ਦੇਹ ਵਪਾਰ ਦਾ ਧੰਦਾ ਕਰਨ ਵਾਲੇ 8 ਗ੍ਰਿਫ਼ਤਾਰ, 4680 ਪਾਬੰਦੀਸ਼ੁਦਾ ਕੈਪਸੂਲ ਬਰਾਮਦ
ਦੇਹ ਵਪਾਰ ਦਾ ਧੰਦਾ ਕਰਨ ਵਾਲੇ 8 ਗ੍ਰਿਫ਼ਤਾਰ, 4680 ਪਾਬੰਦੀਸ਼ੁਦਾ ਕੈਪਸੂਲ ਬਰਾਮਦ
Publish Date: Thu, 09 Apr 2026 05:45 PM (IST)
Updated Date: Fri, 10 Apr 2026 04:09 AM (IST)
ਸਟਾਫ ਰਿਪੋਰਟਰ, ਪੰਜਾਬੀ ਜਾਗਰਣ, ਬਠਿੰਡਾ : ਥਾਣਾ ਕੋਤਵਾਲੀ ਪੁਲਿਸ ਨੇ ਦੇਹ ਵਪਾਰ ਦਾ ਧੰਦਾ ਕਰਨ ਦੇ ਦੋਸ਼ ਹੇਠ 8 ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ। ਪੁਲਿਸ ਨੇ ਇਨ੍ਹਾਂ ਮੁਲਜਮਾਂ ਕੋਲੋਂ 4680 ਪਾਬੰਦੀਸ਼ੁਦਾ ਕੈਪਸੂਲ ਬਰਾਮਦ ਕੀਤੇ ਹਨ। ਜਾਣਕਾਰੀ ਅਨੁਸਾਰ ਪੁਲਿਸ ਨੂੰ ਗੁਪਤ ਸੂਚਨਾ ਮਿਲੀ ਸੀ ਕਿ ਕੁਝ ਲੋਕਾਂ ਨੇ ਬਠਿੰਡਾ ਵਿਖੇ ਅਲਝਰ ਨਾਮ ਦਾ ਹੋਟਲ ਲੀਜ ’ਤੇ ਲਿਆ ਹੋਇਆ ਹੈ। ਪੁਲਿਸ ਕੋਲ ਸੂਚਨਾ ਸੀ ਕਿ ਉਕਤ ਵਿਅਕਤੀ ਭੋਲੀਆਂ-ਭਾਲੀਆਂ ਲੜਕੀਆਂ ਨੂੰ ਰੱਖ ਕੇ ਉਨ੍ਹਾਂ ਨੂੰ ਬਦਕਾਰੀ ਦੇ ਧੰਦੇ ’ਚ ਧਕੇਲ ਰਹੇ ਹਨ। ਇਸ ਤੋਂ ਬਾਅਦ ਥਾਣਾ ਕੋਤਵਾਲੀ ਪੁਲਿਸ ਦੇ ਇੰਸਪੈਕਟਰ ਪਰਵਿੰਦਰ ਸਿੰਘ ਦੀ ਅਗਵਾਈ ਹੇਠਲੀ ਪੁਲਿਸ ਪਾਰਟੀ ਨੇ ਛਾਪੇਮਾਰੀ ਕਰਦਿਆਂ ਗੁਰਲਾਲ ਸਿੰਘ, ਉਸ ਦੇ ਭਰਾ ਗੁਰਬਾਜ਼ ਸਿੰਘ ਵਾਸੀਆਨ ਲਾਲਬਾਈ ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ, ਰਣਜੀਤ ਸਿੰਘ ਵਾਸੀ ਪੱਲੂ ਜ਼ਿਲ੍ਹਾ ਹਨੂੰਮਾਨਗੜ੍ਹ ਰਾਜਸਥਾਨ, ਸਚਿਨ, ਗੁਰਮੀਤ ਸਿੰਘ ਵਾਸੀਆਨ ਅਹਾਤਾ ਨਿਆਜ ਮੁਹੰਮਦ ਬਠਿੰਡਾ, ਨਰਿੰਦਰ ਸਿੰਘ ਵਾਸੀ ਅਜੀਤ ਰੋਡ ਬਠਿੰਡਾ, ਸਤਨਾਮ ਸਿੰਘ ਵਾਸੀ ਮਾਡਲ ਟਾਊਨ ਬਠਿੰਡਾ ਅਤੇ ਮਨੀ ਕੁਮਾਰ ਵਾਸੀ ਕਾਲਿਆਂਵਾਲੀ ਜ਼ਿਲ੍ਹਾ ਸਿਰਸਾ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਪੁਲਿਸ ਨੇ ਇਨ੍ਹਾਂ ਮੁਲਜ਼ਮਾਂ ਕੋਲੋਂ 4680 ਪਾਬੰਦੀਸ਼ੁਦਾ ਕੈਪਸੂਲ ਵੀ ਬਰਾਮਦ ਕੀਤੇ ਹਨ।