ਪਿੰਡ ਕੋਟਗੁਰੂ ਸਹਿਕਾਰੀ ਸਭਾ ਦੀ ਚੋਣ ਸਰਬਸੰਮਤੀ ਨਾਲ ਸੰਪੰਨ
ਪਿੰਡ ਕੋਟਗੁਰੂ ਸਹਿਕਾਰੀ ਸਭਾ ਦੀ ਚੋਣ ਸਰਬਸੰਮਤੀ ਨਾਲ ਸੰਪੰਨ
Publish Date: Thu, 09 Apr 2026 08:09 PM (IST)
Updated Date: Fri, 10 Apr 2026 04:15 AM (IST)

* ਜਸਪਾਲ ਸਿੰਘ ਰੰਧਾਵਾ ਪ੍ਰਧਾਨ ਤੇ ਗੁਰਮੀਤ ਸਿੰਘ ਕੁਲੜੀਆ ਮੀਤ ਪ੍ਰਧਾਨ ਬਣੇ ਫੋਟੋ:41 ਕੈਪਸ਼ਨ: ਪਿੰਡ ਕੋਟਗੁਰੂ ਵਿਖੇ ਬਹੁਮੰਤਵੀ ਸਹਿਕਾਰੀ ਸਭਾ ਦੀ ਸਰਬਸੰਮਤੀ ਨਾਲ ਨਵੀਂ ਬਣੀ ਕਮੇਟੀ ਤੇ ਪਿੰਡ ਵਾਸੀ। ਧਰਮਪਾਲ ਸਿੰਘ, ਪੰਜਾਬੀ ਜਾਗਰਣ, ਸੰਗਤ ਮੰਡੀ : ਪਿੰਡ ਕੋਟਗੁਰੂ ਵਿਖੇ ਬਹੁਮੰਤਵੀ ਸਹਿਕਾਰੀ ਸਭਾ ਕੋਟਗੁਰੂ ਦੀ 11 ਮੈਂਬਰੀ ਪ੍ਰਬੰਧਕੀ ਕਮੇਟੀ ਦੀ ਚੋਣ ਸਰਬਸੰਮਤੀ ਅਤੇ ਸ਼ਾਂਤੀਪੂਰਨ ਢੰਗ ਨਾਲ ਸੰਪੰਨ ਹੋਈ। ਇਸ ਚੋਣ ਦੌਰਾਨ ਜਸਪਾਲ ਸਿੰਘ ਰੰਧਾਵਾ ਨੂੰ ਪ੍ਰਧਾਨ ਅਤੇ ਗੁਰਮੀਤ ਸਿੰਘ ਕੁਲੜੀਆ ਨੂੰ ਮੀਤ ਪ੍ਰਧਾਨ ਚੁਣਿਆ ਗਿਆ। ਸਭਾ ਦੇ ਸਕੱਤਰ ਅਮਨਦੀਪ ਸਿੰਘ ਗਰੇਵਾਲ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਚੋਣ ਪ੍ਰਕਿਰਿਆ ਰਿਟਰਨਿੰਗ ਕਮ ਪ੍ਰਜਾਇਡਿੰਗ ਅਫਸਰ ਅਦਿੱਤਿਆ ਗੁਪਤਾ ਅਤੇ ਸਹਾਇਕ ਹਰਿੰਦਰਪਾਲ ਸਿੰਘ ਦੀ ਦੇਖ-ਰੇਖ ਹੇਠ ਸਭਾ ਦੇ ਦਫ਼ਤਰ ਵਿੱਚ ਕਰਵਾਈ ਗਈ। ਨਿਰਧਾਰਿਤ ਸਮੇਂ ਅੰਦਰ 14 ਉਮੀਦਵਾਰਾਂ ਵੱਲੋਂ ਨਾਮਜ਼ਦਗੀਆਂ ਦਾਖਲ ਕੀਤੀਆਂ ਗਈਆਂ, ਜਿਨ੍ਹਾਂ ਵਿੱਚੋਂ 4 ਉਮੀਦਵਾਰਾਂ ਨੇ ਸਹਿਮਤੀ ਨਾਲ ਆਪਣੇ ਕਾਗਜ਼ ਵਾਪਸ ਲੈ ਲਏ। ਇਸ ਉਪਰੰਤ ਪਿੰਡ ਦੇ ਮੋਹਤਬਰਾਂ ਅਤੇ ਵੱਖ-ਵੱਖ ਰਾਜਨੀਤਿਕ ਪਾਰਟੀਆਂ ਦੇ ਆਗੂਆਂ ਦੀ ਸਹਿਮਤੀ ਨਾਲ 11 ਮੈਂਬਰੀ ਕਮੇਟੀ ਦੀ ਚੋਣ ਸਰਬਸੰਮਤੀ ਨਾਲ ਪੂਰੀ ਕੀਤੀ ਗਈ।