ਪੰਜਾਬ ਪਬਲਿਕ ਕਾਲਜ ਆਫ ਨਰਸਿੰਗ ’ਚ ਸਿਹਤ ਦਿਵਸ ਮਨਾਇਆ
ਪੰਜਾਬ ਪਬਲਿਕ ਕਾਲਜ ਆਫ ਨਰਸਿੰਗ ਵਿਚ ਸਿਹਤ ਦਿਵਸ ਮਨਾਇਆ
Publish Date: Thu, 09 Apr 2026 05:04 PM (IST)
Updated Date: Fri, 10 Apr 2026 04:06 AM (IST)

ਫੋਟੋ: 2 ਕੈਪਸ਼ਨ: ਪੰਜਾਬ ਪਬਲਿਕ ਕਾਲਜ ਵਿਚ ਸਿਹਤ ਦਿਵਸ ਮਨਾਉਂਦੇ ਹੋਏ ਕਾਲਜ ਸਟਾਫ਼ ਤੇ ਪ੍ਰਬੰਧਕ ਦਵਿੰਦਰ ਸਿੰਘ ਮਾਨ, ਪੰਜਾਬੀ ਜਾਗਰਣ ਕੋਟਫੱਤਾ : ਪੰਜਾਬ ਪਬਲਿਕ ਕਾਲਜ ਆਫ ਨਰਸਿੰਗ ’ਚ ਵਿਸ਼ਵ ਸਿਹਤ ਦਿਵਸ ਉਤਸ਼ਾਹ ਨਾਲ ਮਨਾਇਆ ਗਿਆ। ਇਸ ਮੌਕੇ ਵਿਦਿਆਰਥੀਆਂ ਤੇ ਅਧਿਆਪਕਾਂ ਵਿਚ ਸਿਹਤ ਪ੍ਰਤੀ ਜਾਗਰੂਕਤਾ ਪੈਦਾ ਕਰਨ ਲਈ ਵਿਸ਼ੇਸ਼ ਪ੍ਰੋਗਰਾਮ ਕਰਵਾਇਆ ਗਿਆ। ਪ੍ਰੋਗਰਾਮ ਦੀ ਸ਼ੁਰੂਆਤ ਕਾਲਜ ਪ੍ਰਿੰਸੀਪਲ ਮਨਦੀਪ ਕੌਰ ਨੇ ਕੀਤੀ। ਉਨ੍ਹਾਂ ਕਿਹਾ ਕਿ ਚੰਗੀ ਸਿਹਤ ਜੀਵਨ ਦਾ ਸਭ ਤੋਂ ਵੱਡਾ ਧਨ ਹੈ। ਇਸ ਮੌਕੇ ਕਾਲਜ ਡਾਇਰੈਕਟਰ ਡਾ. ਜੀਐਸ ਨਾਗਪਾਲ ਅਤੇ ਡਾ. ਐੱਚਕੇ ਨਾਗਪਾਲ ਨੇ ਵੀ ਸਿਹਤ ਦੀ ਮਹੱਤਤਾ ‘ਤੇ ਆਪਣੇ ਵਿਚਾਰ ਸਾਂਝੇ ਕੀਤੇ ਅਤੇ ਵਿਦਿਆਰਥੀਆਂ ਨੂੰ ਸਿਹਤਮੰਦ ਜੀਵਨ ਸ਼ੈਲੀ ਅਪਣਾਉਣ ਲਈ ਪ੍ਰੇਰਿਤ ਕੀਤਾ। ਪ੍ਰੋਗਰਾਮ ਦੌਰਾਨ ਵਿਦਿਆਰਥੀਆਂ ਵੱਲੋਂ ਸਿਹਤ ਸਬੰਧੀ ਭਾਸ਼ਣ, ਪੋਸਟਰ ਪ੍ਰਦਰਸ਼ਨੀਆਂ, ਸਕਿੱਟਾਂ ਤੇ ਮਾਡਲ ਮੇਕਿੰਗ ਮੁਕਾਬਲੇ ਕਰਵਾਏ ਗਏ। ਇਨ੍ਹਾਂ ਗਤੀਵਿਧੀਆਂ ਰਾਹੀਂ ਸਿਹਤ ਸੁਰੱਖਿਆ ਅਤੇ ਬਿਮਾਰੀਆਂ ਤੋਂ ਬਚਾਅ ਸਬੰਧੀ ਮਹੱਤਵਪੂਰਨ ਸੰਦੇਸ਼ ਦਿੱਤੇ ਗਏ। ਨਰਸਿੰਗ ਤੇ ਮੈਡੀਕਲ ਵਿਭਾਗਾਂ ਦੇ ਵਿਦਿਆਰਥੀਆਂ ਨੇ ਸਹੀ ਹੱਥ ਧੋਣ ਦੀ ਵਿਧੀ ਅਤੇ ਸਫ਼ਾਈ ਦੀ ਮਹੱਤਤਾ ਬਾਰੇ ਵੀ ਜਾਣਕਾਰੀ ਸਾਂਝੀ ਕੀਤੀ। ਪ੍ਰੋਗਰਾਮ ਦੇ ਅੰਤ ਵਿਚ ਸਾਰੇ ਵਿਦਿਆਰਥੀਆਂ ਨੂੰ ਸਿਹਤਮੰਦ ਜੀਵਨ ਸ਼ੈਲੀ ਅਪਣਾਉਣ ਲਈ ਪ੍ਰੇਰਿਤ ਕੀਤਾ ਗਿਆ ਅਤੇ ਸਮਾਜ ਦੀ ਸਿਹਤ ਦੀ ਸੰਭਾਲ ਲਈ ਜ਼ਿੰਮੇਵਾਰ ਨਾਗਰਿਕ ਬਣਨ ਦਾ ਸੰਕਲਪ ਲਿਆ ਗਿਆ। ਇਸ ਦੌਰਾਨ ਵੱਖ-ਵੱਖ ਮੁਕਾਬਲਿਆਂ ਵਿਚ ਜੇਤੂ ਰਹੇ ਵਿਦਿਆਰਥੀਆਂ ਨੂੰ ਇਨਾਮਾਂ ਨਾਲ ਸਨਮਾਨਿਤ ਕੀਤਾ ਗਿਆ। ਕਾਲਜ ਪ੍ਰਬੰਧਕਾਂ ਵੱਲੋਂ ਜਾਣਕਾਰੀ ਦਿੱਤੀ ਗਈ ਕਿ ਸੰਸਥਾ ਵਿਚ ਏਐਨਐਮ., ਜੀਐੱਨਐੱਮ, ਬੀਐੱਸਸੀ ਨਰਸਿੰਗ, ਪੋਸਟ-ਬੇਸਿਕ ਬੀਐੱਸਸੀ ਨਰਸਿੰਗ, ਬੀਪੀਟੀ, ਫਾਰਮੇਸੀ ਸਮੇਤ ਹੋਰ ਕੋਰਸ ਚਲਾਏ ਜਾਂਦੇ ਹਨ ਤੇ ਇਸ ਸਮੇਂ ਦਾਖਲੇ ਖੁੱਲ੍ਹੇ ਹਨ।