਦੁੱਗਲ ਪੈਲਸ ਬਠਿੰਡਾ, ਜਸਮੇਲ ਵਾਸੀ ਢਿੱਲੋ ਕਲੋਨੀ ਬਠਿੰਡਾ, ਵੀਰੂ ਠਾਕਰ ਵਾਸੀ ਜਨਤਾ ਨਗਰ ਬਠਿੰਡਾ, ਸਾਗਰ ਵਾਸੀ ਢਿੱਲੋਂ ਕਲੋਨੀ, ਜਤਿਨ ਵਾਸੀ ਅਰਜਨ ਨਗਰ ਅਤੇ ਨਾਨਕ ਵਾਸੀ ਜਨਤਾ ਨਗਰ ਨੇ ਉਸ ਦੀ ਕੁੱਟਮਾਰ ਕੀਤੀ। ਜਿਸ ਕਾਰਨ ਉਹ ਜ਼ਖਮੀ ਹੋ ਗਿਆ। ਥਾਣਾ ਕੈਨਾਲ ਕਲੋਨੀ ਦੇ ਸਹਾਇਕ ਥਾਣੇਦਾਰ ਜਸਵਿੰਦਰ ਸਿੰਘ ਨੇ ਦੱਸਿਆ ਕਿ ਮੁਲਜ਼ਮਾਂ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ ਪਰ ਅਜੇ ਤਕ ਕਿਸੇ ਦੀ ਗ੍ਰਿਫ਼ਤਾਰੀ ਨਹੀਂ ਹੋਈ।