ਜਿਨ੍ਹਾਂ ਵਿਚ ਜਸਪਾਲ ਸਿੰਘ ਰੰਧਾਵਾ, ਗੁਰਮੀਤ ਸਿੰਘ ਕੁਲੜੀਆ, ਬਲਕਰਨ ਸਿੰਘ ਕੁਲੜੀਆ, ਬਲਵਿੰਦਰ ਸਿੰਘ ਸਿੱਧੂ, ਗੁਰਦੀਪ ਸਿੰਘ ਸਿੱਧੂ, ਗੁਰਜੀਤ ਸਿੰਘ ਗੋਰਾ,ਕਰਮ ਸਿੰਘ, ਗੁਰਮੀਤ ਸਿੰਘ, ਅਮਰੀਕ ਸਿੰਘ, ਸੁਖਵਿੰਦਰ ਕੌਰ, ਸੁਖਜੀਤ ਕੌਰ ਨੂੰ ਕਮੇਟੀ ਮੈਂਬਰ ਚੁਣਿਆ ਗਿਆ । ਸਭਾ ਦੇ ਸਕੱਤਰ ਵੱਲੋਂ ਅਗਲੀ ਚੋਣ ਪ੍ਰਕਿਰਿਆ ਲਈ 27 ਅਪ੍ਰੈਲ ਦਾ ਸਮਾਂ ਨਿਸ਼ਚਿਤ ਕੀਤਾ ਗਿਆ ਸੀ ਪ੍ਰੰਤੂ ਸਭਾ ਦੇ ਚੁਣੇ ਹੋਏ ਕਮੇਟੀ ਮੈਂਬਰਾਂ ਵੱਲੋਂ ਜਸਪਾਲ ਸਿੰਘ ਰੰਧਾਵਾ ਨੂੰ ਸਭਾ ਦਾ ਪ੍ਰਧਾਨ ਅਤੇ ਗੁਰਮੀਤ ਸਿੰਘ ਕੁਲੜੀਆ ਨੂੰ ਮੀਤ ਪ੍ਰਧਾਨ ਦੇ ਅਹੁਦੇ ਲਈ ਉਨ੍ਹਾਂ ਦੇ ਹੱਕ ਵਿਚ ਆਪਣਾ ਸਮੱਰਥਨ ਕਰ ਦਿੱਤਾ ਹੈ। ਪਿੰਡ ਵਾਸੀਆਂ ਵੱਲੋਂ ਚੁਣੇ ਗਏ ਅਹੁਦੇਦਾਰਾਂ ਨੂੰ ਹਾਰ ਪਾ ਕੇ ਵਧਾਈ ਦਿੱਤੀ ਅਤੇ ਲੱਡੂ ਵੰਡੇ। ਇਸ ਮੌਕੇ ਆਮ ਆਦਮੀ ਪਾਰਟੀ ਦੇ ਬਲਾਕ ਪ੍ਰਧਾਨ ਜਸਵੰਤ ਸਿੰਘ ਸੋਮਾ,ਆਪ ਆਗੂ ਗਮਦੂਰ ਸਿੰਘ ਸਿੱਧੂ, ਹਰਵਿੰਦਰ ਸਿੰਘ ਨੰਬਰਦਾਰ,ਕਾਬਲ ਸਿੰਘ,ਕੇਵਲ ਸਿੰਘ,ਗੁਰਮੀਤ ਸਿੰਘ ਗੋਰਾ, ਸ਼੍ਰੋਮਣੀ ਅਕਾਲੀ ਦਲ ਦੇ ਅਵਤਾਰ ਸਿੰਘ, ਜੋਧ ਸਿੰਘ, ਪ੍ਰੀਤਮ ਸਿੰਘ ਰੰਧਾਵਾ, ਪ੍ਰਮਜੀਤ ਸਿੰਘ ਸਿੱਧੂ, ਵੈਦ ਜਗਦੇਵ ਸਿੰਘ, ਕਾਂਗਰਸ ਦੇ ਕੁਲਵਿੰਦਰ ਸਿੰਘ, ਅਮ੍ਰਿਤਪਾਲ ਸਿੰਘ, ਭੁਪਿੰਦਰ ਸਿੰਘ ਤੋਂ ਇਲਾਵਾ ਪੰਚ ਬਿੰਦਰ ਸਿੰਘ, ਪੰਚ ਸੰਦੀਪ ਸਿੰਘ , ਗੁਰਪ੍ਰੀਤ ਸਿੰਘ ਚੇਤ ਸਿੰਘ, ਜਗਮੀਤ ਸਿੰਘ ਆਦਿ ਹਾਜ਼ਰ ਸਨ।