ਬਿਊਟੀ ਪਾਰਲਰ ਤੇ ਸਿਲਾਈ ਸੈਂਟਰ ਦੀ ਸ਼ੁਰੂਆਤ
ਬਿਊਟੀ ਪਾਰਲਰ ਅਤੇ ਸਿਲਾਈ ਸੈਂਟਰ ਦੀ ਸ਼ੁਰੂਆਤ
Publish Date: Fri, 10 Apr 2026 04:40 PM (IST)
Updated Date: Sat, 11 Apr 2026 04:00 AM (IST)
ਸਟਾਫ਼ ਰਿਪੋਰਟਰ, ਪੰਜਾਬੀ ਜਾਗਰਣ, ਬਠਿੰਡਾ : ਸਥਾਨਕ ਜੋਗੀ ਨਗਰ ਵਿਖੇ ਯੂਥ ਵਲੰਟੀਅਰ ਰਮਾ ਬਿੰਦਲ ਦੀ ਰਿਹਾਇਸ਼ ’ਤੇ ਮੁਫ਼ਤ ‘ਬਿਊਟੀ ਪਾਰਲਰ ਅਤੇ ਸਿਲਾਈ ਸਿਖਲਾਈ’ ਸੈਂਟਰ ਦੀ ਸ਼ੁਰੂਆਤ ਕੀਤੀ ਗਈ ਹੈ। ਜਿਸ ਦਾ ਉਦਘਾਟਨ ਨਗਰ ਨਿਗਮ ਬਠਿੰਡਾ ਦੇ ਮੇਅਰ ਪਦਮਜੀਤ ਸਿੰਘ ਮਹਿਤਾ ਵੱਲੋਂ ਕੀਤਾ ਗਿਆ। ਇਸ ਮੌਕੇ ਵਲੰਟੀਅਰਾਂ ਤੇ ਸਿਖਲਾਈ ਹਾਸਲ ਕਰਨ ਵਾਲੀਆਂ ਲੜਕੀਆਂ ਨੂੰ ਮਹਿਤਾ ਨੇ ਕਿਹਾ ਕਿ ਅੱਜ ਔਰਤਾਂ ਕਿਸੇ ਵੀ ਖੇਤਰ ਵਿਚ ਪੁਰਸ਼ਾਂ ਨਾਲੋਂ ਘੱਟ ਨਹੀਂ ਹਨ। ਉਨ੍ਹਾਂ ਲੜਕੀਆਂ ਨੂੰ ਕਿਹਾ ਕਿ ਉਹ ਸਿਖਲਾਈ ਹਾਸਲ ਕਰਕੇ ਆਪਣੇ ਪੈਰਾਂ ’ਤੇ ਖੜੀਆਂ ਹੋ ਸਕਣਗੀਆਂ। ਜਿਸ ਨਾਲ ਘਰ ਦੇ ਆਰਥਿਕ ਹਾਲਾਤ ਵੀ ਸੁਧਰਨਗੇ ਅਤੇ ਉਨ੍ਹਾਂ ਦਾ ਭਵਿੱਖ ਵੀ ਉੱਜਵਲ ਹੋਵੇਗਾ। ਇਸ ਮੌਕੇ ਯੂਥ ਵਲੰਟੀਅਰ ਅਨੁ ਅਤੇ ਸੁਖਵੀਰ ਨੇ ਕਿਹਾ ਕਿ ਸਿਖਲਾਈ ਦੀਆਂ ਕਲਾਸਾਂ ਆਨਲਾਈਨ ਲਗਾਈਆਂ ਜਾਣਗੀਆਂ ਜਦੋਂਕਿ ਪ੍ਰੈਕਟੀਕਲ ਟ੍ਰੇਨਿੰਗ ਸਿਲਾਈ ਟੀਚਰਾਂ ਰਮਾ ਬਿੰਦਲ, ਜਸਵੀਰ ਕੌਰ, ਨੀਸ਼ੂ ਅਰੋੜਾ, ਰਜਿੰਦਰ ਕੌਰ ਅਤੇ ਪਾਰਲਰ ਟੀਚਰ ਕਨੂਪ੍ਰਿਆ ਵੱਲੋਂ ਦਿੱਤੀ ਜਾਵੇਗੀ। ਇਸ ਮੌਕੇ ਸਮਾਜ-ਸੇਵੀ ਅਸ਼ਵਨੀ ਬੰਟੀ, ਯੂਥ ਵਲੰਟੀਅਰਾਂ ਸਪਨਾ, ਅੰਕਿਤਾ, ਕੀਰਤੀ, ਸਿਮਰਨ, ਡੈਲਿਸ਼ਾ ਤੇ ਹੋਰ ਵਲੰਟੀਅਰਜ਼ ਹਾਜ਼ਰ ਸਨ।