ਦੇਵੀ ਦਿਆਲ ਭਾਜਪਾ ਦੇ ਮੰਡਲ ਪ੍ਰਧਾਨ ਨਿਯੁਕਤ
ਦੇਵੀ ਦਿਆਲ ਭਾਜਪਾ ਦੇ ਮੰਡਲ ਪ੍ਰਧਾਨ ਨਿਯੁਕਤ
Publish Date: Thu, 09 Apr 2026 05:29 PM (IST)
Updated Date: Fri, 10 Apr 2026 04:09 AM (IST)

* ਜ਼ਿਲ੍ਹਾ ਪ੍ਰਧਾਨ ਮਲੂਕਾ ਤੇ ਪਰਮਪਾਲ ਸਿੱਧੂ ਨੇ ਕੀਤਾ ਸਨਮਾਨਿਤ ਫੋਟੋ: 32 ਕੈਪਸ਼ਨ: ਦੇਵੀ ਦਿਆਲ ਗੋਇਲ ਨੂੰ ਨਿਯੁਕਤੀ ਪੱਤਰ ਸੌਂਪਦੇ ਹੋਏ ਗੁਰਪ੍ਰੀਤ ਸਿੰਘ ਮਲੂਕਾ ਤੇ ਬੀਬਾ ਪਰਮਪਾਲ ਕੌਰ ਸਿੱਧੂ। ਵੀਰਪਾਲ ਭਗਤਾ, ਪੰਜਾਬੀ ਜਾਗਰਣ ਬਠਿੰਡਾ : ਭਾਜਪਾ ਦੇ ਜ਼ਿਲ੍ਹਾ ਪ੍ਰਧਾਨ ਬਠਿੰਡਾ ਦਿਹਾਤੀ ਗੁਰਪ੍ਰੀਤ ਸਿੰਘ ਮਲੂਕਾ ਵੱਲੋਂ ਪਾਰਟੀ ਨੂੰ ਨਿਰੋਲ ਪੇਂਡੂ ਹਲਕਿਆਂ ’ਚ ਮਜ਼ਬੂਤ ਕਰਨ ਲਈ ਲਗਾਤਾਰ ਜ਼ਮੀਨੀ ਪੱਧਰ ’ਤੇ ਅਧਾਰ ਰੱਖਣ ਵਾਲੇ ਵਰਕਰਾਂ ਨੂੰ ਅਹੁਦੇਦਾਰ ਨਿਯੁਕਤ ਕੀਤਾ ਜਾ ਰਿਹਾ ਹੈ। ਪਿਛਲੇ ਦਿਨੀ ਵੱਖ-ਵੱਖ ਵਿੰਗਾਂ ’ਚ ਨਿਯੁਕਤੀਆਂ ਤੋਂ ਬਾਅਦ ਮੰਡਲ ਪ੍ਰਧਾਨ ਨਿਯੁਕਤ ਕਿਤੇ ਜਾ ਰਹੇ ਹਨ। ਅੱਜ ਗੁਰਪ੍ਰੀਤ ਸਿੰਘ ਮਲੂਕਾ ਵੱਲੋਂ ਦੇਵੀ ਦਿਆਲ ਗੋਇਲ ਨੂੰ ਤਲਵੰਡੀ ਸਾਬੋ ਦਾ ਮੰਡਲ ਪ੍ਰਧਾਨ ਨਿਯੁਕਤ ਕੀਤਾ ਗਿਆ। ਮਲੂਕਾ ਅਤੇ ਲੋਕ ਸਭਾ ਹਲਕਾ ਬਠਿੰਡਾ ਦੇ ਕੋ-ਆਰਡੀਨੇਟਰ ਬੀਬਾ ਪਰਮਪਾਲ ਕੌਰ ਸਿੱਧੂ ਨੇ ਦੇਵੀ ਦਿਆਲ ਗੋਇਲ ਨੂੰ ਵਧਾਈ ਦਿੰਦਿਆਂ ਸਨਮਾਨਿਤ ਕੀਤਾ। ਉਨ੍ਹਾਂ ਕਿਹਾ ਕਿ ਪਾਰਟੀ ਵੱਲੋਂ ਹਰ ਵਰਗ ਨੂੰ ਨੁਮਾਇੰਦਿਗੀ ਦੇਣ ਲਈ ਵੱਖ ਵੱਖ ਵਿੰਗਾਂ ’ਚ ਅਹੁਦੇਦਾਰ ਨਿਯੁਕਤ ਕੀਤੇ ਗਏ ਹਨ। ਅਹੁਦੇਦਾਰਾਂ ਦੀ ਨਿਯੁਕਤੀ ਭਾਜਪਾ ਦੀ ਵਿਚਾਰਧਾਰਾ ਅਨੁਸਾਰ ਨਿਰੋਲ ਮੈਰਿਟ ਦੇ ਅਧਾਰ ’ਤੇ ਕੀਤੀ ਜਾ ਰਹੀ ਹੈ। ਇਸ ਮੌਕੇ ਪਰਮਪਾਲ ਕੌਰ ਸਿੱਧੂ ਨੇ ਕਿਹਾ ਕਿ ਭਾਜਪਾ ਸ਼ਹਿਰੀ ਖੇਤਰ ਦੇ ਨਾਲ ਨਾਲ ਪਿੰਡਾਂ ’ਚ ਵੀ ਮਜ਼ਬੂਤ ਹੋ ਰਹੀ ਹੈ। ਭਾਜਪਾ ਨੂੰ ਨਿਰੋਲ ਸ਼ਹਿਰੀ ਖੇਤਰ ਜਾਂ ਪੰਜਾਬ ’ਚ ਇਕ ਖਾਸ ਖਿੱਤੇ ਦੀ ਪਾਰਟੀ ਕਹਿਣ ਵਾਲਿਆਂ ਦੇ ਭਰਮ ਭੁਲੇਖੇ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ’ਚ ਦੂਰ ਹੋ ਜਾਣਗੇ। ਨਵ-ਨਿਯੁਕਤ ਮੰਡਲ ਪ੍ਰਧਾਨ ਦੇਵੀ ਦਿਆਲ ਗੋਇਲ ਨੇ ਪਾਰਟੀ ਦੀ ਸੂਬਾ ਪੱਧਰੀ ਸੀਨੀਅਰ ਲੀਡਰਸ਼ਿਪ ਜ਼ਿਲ੍ਹਾ ਪ੍ਰਧਾਨ ਗੁਰਪ੍ਰੀਤ ਸਿੰਘ ਮਲੂਕਾ ਅਤੇ ਪਰਮਪਾਲ ਕੌਰ ਸਿੱਧੂ ਦਾ ਧੰਨਵਾਦ ਕੀਤਾ। ਇਸ ਮੌਕੇ ਮਹਿਲਾ ਮੋਰਚਾ ਪ੍ਰਧਾਨ ਸੁਖਵਿੰਦਰ ਕੌਰ ਸ਼ੇਰਗੜ੍ਹ, ਕਿਸਾਨ ਵਿੰਗ ਪ੍ਰਧਾਨ ਬੂਟਾ ਭਾਈਰੂਪਾ, ਯੁਵਾ ਮੋਰਚਾ ਪ੍ਰਧਾਨ ਜਸਪ੍ਰੀਤ ਸਿੰਘ ਜੱਸਾ, ਐਸਸੀ ਵਿੰਗ ਪ੍ਰਧਾਨ ਸਵਰਨ ਸਿੰਘ, ਜਰਨਲ ਸਕੱਤਰ ਮੇਜਰ ਸਿੰਘ ਬਰਾੜ, ਕਮਰਪਾਲ ਭੁੱਲਰ, ਗੁਰਜੀਤ ਸਿੰਘ, ਗੋਰਾ ਦਿਉਣ ਅਤੇ ਜ਼ਿਲ੍ਹਾ ਮੀਡੀਆ ਕਨਵੀਨਰ ਰਤਨ ਸ਼ਰਮਾ ਮਲੂਕਾ ਨੇ ਵੀ ਦੇਵੀ ਦਿਆਲ ਨੂੰ ਵਧਾਈ ਦਿੱਤੀ।