ਮੋਬਾਈਲ ਸਿਹਤ ਟੀਮਾਂ ਨੂੰ ਲੈਪਟਾਪ ਵੰਡੇ
ਸਕੂਲ ਸਿਹਤ ਟੀਮਾਂ ਨੂੰ ਲੈਪਟਾਪ ਵੰਡੇ
Publish Date: Thu, 09 Apr 2026 04:51 PM (IST)
Updated Date: Fri, 10 Apr 2026 04:06 AM (IST)
ਸਟਾਫ਼ ਰਿਪੋਰਟਰ, ਪੰਜਾਬੀ ਜਾਗਰਣ, ਬਠਿੰਡਾ : ਸਿਹਤ ਸੇਵਾਵਾਂ ਨੂੰ ਹੋਰ ਮਜ਼ਬੂਤ ਕਰਨ ਦੇ ਉਦੇਸ਼ ਨਾਲ ਸਿਵਲ ਸਰਜਨ ਬਠਿੰਡਾ ਡਾ. ਤਪਿੰਦਰਜੋਤ ਵੱਲੋਂ ਆਰਬੀਐਸਕੇ ਅਧੀਨ ਕੰਮ ਕਰ ਰਹੀਆਂ ਮੋਬਾਈਲ ਹੈਲਥ ਟੀਮਾਂ ਨੂੰ ਲੈਪਟਾਪ ਵੰਡੇ ਗਏ। ਇਸ ਮੌਕੇ ਸਿਵਲ ਸਰਜਨ ਨੇ ਦੱਸਿਆ ਕਿ ਆਰਬੀਐੱਸਕੇ ਪ੍ਰੋਗਰਾਮ ਤਹਿਤ 0 ਤੋਂ 18 ਸਾਲ ਦੇ ਬੱਚਿਆਂ ਦੀ ਸਿਹਤ ਜਾਂਚ ਤੇ ਉਨ੍ਹਾਂ ’ਚ ਪਾਈਆਂ ਜਾਣ ਵਾਲੀਆਂ ਜਨਮ ਤੋਂ ਖਾਮੀਆਂ ਦੀ ਸਮੇਂ ਸਿਰ ਪਛਾਣ ਅਤੇ ਇਲਾਜ ਯਕੀਨੀ ਬਣਾਇਆ ਜਾਂਦਾ ਹੈ। ਲੈਪਟਾਪ ਦੇਣ ਨਾਲ ਮੋਬਾਈਲ ਟੀਮਾਂ ਨੂੰ ਡਿਜ਼ੀਟਲ ਤਰੀਕੇ ਨਾਲ ਡਾਟਾ ਇਕੱਠਾ ਕਰਨ, ਰਿਪੋਰਟਿੰਗ ਕਰਨ ਤੇ ਮਾਨੀਟਰਿੰਗ ਕਰਨ ’ਚ ਸੁਵਿਧਾ ਮਿਲੇਗੀ। ਜ਼ਿਲ੍ਹਾ ਟੀਕਾਕਰਨ ਅਫ਼ਸਰ ਕਮ ਨੋਡਲ ਅਫ਼ਸਰ ਆਰਬੀਐੱਸਕੇ ਡਾ. ਮੀਨਾਕਸ਼ੀ ਸਿੰਗਲਾ ਨੇ ਪੰਜਾਬ ਸਰਕਾਰ ਦੇ ਇਸ ਉਪਰਾਲੇ ਦੀ ਪ੍ਰਸ਼ੰਸਾ ਕਰਦੇ ਹੋਏ ਕਿਹਾ ਕਿ ਇਸ ਨਾਲ ਬੱਚਿਆਂ ਦੀ ਸਿਹਤ ਸੰਭਾਲ ਸੇਵਾਵਾਂ ’ਚ ਨਵੀਂ ਤਕਨਾਲੋਜੀ ਦਾ ਸਮਾਵੇਸ਼ ਹੋਵੇਗਾ ਤੇ ਮੈਦਾਨੀ ਪੱਧਰ ਤੇ ਕੰਮ ਹੋਰ ਸੁਗਮ ਬਣੇਗਾ।