ਅਸਿਸਟੈਂਟ ਕਮਾਂਡੈਂਟ, 245 ਬੀਐੱਨ, ਸੀਆਰਪੀਐੱਫ ਵੱਲੋਂ ਸੀ-ਪਾਈਟ ਕੈਂਪ ਕਾਲਝਰਾਣੀ ਦਾ ਕੀਤਾ ਦੌਰਾ
ਅਸਿਸਟੈਂਟ ਕਮਾਂਡੈਂਟ, 245 ਬੀਐਨ, ਸੀਆਰਪੀਐਫ ਵੱਲੋਂ ਸੀ-ਪਾਈਟ ਕੈਂਪ ਕਾਲਝਰਾਣੀ ਦਾ ਕੀਤਾ ਦੌਰਾ
Publish Date: Thu, 09 Apr 2026 05:12 PM (IST)
Updated Date: Fri, 10 Apr 2026 04:08 AM (IST)
ਫੋਟੋ: 4 ਕੈਪਸ਼ਨ: ਸੀ ਪਾਈਟ ਕਾਲਝਰਾਣੀ ਵਿਚ ਸੰਦੀਪ ਤ੍ਰਿਪਾਠੀ ਨੂੰ ਸਨਮਾਨਿਤ ਕਰਦੇ ਹੋਏ ਕੈਂਪਟਨ ਲਖਵਿੰਦਰ ਸਿੰਘ ਤੇ ਸਟਾਫ਼ ਮੈਂਬਰ ਸਟਾਫ਼ ਰਿਪੋਰਟਰ, ਪੰਜਾਬੀ ਜਾਗਰਣ, ਬਠਿੰਡਾ : ਅਸਿਸਟੈਂਟ ਕਮਾਂਡੈਂਟ, 245 ਬੀਐਨ, ਸੀਆਰਪੀਐਫ ਸੰਦੀਪ ਤ੍ਰਿਪਾਠੀ ਵੱਲੋਂ ਸੀ-ਪਾਈਟ ਕੈਂਪ, ਕਾਲਝਰਾਣੀ (ਬਠਿੰਡਾ) ਦਾ ਵਿਸ਼ੇਸ਼ ਦੌਰਾ ਕੀਤਾ ਗਿਆ। ਦੌਰੇ ਦੌਰਾਨ ਉਨ੍ਹਾਂ ਵੱਲੋਂ ਯੁਵਕਾਂ ਨੂੰ ਆਰਮੀ ਅਗਨੀਵੀਰ ਭਰਤੀ ਲਈ 10 ਅਪ੍ਰੈਲ ਤਕ ਆਨ-ਲਾਈਨ ਅਪਲਾਈ ਕੀਤੇ ਗਏ ਵਾਧੇ ਬਾਰੇ ਜਾਣਕਾਰੀ ਦਿੱਤੀ ਅਤੇ ਇਸ ਤੋਂ ਇਲਾਵਾ ਪੈਰਾ ਮਿਲਟਰੀ ਫੋਰਸ ਵਿਚ ਕਿਸ ਤਰ੍ਹਾਂ ਕੈਰੀਅਰ ਬਣਾਇਆ ਜਾ ਸਕਦਾ ਹੈ, ਬਾਬਤ ਪੂਰਨ ਜਾਣਕਾਰੀ ਦਿੱਤੀ ਗਈ । ਇਸ ਮੌਕੇ ਕੈਂਪਟਨ ਲਖਵਿੰਦਰ ਸਿੰਘ, ਸਿਖਲਾਈ ਅਧਿਕਾਰੀ, ਕੈਂਪ ਕਾਲਝਰਾਣੀ ਅਤੇ ਸਮੂਹ ਕੈਂਪ ਸਟਾਫ਼ ਵੱਲੋਂ ਸੰਦੀਪ ਤ੍ਰਿਪਾਠੀ ਨੂੰ ਸਨਮਾਨਿਤ ਕੀਤਾ ਗਿਆ ।